10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਹਰਜਾਪ ਸਿੰਘ ਸੰਘਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਦਾ ਸੱਦਾ <br/>

Ad Position 21
No active advertisement
ਜੰਡਿਆਲਾ ਮੰਜਕੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦÏਰਾਨ ਹਰਜਾਪ ਸਿੰਘ ਸੰਘਾ ਵੱਖ ਵੱਖ ਆਗੂਆਂ ਨਾਲ¢ <br/> 27-05-2026
ਜੰਡਿਆਲਾ ਮੰਜਕੀ, 26 ਮਈ (ਸੁਰਜੀਤ ਸਿੰਘ ਜੰਡਿਆਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜਲੰਧਰ ਛਾਉਣੀ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਸਮੂਹ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਨੂੰ ਹੇਠਲੇ ਪੱਧਰ ਤੇ ਮਜਬੂਤ ਕੀਤਾ ਜਾਵੇ¢ ਜਥੇਦਾਰ ਬਲਰਾਜ ਸਿੰਘ ਜÏਹਲ ਦੀ ਪ੍ਰਧਾਨਗੀ ਹੇਠ ਜੰਡਿਆਲਾ ਮੰਜਕੀ ਵਿੱਚ ਹੋਈ ਪਾਰਟੀ ਵਰਕਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਘਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਕਿ ਪੰਥ ਅਤੇ ਪੰਜਾਬ ਦੀ ਭਲਾਈ ਲਈ ਲੜ ਸਕਦੀ ਹੈ¢ ਉਹਨਾਂ ਕਿਹਾ ਕਿ ਲੰਘੀਆਂ ਵੱਖ ਵੱਖ ਚੋਣਾਂ ਦÏਰਾਨ ਪਾਰਟੀ ਵਰਕਰਾਂ ਨੇ ਆਪਣੇ ਬੁਲੰਦ ਹÏਸਲੇ ਰੱਖਦਿਆਂ ਪਾਰਟੀ ਦਾ ਝੰਡਾ ਉੱਚਾ ਕੀਤਾ ਹੈ¢ ਉਹਨਾਂ ਕਿਹਾ ਕਿ ਆਮ ਲੋਕਾਂ ਦੇ ਕੰਮਾਂ ਨੂੰ ਕਰਵਾਉਣ ਲਈ ਤਰਜੀਹ ਦਿੱਤੀ ਜਾਵੇ ਤਾਂ ਕਿ ਤਾਂ ਕਿ ਪਾਰਟੀ ਦਾ ਆਮ ਮੈਂਬਰ ਵੀ ਸੰਗਠਿਤ ਹੋ ਸਕੇ¢ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਸਦਕਾ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਹੈ¢ ਇਸ ਮÏਕੇ ਕਿਸਾਨ ਆਗੂ ਮਨਦੀਪ ਸਿੰਘ ਸਮਰਾ, ਐਸਡੀਓ ਜੋਗਿੰਦਰ ਸਿੰਘ, ਨੰਬਰਦਾਰ ਜਸਵੰਤ ਸਿੰਘ, ਹਰਮੰਗਲ ਸਿੰਘ, ਅਕਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਪਿਆਰਾ ਸਿੰਘ, ਬੂਟਾ ਸਿੰਘ, ਕੁਲਵੀਰ ਸਿੰਘ ਜÏਹਲ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਬੈਡਮਿੰਟਨ ਖਿਡਾਰਨ ਮਾਨਿਆ ਰੱਲਹਨ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਆਲ ਇੰਡੀਆ ਰੇਡੀਓ ਟਰਾਂਸਮੀਟਰ ਗੋਹਾਵਰ ਨੂੰ ਚੋਰਾਂ ਨੇ ਪੰਜਵੀਂ ਵਾਰ ਬਣਾਇਆ ਨਿਸ਼ਾਨਾ, 6 ਲੱਖ ਦੇ ਕਰੀਬ ਤਾਂਬੇ ਦੀਆਂ ਤਾ...
Ad Position 24