05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭੋਗ 'ਤੇ ਵਿਸ਼ੇਸ਼-ਮਾਤਾ ਮਨਜੀਤ ਕੌਰ

Ad Position 21
No active advertisement
ਅਜੀਤ ਡੈਸਕ 26-05-2026
ਜਲੰਧਰ-ਆਮ ਆਦਮੀ ਪਾਰਟੀ ਦੇ ਆਗੂ ਤੇ ਜ਼ਿਲ੍ਹਾ ਵਪਾਰ ਕਮਿਸ਼ਨ ਦੇ ਚੇਅਰਮੈਨ ਇੰਦਰਵੰਸ਼ ਸਿੰਘ ਚੱਢਾ ਤੇ ਹਰਵੰਸ਼ ਸਿੰਘ ਚੱਢਾ ਦੀ ਮਾਤਾ ਮਨਜੀਤ ਕੌਰ ਪਤਨੀ ਤੇਜਵੰਸ਼ ਸਿੰਘ ਚੱਢਾ ਕਾਰੋਬਾਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ | ਉਨ੍ਹਾਂ ਦਾ ਜਨਮ 5 ਨਵੰਬਰ 1946 ਨੂੰ ਕਸ਼ਮੀਰ ਦੇ ਪੱਟਨ ਸ਼ਹਿਰ ਵਿੱਚ ਉੱਘੇ ਓਬਰਾਏ ਪਰਿਵਾਰ 'ਚ ਹੋਇਆ ਸੀ, ਜੋ ਲੱਕੜ ਦੇ ਕਾਰੋਬਾਰ ਲਈ ਜਾਣੇ ਜਾਂਦੇ ਸਨ | 1966 ਵਿੱਚ ਉਨ੍ਹਾਂ ਦਾ ਵਿਆਹ ਤੇਜਵੰਸ਼ ਸਿੰਘ ਚੱਢਾ ਨਾਲ ਹੋਇਆ | ਦੋਵਾਂ ਨੇ ਮਿਲ ਕੇ ਕਾਰੋਬਾਰ ਦੀਆਂ ਚੁਣੌਤੀਆਂ ਤੇ ਸਫਲਤਾਵਾਂ ਨੂੰ ਬਾਖੂਬੀ ਸੰਭਾਲਿਆ | ਮਨਜੀਤ ਕੌਰ ਜੀ ਆਪਣੇ ਪਤੀ ਦੇ ਨਾ ਸਿਰਫ ਚੰਗੇ ਜੀਵਨ ਸਾਥੀ ਸਨ, ਸਗੋਂ ਕਾਰੋਬਾਰ ਵਿੱਚ ਵੀ ਮਜ਼ਬੂਤ ਸ਼ਕਤੀ ਸਨ | ਉਨ੍ਹਾਂ ਨੇ ਸ਼ੁਰੂਆਤ 'ਚ ਟਾਇਰਾਂ ਦੇ ਕਾਰੋਬਾਰ ਵਿੱਚ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਅਤੇ ਆਪਣੀ ਮਿਹਨਤ ਦਾ ਅਜਿਹਾ ਪ੍ਰਮਾਣ ਦਿੱਤਾ ਜੋ ਉਨ੍ਹਾਂ ਦੇ ਕਰੀਅਰ ਦੀ ਪਛਾਣ ਬਣ ਗਿਆ | ਉਹ ਆਪਣੀ ਦੂਰਅੰਦੇਸ਼ੀ ਵਾਲੀ ਉੱਦਮੀ ਭਾਵਨਾ ਲਈ ਸਭ ਤੋਂ ਵੱਧ ਯਾਦ ਕੀਤੇ ਜਾਂਦੇ ਹਨ | ਉਨ੍ਹਾਂ ਨੇ ਹੈਂਡੀਕਰਾਫਟ (ਦਸਤਕਾਰੀ) ਤੇ ਹੈਂਡਲੂਮ ਦਾ ਕਾਰੋਬਾਰ 'ਗੁਜਰੀ' ਬ੍ਰਾਂਡ ਸਥਾਪਿਤ ਕੀਤਾ | ਉਨ੍ਹਾਂ ਦੀ ਅਗਵਾਈ ਹੇਠ ਇਹ ਬ੍ਰਾਂਡ ਘਾਟੀ ਵਿੱਚ ਜਾਣਿਆ-ਪਛਾਣਿਆ ਨਾਮ ਬਣ ਗਿਆ ਜੋ ਗੁਣਵੱਤਾ ਅਤੇ ਪਰੰਪਰਾ ਦਾ ਪ੍ਰਤੀਕ ਸੀ | ਉਹ ਆਪਣੇ ਕੰਮ ਨਾਲ ਇੰਨੇ ਜੁੜ ਗਏ ਸਨ ਕਿ ਸਮੁੱਚੇ ਭਾਈਚਾਰੇ ਵਿੱਚ ਉਨ੍ਹਾਂ ਨੂੰ ਪਿਆਰ ਨਾਲ 'ਗੁਜਰੀ ਆਂਟੀ' ਕਿਹਾ ਜਾਂਦਾ ਸੀ | ਕਾਰੋਬਾਰ ਦੇ ਨਾਲ ਹੀ ਉਹ ਚੱਢਾ ਪਰਿਵਾਰ ਦੀ ਇੱਕ ਮਜਬੂਤ ਨੀਂਹ ਸਨ | ਉਨ੍ਹਾਂ ਦੀ ਤਾਕਤ, ਅਗਵਾਈ ਅਤੇ ਸਮਰਪਣ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਦਾ ਇੱਕ ਸਥਾਈ ਸਰੋਤ ਰਹੇ ਜਿਨ੍ਹਾਂ ਨੇ ਉਨ੍ਹਾਂ ਨੂੰ ਨੇੜਿਓਾ ਜਾਣਿਆ | ਉਹ ਆਪਣੇ ਪਿੱਛੇ ਪਿਆਰਾ ਪਰਿਵਾਰ ਛੱਡ ਗਏ ਹਨ | ਮਨਜੀਤ ਕੌਰ ਚੱਢਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸਵੇਰੇ 12.30 ਤੋਂ 2 ਵਜੇ ਹੋਵੇਗੀ | ਵਲੋਂ-ਜਤਿੰਦਰ ਪੰਮੀ
Ad Position 22
No active advertisement
ਪਿਛਲੀ ਖ਼ਬਰ ਕਿਸ਼ਨਪੁਰਾ ਵਿਖੇ ਭਾਜਪਾ ਆਗੂ ਪ੍ਰਸ਼ਾਂਤ ਗੰਭੀਰ ਦੇ ਘਰ ਵਿਚ ਲੱਗੀ ਭਿਆਨਕ ਅੱਗ • ਲੱਖਾਂ ਦਾ ਨੁਕਸਾਨ • ਅੱਧੀ ਦਰਜਨ ਦੇ... ਅਗਲੀ ਖ਼ਬਰ ਜਵਾਲਾ ਜੀ ਨੂੰ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਜਲੰਧਰ ਦੀਆਂ ਦੋ ਬੱਸਾਂ ਦਾ ਰੂਟ ਬੰਦ ਹੋਣ ਨਾਲ ਲੋਕਾਂ 'ਚ ਰੋਹ ਜਲੰਧਰ...
Ad Position 24