10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਾਕੂ ਆਹਲੂਵਾਲੀਆ ਵੱਲੋਂ ਵੀ ਪੀੜਤਾਂ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 27-05-2026
ਜਲੰਧਰ, 26 ਮਈ (ਜਸਪਾਲ ਸਿੰਘ)-ਸਦਰ ਥਾਣੇ ਅਧੀਨ ਆਉਂਦੇ ਪਿੰਡ ਰਾਏਪੁਰ ਵਿਖੇ ਪਿਛਲੇ ਦਿਨੀਂ ਅੱਗ ਲੱਗਣ ਕਾਰਨ 16 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ ਤੇ ਇਹਨਾਂ ਝੁੱਗੀਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਸਮੁੱਚਾ ਸਮਾਨ ਅੱਗ ਦੀ ਲਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਝੁਗੀਆਂ ਸੜ ਕੇ ਸੁਆਹ ਹੋ ਗਈਆਂ ਤੇ ਪ੍ਰਵਾਸੀ ਮਜ਼ਦੂਰਾਂ ਦਾ ਕੁਝ ਵੀ ਨਹੀਂ ਬਚਿਆ ਸੀ ਹਾਲਾਂਕਿ ਇਸ ਦÏਰਾਨ ਪਿੰਡ ਵਾਸੀਆਂ ਨੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਹੋਏ ਨਾ ਕੇਵਲ ਉਹਨਾਂ ਨੂੰ ਭਾਂਡੇ ਬਰਤਨ ਬਿਸਤਰੇ ਅਤੇ ਕੱਪੜਿਆਂ ਦੀ ਸੇਵਾ ਕੀਤੀ ਉਥੇ ਉਹਨਾਂ ਨੂੰ ਰਾਸ਼ਨ ਪਾਣੀ ਵੀ ਮੁਹਈਆ ਕਰਵਾਇਆ ਇਸ ਦÏਰਾਨ ਇਲਾਕੇ ਦੇ ਕੁਝ ਐਨਆਰਆਈ ਵੀਰ ਵੀ ਇਹਨਾਂ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਨ ਪਿੰਡ ਮਹੇੜੂ ਦੇ ਉੱਗੇ ਐਨ ਆਰ ਆਈ ਸਰਦਾਰ ਰਵਿੰਦਰ ਸਿੰਘ ਜੱਸੜ ਜੂਐਸਏ ਦੇ ਪਰਿਵਾਰ ਨੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਦੇ ਲਈ ਦੋ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਹੈ ਇਸੇ ਤਰ੍ਹਾਂ ਢੇਸੀ ਪਰਿਵਾਰ ਦੀ ਨੇ ਵੀ ਪ੍ਰਵਾਸੀ ਮਜ਼ਦੂਰਾਂ ਦੀ ਬਾਂਹ ਫੜਦੇ ਹੋਏ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਢੇਸੀ ਪਰਿਵਾਰ ਦੀ ਤਰਫੋਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ¢ ਇਸ ਮÏਕੇ ਹੋਰਨਾਂ ਪਿੰਡ ਵਾਸੀਆਂ ਵੱਲੋਂ ਵੀ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਮÏਕੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਚੇਅਰਮੈਨ ਇਮਪਰੂਵਮੈਂਟ ਟਰਸਟ ਜਲੰਧਰ ਨੇ ਸ.ਰਵਿੰਦਰ ਸਿੰਘ ਜੱਸੜ ਯੂਐਸਏ ਦੇ ਪਰਿਵਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਗਈ ਆਰਥਿਕ ਮਦਦ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤÏਰ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਇਸ ਮÏਕੇ ਜਥੇਦਾਰ ਰਾਏਪੁਰ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਨੀ ਚਾਹੀਦੀ ਹੈ ਇਸ ਦÏਰਾਨ ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਵੀ ਵਿਸ਼ੇਸ਼ ਤÏਰ ਤੇ ਇਹਨਾਂ ਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਪਿੰਡ ਰਾਏਪੁਰ ਵਿਖੇ ਪੁੱਜੇ ਇਸ ਮÏਕੇ ਉਹਨਾਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੇ ਤਰਫੋਂ ਪ੍ਰਵਾਸੀ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇਗਾ ਬਾਅਦ ਚ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤਹਿਸੀਲਦਾਰ ਸ੍ਰੀਮਤੀ ਸਵਪਨਦੀਪ ਕÏਰ ਬਲਜੀਤ ਸਿੰਘ ਕਾਨੂਗੋ ਤੇ ਪਟਵਾਰੀ ਮÏਕੇ ਦਾ ਜਾਇਜ਼ਾ ਲੈਣ ਲਈ ਪਿੰਡ ਵਿਖੇ ਆਏ ਤੇ ਉਨਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਰਤਨ ਅਤੇ ਰਾਸ਼ਨ ਦੀ ਮਦਦ ਕੀਤੀ ਗਈ ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਬਿਨਾਂ ਪ੍ਰਵਾਸੀ ਮਜ਼ਦੂਰਾਂ ਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ ਇਸ ਮÏਕੇ ਤੀਰਥ ਸਿੰਘ ਨੰਬਰਦਾਰ ਮਹੇੜੂ ਦੇਸ ਰਾਜ ਸਾਬਕਾ ਸਰਪੰਚ ਗੁਰਦਿਆਲ ਸਿੰਘ ਨੰਬਰਦਾਰ ਚਰਨਜੀਤ ਸਰਪੰਚ ਕਰਨਜੀਤ ਸਰਪੰਚ ਦਲਬੀਰ ਪੰਚ ਬਲਬੀਰ ਸਿੰਘ ਜਸਵੀਰ ਸਿੰਘ ਬਿੱਲਾ ਸਤਪਾਲ ਸਾਬਕਾ ਸਰਪੰਚ ਹੁਸਨ ਲਾਲ ਸਾਬਕਾ ਸਰਪੰਚ ਹਰਦੋ ਸਾਬਕਾ ਸਰਪੰਚ ਸਰੂਪ ਲਾਲ ਸ਼ਰਮਾ ਗੁਰਪ੍ਰੀਤ ਸਿੰਘ ਸੰਘਾ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਵਿਅਕਤੀ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ ਅਗਲੀ ਖ਼ਬਰ ਬੈਡਮਿੰਟਨ ਖਿਡਾਰਨ ਮਾਨਿਆ ਰੱਲਹਨ ਦਾ ਵਿਸ਼ੇਸ਼ ਸਨਮਾਨ <br/>
Ad Position 24