ਜਲੰਧਰ, 25 ਮਈ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਸ਼ਹਿਰੀ ਵਲੋ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਰੋਸ ਵਜੋਂ ਅੱਜ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਵਲੋ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਪੈਟਰੋਲ, ਡੀਜਲ, ਸਿਲੰਡਰ, ਦੁੱਧ, ਦਹੀ, ਰਿਫਾਇੰਡ, ਸਰੋਂ ਦਾ ਤੇਲ, ਦਾਲਾਂ ਇਨਾਂ ਸਭ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ ਹਨ | ਉਨ੍ਹਾਂ ਕਿਹਾ ਕਿ ਜਦੋਂ ਯੂ ਪੀ ਏ ਦੀ ਕੇਂਦਰ ਵਿੱਚ ਸਰਕਾਰ ਸੀ ਤਾਂ ਸਿਲੰਡਰ 400 ਰੁਪਏ ਦਾ ਸੀ ਤੇ ਬੀਜੇਪੀ ਦੇ ਲੀਡਰ ਧਰਨੇ ਪ੍ਰਦਰਸ਼ਨ ਕਰਦੇ ਸਨ, ਪ੍ਰੰਤੂ ਅੱਜ ਸਿਲੰਡਰ ਦਾ ਕੀ ਭਾਅ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ, ਹੁਣ ਬੀਜੇਪੀ ਦੇ ਲੀਡਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ, ਚੀਜ਼ਾਂ ਦੇ ਰੇਟ ਕਿੱਥੇ ਪਹੁੰਚ ਗਏ ਹਨ | ਪ੍ਰਧਾਨ ਮੰਤਰੀ ਮੋਦੀ ਵਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸੋਨਾ ਨਾ ਖ਼ਰੀਦੋ, ਵਰਕ ਟੂ ਹੋਮ ਕਰੋ, ਵਿਦੇਸ਼ ਯਾਤਰਾ ਨਾ ਕਰੋ, ਆਪ ਖ਼ੁਦ ਪ੍ਰਧਾਨ ਮੰਤਰੀ ਵਿਦੇਸ਼ੀ ਦੌਰੇ 'ਤੇ ਹਨ, ਟੌਫੀਆਂ ਵੰਡ ਰਹੇ ਹਨ | ਅੱਜ ਦੇਸ਼ ਸਾਰਾ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਤੇ ਲੋਕ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ | ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਮਹਿੰਗਾਈ 'ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਉਨ੍ਹਾਂ ਦੀ ਪਹੁੰਚ ਤੱਕ ਆ ਸਕਣ ਤੇ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਸਾਬਕਾ ਮੰਤਰੀ ਪਰਗਟ ਸਿੰਘ, ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ, ਸੁਰਿੰਦਰ ਕੌਰ ਹਲਕਾ ਇੰਚਾਰਜ ਵੈਸਟ, ਮਹਿਲਾ ਕਾਂਗਰਸੀ ਆਗੂ ਡਾ. ਜਸਲੀਨ ਸੇਠੀ, ਰਾਜੇਸ਼ ਜਿੰਦਲ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧਰ, ਜਗਦੀਸ਼ ਦਕੋਹਾ, ਮੰਗਾਂ ਮੁਧੜ , ਅੰਗਦ ਦੱਤਾ, ਨਰੇਸ਼ ਵਰਮਾ, ਪ੍ਰੇਮ ਪਾਲ ਡੁਮੇਲੀ, ਰੋਹਨ ਚੱਢਾ, ਬਲਰਾਜ ਠਾਕੁਰ, ਪਰਮਜੋਤ ਸ਼ੈਰੀ ਚੱਢਾ, ਪਵਨ ਕੁਮਾਰ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਨਿਰਮਲ ਕੁਮਾਰ, ਜਤਿੰਦਰ ਜੋਨੀ, ਮਨਦੀਪ ਜੱਸਲ, ਜਗਜੀਤ ਜੀਤਾ, ਦੀਨਾ ਨਾਥ, ਪ੍ਰਭਦਿਆਲ ਭਗਤ, ਸੁਰਜੀਤ ਭੂਨ , ਅਵਤਾਰ ਵਿਰਦੀ, ਵਿਕਰਮ ਸ਼ਰਮਾ, ਮੁਨੀਸ਼ ਪਾਹਵਾ, ਹਰਭਜਨ ਸਿੰਘ, ਲੱਕੀ ਬਸਤੀ ਮਿੱਠੂ, ਐਡਵੋਕੇਟ ਬਚਨ ਲਾਲ, ਬ੍ਰਹਮ ਦੇਵ ਸਹੋਤਾ, ਸੰਜੀਵ ਦੁਆ, ਵਿਕਾਸ ਸੰਗਰ , ਗੌਤਮ ਸਹੋਤਾ, ਮੁਕੇਸ਼ ਗਰੋਵਰ , ਦਰਸ਼ਨ ਪਹਿਲਵਾਨ, ਨਿਸ਼ਾਂਤ ਘਈ, ਹਾਮਿਦ ਮਸੀਹ, ਵਿਕਰਮ ਦੱਤਾ, ਆਲਮ ਅਲੀ, ਕਿਸ਼ਨ ਲਾਲ ਮੱਟੂ, ਵਿਕਰਮ ਭੰਡਾਰੀ, ਪੁਸ਼ਪਿੰਦਰ ਲਾਲੀ, ਮੁਹੰਮਦ ਅਹਿਮਦ, ਸਮੀਰ ਚਿਸ਼ਤੀ, ਹੈਦਰ ਅਲੀ, ਸੁਰੇਸ਼ ਮਹਿਮੀ, ਮਨਜੀਤ ਸਿਮਰਨ, ਪਰਮਜੀਤ ਬਲ, ਅਸ਼ੋਕ ਹੰਸ, ਦਵਿੰਦਰ ਸਿੰਘ, ਸੁਧੀਰ ਘੁੱਗੀ , ਹਰਜੋਧ ਸਿੰਘ, ਗੁਲਸ਼ਨ ਮਿੱਡਾ, ਅਨਿਲ ਗਿੱਲ, ਯਸ਼ ਪਾਲ, ਵਿੱਕੀ ਆਬਾਦਪੁਰਾ, ਗੋਗੀ ਮਖਦੂਮਪੁਰਾ, ਰਜਨੀਸ਼ ਸੈਣੀ, ਸੂਰਜ ਪ੍ਰਕਾਸ਼ ਲਾਡੀ, ਕਰਨ ਸੁਮਨ, ਰਾਜੇਸ਼ ਭੱਟੀ, ਹੁਸਨ ਲਾਲ, ਰਾਮ ਕਿਸ਼ਨ, ਪੱਲਵੀ, ਸ਼ਬਨਮ , ਗੁਰਮੀਤ ਜੱਸੀ, ਕਮਲਜੀਤ ਧਨੋਆ, ਸੁਖਜਿੰਦਰ ਪਾਲ ਮਿੰਟੂ, ਆਨੰਦ ਬਿੱਟੂ, ਵਿੱਦਿਆ ਸਾਗਰ, ਮਨਮੋਹਣ ਬਿੱਲਾ, ਸੌਰਵ ਭਾਰਦਵਾਜ, ਨੰਦ ਲਾਲ, ਗੌਰਵ ਸ਼ਰਮਾ ਨੋਨੀ, ਹਰਪ੍ਰੀਤ ਵਾਲੀਆ, ਸਤੀਸ਼ ਧੀਰ, ਜਗਜੀਤ ਕੰਬੋਜ, ਰਤਨੇਸ਼ ਸੈਣੀ, ਰਵਿੰਦਰ ਲਾਡੀ, ਪ੍ਰਤਾਪ ਸਿੰਘ, ਬਲਜੀਤ ਸੈਂਬੀ, ਦਿਨੇਸ਼ ਹੀਰ, ਰਵੀ ਸੈਣੀ, ਇੰਦਰਜੀਤ, ਹਰਮੀਤ ਸਿੰਘ, ਨੀਰਜ ਜੱਸਲ, ਵਿਸ਼ਾਲ ਮੱਟੂ, ਪਰਮਜੀਤ ਪੰਮਾ, ਪ੍ਰਦੀਪ ਸ਼ਰਮਾ, ਟੋਨੀ ਸ਼ਾਰਦਾ, ਟੋਨੀ ਸੇਠੀ, ਮਨੀ ਧੀਰ, ਵਰਿੰਦਰ ਭਾਰਦਵਾਜ, ਅਮਰਜੀਤ, ਸੁਭਾਸ਼ ਸ਼ਰਮਾ, ਪ੍ਰਵੀਨ ਕੁਮਾਰ, ਹੈਪੀ ਨਾਗਰਾ, ਰਾਕੇਸ਼ ਅੰਗੁਰਾਲ, ਸਨੀ ਜੌਹਲ, ਜੈਕਸਨ, ਮੋਨੂੰ, ਰਾਜਾ ਸੈਪੁਰੀਆ, ਸਤਿੰਦਰ ਲੱਕੀ ਬਿੰਦਰਾ, ਜਤਿੰਦਰ ਦੀਪਕ ਮੌਜੂਦ ਸਨ |