ਜਲੰਧਰ, 23 ਮਈ (ਸ਼ਿਵ)-ਅੱਜ ਜਨਗਣਨਾ 2027 ਦੇ ਮੱਦੇਨਜ਼ਰ ਜ਼ਿਲ੍ਹਾ ਜਨਗਣਨਾ ਅਧਿਕਾਰੀ ਸਹਿ-ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਵੱਲੋਂ ਕੈਂਟ ਹਲਕੇ ਦਾ ਦੌਰਾ ਕਰਦੇ ਹੋਏ ਜਨਗਣਨਾ ਦੇ ਕੰਮ ਵਿੱਚ ਲੱਗੇ ਸਾਰੇ ਸੁਪਰਵਾਈਜ਼ਰਾਂ ਅਤੇ ਐਨਿਊਮੇਰੇਟਰਾਂ ਦੇ ਕੰਮ ਦੀ ਜਾਂਚ ਕੀਤੀ ਗਈ | ਉਨ੍ਹਾਂ ਨੇ ਪੈ ਰਹੀ ਭਿਆਨਕ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸੁਪਰਵਾਈਜ਼ਰਾਂ ਅਤੇ ਸਟਾਫ ਨੂੰ ਗਰਮੀ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ | ਇਸ ਦੌਰਾਨ ਰਾਹਤ ਵਜੋਂ ਮੌਕੇ 'ਤੇ ਮੌਜੂਦ ਸਾਰੇ ਕਰਮਚਾਰੀਆਂ ਨੂੰ ਪਾਣੀ ਅਤੇ ਠੰਢੇ ਵੀ ਵੰਡੇ ਗਏ | ਇਸ ਮੌਕੇ ਚਾਰਜ ਅਫਸਰ ਵਿਕਰਾਂਤ ਵਰਮਾ ਸਹਾਇਕ ਕਮਿਸ਼ਨਰ, ਮਿਸ ਰੀਤਾ ਜਨਗਣਨਾ ਨੋਡਲ ਇੰਚਾਰਜ, ਜੈਸਮਿਨ ਗੌਤਮ, ਮਾਸਟਰ ਟਰੇਨਰ ਪ੍ਰਸ਼ਾਂਤ ਗੌਤਮ, ਚਾਰਜ ਕਲਰਕ ਅਰਵਿੰਦ ਕੰਬੋਜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ | ਸਭ ਨੇ ਮਿਲ ਕੇ ਚੱਲ ਰਹੇ ਜਨਗਣਨਾ 2027 ਦੇ ਕੰਮਾਂ ਦਾ ਜਾਇਜ਼ਾ ਲਿਆ |