07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਵੇਂ ਕਿਰਤ ਕੋਡ ਬਾਰੇ ਸੈਮੀਨਾਰ ਕਰਵਾਇਆ <br/>

Ad Position 21
repet_subhas-goyals [Copy P29]
ਸੈਮੀਨਾਰ ਵਿਚ ਮੌਜੂਦ ਵਿਵੇਕ ਪਾਰਟੀ, ਪ੍ਰਦੀਪ ਕੁਮਾਰ ਅਨੰਦ, ਪੁਨੀਤ ਓਬਰਾਏ, ਅਵਿਨਭ ਵਿਜ ਤੇ ਹੋਰ | ਅਜੀਤ ਤਸਵੀਰ <br/> 24-05-2026
ਜਲੰਧਰ, 23 ਮਈ (ਸ਼ਿਵ)-ਦੀ ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟਸ ਆਫ਼ ਇੰਡੀਆ ਦੀ ਜਲੰਧਰ ਬਰਾਂਚ ਆਫ਼ ਐਨ.ਆਈ.ਆਰ.ਸੀ. ਵੱਲੋਂ ਚੇਅਰਮੈਨ ਸੀ. ਏ. ਵਿਵੇਕ ਪਾਰਟੀ ਦੀ ਯੋਗ ਅਗਵਾਈ ਹੇਠ ਨਵੇਂ ਲੇਬਰ ਕੋਡ ਵਿਸ਼ੇ 'ਤੇ ਇਕ ਜਾਣਕਾਰੀ ਭਰਪੂਰ ਸੈਮੀਨਾਰ ਦਾ ਸਫਲ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਵਿਚ ਸੈਮੀਨਾਰ ਚੇਅਰਮੈਨ ਪ੍ਰਦੀਪ ਕੁਮਾਰ ਅਨੰਦ, ਸਾਬਕਾ ਚੇਅਰਮੈਨ ਸੀ.ਏ. ਪੁਨੀਤ ਓਬਰਾਏ, ਸੀ. ਏ. ਅਵਿਨਭ ਵਿਜ, ਸੀ. ਏ. ਅੰਕੁਰ ਗੋਇਲ ਜਿਨ੍ਹਾਂ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ | ਸੈਮੀਨਾਰ ਦੇ ਮੁੱਖ ਬੁਲਾਰਾ ਪਰੀਤੋਸ਼ ਚੌਹਾਨ ਨੇ ਨੇ ਨਵੇਂ ਲੇਬਰ ਕੋਡਜ਼ ਦੇ ਵੱਖ-ਵੱਖ ਨਿਯਮਾਂ, ਉਨ੍ਹਾਂ ਦੇ ਲਾਗੂ ਹੋਣ, ਪਾਲਨਾ ਦੀਆਂ ਲੋੜਾਂ ਅਤੇ ਉਦਯੋਗ ਤੇ ਵਪਾਰ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਤਨਖ਼ਾਹ, ਸਮਾਜਿਕ ਸੁਰੱਖਿਆ, ਉਦਯੋਗਿਕ ਸੰਬੰਧ, ਵਪਾਰਕ ਸੁਰੱਖਿਆ ਅਤੇ ਪਾਲਣਾ ਪ੍ਰਣਾਲੀ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ਨੂੰ ਆਸਾਨ ਤਰੀਕੇ ਨਾਲ ਸਮਝਾਇਆ | ਸੀ.ਏ. ਪੁਨੀਤ ਓਬਰਾਏ ਨੇ ਇਸ ਸੈਮੀਨਾਰ ਵਿਚ ਬੁਲਾਰਿਆਂ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਹ ਸਬੰਧਿਤ ਖੇਤਰ ਦੇ ਲੋਕਾਂ ਨੂੰ ਕਾਫੀ ਫ਼ਾਇਦਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਦੇ ਕੰਮ ਦਾ ਜਾਇਜ਼ਾ ਲਿਆ <br/> ਅਗਲੀ ਖ਼ਬਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਬਿੱਲ ਰੱਦ ਕਰਵਾਉਣ ਸੰਬੰਧੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ...
Ad Position 24