08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਰਿਆਣਾ ਡੰਪ 'ਤੇ ਅੱਗ ਨਾ ਬੁਝਾਉਣ ਤੋਂ ਨਾਰਾਜ਼ ਆਪ ਕੌਂਸਲਰ ਘੁੰਮਣ ਵਲੋਂ ਧਰਨਾ ਦੇਣ ਦੀ ਚਿਤਾਵਨੀ ਕਿਹਾ ਕਈ ਦਿਨਾਂ ਤੋਂ ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਬੁਝਾਈ ਜਾ ਰਹੀ ਅੱਗ <br/>

Ad Position 21
repet_subhas-goyals [Copy P29]
ਸਨਿਚਰਵਾਰ ਸ਼ਾਮ ਨੂੰ ਵਰਿਆਣਾ ਡੰਪ 'ਤੇ ਲੱਗੀ ਅੱਗ | ਤਸਵੀਰ. ਜੀ.ਪੀ. ਸਿੰਘ <br/> 24-05-2026
ਜਲੰਧਰ, 23 ਮਈ (ਸ਼ਿਵ)-ਵਰਿਆਣਾ ਡੰਪ ਤੇ ਕਈ ਦਿਨਾਂ ਤੋਂ ਲੱਗੀ ਅੱਗ ਨਾ ਬੁਝਾਉਣ ਦਾ ਮਾਮਲਾ ਅੱਜ ਉਸ ਵੇਲੇ ਤੂਲ ਫੜ ਗਿਆ ਜਦੋਂ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਵਰਿਆਣਾ ਡੰਪ ਤੇ ਕਈ ਦਿਨਾਂ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਕੋਈ ਕਦਮ ਨਹੀਂ ਉਠਾਏ ਤਾਂ ਉਹ ਇਸ ਡੰਪ ਦੇ ਕੋਲ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਧਰਨਾ ਦੇਣਗੇ | ਗੁਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਇਸ ਵਰਿਆਣਾ ਡੰਪ ਤੇ ਕਈ ਦਿਨਾਂ ਤੋਂ ਅੱਗ ਲੱਗੀ ਹੋਈ ਹੈ ਜਿਸ ਕਰਕੇ ਇਸ ਤੋਂ ਉੱਠਦੇ ਧੂਏ ਨਾਲ ਆਸਪਾਸ ਦੀਆਂ ਕਈ ਕਲੋਨੀਆਂ ਦੇ ਹਜ਼ਾਰਾਂ ਲੋਕਾਂ ਲਈ ਸਾਹ ਲੈਣਾ ਔਖਾ ਕਰ ਦਿੱਤਾ ਹੈ ਅਤੇ ਵਾਤਾਵਰਣ ਵੀ ਪਲੀਤ ਹੋ ਰਿਹਾ ਹੈ | ਗੁਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਵਰਿਆਣਾ ਡੰਪ 'ਤੇ ਅੱਗ ਲੱਗਣੀ ਸ਼ੁਰੂ ਹੋਈ ਸੀ ਤਾਂ ਉਸ ਤੋਂ ਬਾਅਦ ਨਗਰ ਨਿਗਮ ਦੇ ਅਫਸਰਾਂ ਨੂੰ ਕਈ ਵਾਰ ਫੋਨ ਕਰਕੇ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਕਿ ਉਹ ਅੱਗ ਬੁਝਾਉਣ ਲਈ ਜਰੂਰੀ ਕਦਮ ਉਠਾਉਣ ਕਿਉਂਕਿ ਇਲਾਕੇ ਦੇ ਲੋਕਾਂ ਲਈ ਰਹਿਣਾ ਔਖਾ ਹੋ ਰਿਹਾ ਹੈ | ਗੁਰਜੀਤ ਸਿੰਘ ਘੁੰਮਣ ਨੇ ਦੋਸ਼ ਲਗਾਇਆ ਕਿ ਕੁਝ ਲੋਕ ਹੀ ਇਸ ਡੰਪ 'ਤੇ ਅੱਗ ਲਗਾ ਦਿੰਦੇ ਹਨ, ਜਿਸ ਕਰਕੇ ਵਾਤਾਵਰਣ ਖਰਾਬ ਹੋ ਰਿਹਾ ਹੈ | ਗੁਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਇਸ ਡੰਪ ਤੇ ਲੱਖਾਂ ਟਨ ਪਲਾਸਟਿਕ ਤੋਂ ਇਲਾਵਾ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਹਨ ਜਿਨਾਂ ਨੂੰ ਅੱਗ ਲੱਗਣ ਨਾਲ ਵਾਤਾਵਰਣ ਕਾਫੀ ਖਰਾਬ ਹੋ ਜਾਂਦਾ ਹੈ | ਗੁਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜ ਕਾਲ ਵੀ ਇਸ ਜਗ੍ਹਾ ਤੇ ਵੱਡਾ ਡੰਪ ਬਣਾ ਕੇ ਨਾਸ ਸਿਰਫ਼ ਜਮੀਨ ਨੂੰ ਖਰਾਬ ਕੀਤਾ ਗਿਆ ਹੈ ਸਗੋਂ ਆਸ ਪਾਸ ਦੇ ਲੋਕਾਂ ਲਈ ਰਹਿਣਾ ਵੀ ਹੁਣ ਕਾਫੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਹਲਕੇ ਵਿਚ ਰਾਸ਼ਨ ਲਈ ਫਾਰਮ ਭਰਵਾਉਣ ਦਾ ਕਾਲੀਆ ਵਲੋਂ ਵਿਰੋਧ ਕਿਹਾ 2027 ਵਿਚ ਪੰਜਾਬ ਵਿਚ ਭਾਜਪਾ ਦਾ ਬਣੇਗਾ ਮੁ... ਅਗਲੀ ਖ਼ਬਰ ਜਨਗਣਨਾ ਦੇ ਕੰਮ ਦਾ ਜਾਇਜ਼ਾ ਲਿਆ <br/>
Ad Position 24