16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕਹਿਰ ਦੀ ਗਰਮੀ ਦਾ ਪ੍ਰਕੋਪ ਜਾਰੀ, ਅੱਜ ਸ਼ਾਮ ਮਿਲ ਸਕਦੀ ਹੈ ਰਾਹਤ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਜਲੰਧਰ, 27 ਮਈ (ਸ਼ਿਵ)-ਕਹਿਰ ਦੀ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ, ਜਿਸ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ | ਗਰਮੀ ਕਾਰਨ ਦਿਨ ਵੇਲੇ ਸੜਕਾਂ ਤਾਂ ਸੁੰਨਸਾਨ ਪਈਆਂ ਨਜ਼ਰ ਆਂਦੀਆਂ ਹਨ ਸਗੋਂ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਾਜ਼ਾਰਾਂ ਵਿਚ ਪੂਰੀ ਤਰਾਂ ਨਾਲ ਸੁੰਨ ਪਸਰੀ ਹੋਈ ਹੁੰਦੀ ਹੈ | ਆਮ ਦਿਨਾਂ ਵਿਚ ਰੈਣਕ ਬਾਜ਼ਾਰ, ਸ਼ੇਖ਼ਾਂ ਬਾਜ਼ਾਰ, ਜਗੂ ਚੌਕ, ਮਿੱਠਾ ਬਾਜ਼ਾਰ ਤੇ ਅਟਾਰੀ ਬਾਜ਼ਾਰ ਵਰਗੇ ਅੰਦਰੂਨੀ ਬਾਜ਼ਾਰਾਂ ਵਿਚ ਸਮਾਨ ਦੀ ਖ਼ਰੀਦ ਕਰਨ ਵਾਲਿਆਂ ਦੀ ਭੀੜਾਂ ਨਜ਼ਰ ਆ ਜਾਂਦੀਆਂ ਹਨ, ਪਰ ਕੁੱਝ ਦਿਨ ਤੋਂ ਇਨ੍ਹਾਂ ਬਾਜ਼ਾਰਾਂ ਵਿਚ ਦੁਪਹਿਰ ਵੇਲੇ ਬਿਲਕੁਲ ਸੁੰਨ ਪਈ ਹੁੰਦੀ ਹੈ | ਇਨ੍ਹਾਂ ਬਾਜ਼ਾਰਾਂ ਵਿਚ ਸ਼ਾਮ 5 ਵਜੇ ਤੋਂ ਬਾਅਦ ਹੀ ਸਮਾਨ ਦੀ ਖ਼ਰੀਦ ਕਰਨ ਲਈ ਲੋਕ ਨਜ਼ਰ ਆਉਂਦੇ ਹਨ | ਇਕ ਪਾਸੇ ਚਾਹੇ ਕਹਿਰ ਦੀ ਗਰਮੀ ਪੈ ਰਹੀ ਹੈ ਤੇ ਪਾਵਰਕਾਮ ਵਲੋਂ ਖਪਤਕਾਰਾਂ ਨੂੰ ਬਿਜਲੀ ਸਪਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਪਰ ਬਿਜਲੀ ਦੀ ਮੰਗ ਇਨ੍ਹਾਂ ਦਿਨਾਂ ਵਿਚ ਕਾਫ਼ੀ ਵਧ ਗਈ ਹੈ, ਜਿਸ ਕਰਕੇ ਖਪਤਕਾਰਾਂ ਨੂੰ ਅਣਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਦੁਪਹਿਰ 12 ਵਜੇ ਦੇ ਕਰੀਬ 40 ਡਿਗਰੀ ਤਾਪਮਾਨ ਪੁੱਜ ਗਿਆ ਸੀ ਤੇ ਸ਼ਾਮ 4 ਵਜੇ ਤੋਂ ਬਾਅਦ ਤਾਪਮਾਨ 43 ਡਿਗਰੀ ਤੱਕ ਪੁੱਜ ਗਿਆ ਸੀ | ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਦਿਨ ਦਾ ਸਭ ਤੋਂ ਗਰਮ ਦਿਨ ਵਜੋਂ ਦਰਜ ਕੀਤਾ ਗਿਆ | ਮੌਸਮ ਮਾਹਿਰਾਂ ਵਲੋਂ ਪਹਿਲਾਂ ਹੀ ਇਨ੍ਹਾਂ ਵਿਚ ਕਹਿਰ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ ਤੇ ਮੌਸਮ ਮਾਹਿਰਾਂ ਮੁਤਾਬਕ ਲੋਕਾਂ ਨੂੰ 28 ਦੀ ਸ਼ਾਮ ਤੋਂ ਕਹਿਰ ਦੀ ਗਰਮੀ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ | 28 ਦੀ ਸ਼ਾਮ ਨੂੰ ਤੇਜ਼ ਹਵਾਵਾਂ ਚੱਲਣ ਦੇ ਨਾਲ ਬੱਦਲਵਾਈ ਹੋਣ ਦੀ ਸੰਭਾਵਨਾ ਹੈ ਤੇ ਇਸ ਤਰਾਂ ਦਾ ਮੌਸਮ ਤਿੰਨ ਦਿਨ ਤੱਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ | ਤਿੰਨ ਤੱਕ ਮੌਸਮ ਵਿਚ ਤਬਦੀਲੀ ਹੋਣ ਕਾਰਨ 1 ਅਤੇ 2 ਜੂਨ ਨੂੰ ਵੀ ਗਰਮੀ ਦਾ ਅਸਰ ਘੱਟ ਰਹਿਣ ਦੀ ਸੰਭਾਵਨਾ ਹੈ |
ਫ਼ੈਕਟਰੀਆਂ 'ਚ ਰਾਤ ਦੇ ਅਣ-ਐਲਾਨੇ ਕੱਟ ਲੱਗਣ ਨਾਲ ਸਨਅਤੀ ਵਰਗ 'ਚ ਹਾਹਾਕਾਰ
ਜਲੰਧਰ, ਕਹਿਰ ਦੀ ਗਰਮੀ ਦਾ ਅਸਰ ਹਰ ਖੇਤਰ ਵਿਚ ਪੈ ਰਿਹਾ ਹੈ ਸਗੋਂ ਹੁਣ ਫ਼ੈਕਟਰੀਆਂ 'ਚ ਰਾਤ ਨੂੰ ਕੱਟ ਲੱਗਣ ਨਾਲ ਸਨਅਤੀ ਖੇਤਰ ਵਿਚ ਵੀ ਹਾਹਾਕਾਰ ਮਚੀ ਹੋਈ ਹੈ | ਰਾਤ ਨੂੰ ਅਣਐਲਾਨੇ ਕੱਟ ਲੱਗਣ ਤੋਂ ਬਾਅਦ ਅੱਜ ਕਈ ਸਨਅਤੀ ਸੰਗਠਨਾਂ ਵਲੋਂ ਪਾਵਰਕਾਮ ਵਲੋਂ ਪਹੁੰਚ ਕਰਕੇ ਉਨਾਂ ਨੂੰ ਰਾਤ ਨੂੰ ਅਣਐਲਾਨੇ ਕੱਟ ਲਗਾਉਣ ਦੀ ਥਾਂ ਤੈਅ ਸਮੇਂ ਦੀ ਬਿਜਲੀ ਬੰਦ ਕਰਨ ਦੀ ਅਪੀਲ ਕੀਤੀ ਹੈ | ਬੀਤੀ ਰਾਤ ਨੂੰ ਰਾਤ 9 ਵਜੇ ਫ਼ੈਕਟਰੀਆਂ 'ਤੇ ਕੱਟ ਲਗਾਇਆ ਗਿਆ ਸੀ ਤੇ ਇਹ ਕੱਟ 12:30 ਵਜੇ ਤੱਕ ਦਾ ਲਗਾਇਆ ਗਿਆ ਸੀ | ਸਨਅਤਕਾਰਾਂ ਦਾ ਕਹਿਣਾ ਸੀ ਕਿ ਰਾਤ ਨੂੰ ਜਿਹੜੇ ਕੱਟ ਲੱਗਦੇ ਹਨ, ਉਨ੍ਹਾਂ ਦਾ ਪੱਕਾ ਸਮਾਂ ਨਹੀਂ ਹੁੰਦਾ | ਇਨ੍ਹਾਂ ਅਣਐਲਾਨੇ ਲੱਗਦੇ ਕੱਟਾਂ ਕਾਰਨ ਫ਼ੈਕਟਰੀਆਂ ਵਿਚ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ | ਸਨਅਤਕਾਰ ਆਗੂਆਂ ਦਾ ਕਹਿਣਾ ਸੀ ਜਦੋਂ ਅਣਐਲਾਨੇ ਕੱਟ ਲਗਾਏ ਜਾਂਦੇ ਹਨ ਤਾਂ ਉਨਾਂ ਦੀਆਂ ਫ਼ੈਕਟਰੀਆਂ ਵਿਚ ਲੱਗੇ ਕਈ ਮਜ਼ਦੂਰ ਲਈ ਵੀ ਵੱਡੀ ਪੇ੍ਰਸ਼ਾਨੀ ਹੁੰਦੀ ਹੈ | ਸਨਅਤਕਾਰ ਸੰਗਠਨਾਂ ਨੇ ਬਿਜਲੀ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਅਣਐਲਾਨੇ ਕੱਟ ਲਗਾਉਣ ਦੀ ਥਾਂ ਉਨਾਂ ਨੂੰ ਪੱਕੇ ਤੈਅ ਕੱਟ ਲਗਾਉਣੇ ਚਾਹੀਦੇ ਹਨ | ਉਨਾਂ ਕਿਹਾ ਕਿ ਫ਼ੈਕਟਰੀਆਂ 'ਤੇ ਸ਼ਾਮ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੱਟ ਲਗਾਏ ਜਾ ਸਕਦੇ ਹਨ | ਉਧਰ ਬੀਤੀ ਰਾਤ ਨੂੰ ਜਦੋਂ ਫ਼ੈਕਟਰੀਆਂ 'ਤੇ ਬਿਜਲੀ ਕੱਟ ਲਗਾਇਆ ਗਿਆ ਸੀ ਉਸ ਵੇਲੇ ਕਈ ਫ਼ੈਕਟਰੀਆਂ ਦੇ ਮਜ਼ਦੂਰਾਂ ਨੂੰ ਵਿਹਲੇ ਰਹਿਣਾ ਪਿਆ ਸੀ ਕਿਉਂਕਿ ਜਿਨਾਂ ਫ਼ੈਕਟਰੀਆਂ ਵਿਚ ਜਨਰੇਟਰ ਸੀ, ਉਨਾਂ ਵਲੋਂ ਤਾਂ ਕੰਮ ਚਲਾ ਲਿਆ ਗਿਆ ਪਰ ਕਈ ਫ਼ੈਕਟਰੀਆਂ ਵਿਚ ਜਨਰੇਟਰ ਨਹੀਂ ਚੱਲੇ ਤਾਂ ਉੱਥੇ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਈ ਫ਼ੈਕਟਰੀਆਂ ਵਿਚ ਅਲੱਗ-ਅਲੱਗ ਸ਼ਿਫ਼ਟਾਂ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਕੰਮ ਕਰਦੇ ਹਨ ਤਾਂ ਰਾਤ ਦੀ ਸ਼ਿਫ਼ਟ ਵਾਲੇ ਮਜ਼ਦੂਰਾਂ ਦੇ ਨਾਲ ਸਨਅਤਕਾਰ ਵੀ ਪੇ੍ਰਸ਼ਾਨ ਰਹੇ | ਦੱਸਿਆ ਜਾਂਦਾ ਹੈ ਕਿ ਕਹਿਰ ਦੀ ਗਰਮੀ ਕਾਰਨ ਸ਼ਹਿਰ ਵਿਚ ਵੀ ਬਿਜਲੀ ਦੀ ਮੰਗ ਰਿਕਾਰਡ ਪੱਧਰ 'ਤੇ ਪੁੱਜ ਗਈ ਹੈ | ਇਸ ਗਰਮੀ ਵਿਚ ਲੋਕਾਂ ਲਈ ਬਿਜਲੀ ਉਪਲਬਧ ਕਰਵਾਉਣ ਲਈ ਸਨਅਤੀ ਇਕਾਈਆਂ 'ਤੇ ਰਾਤ ਦਾ ਕੱਟ ਲਗਾਇਆ ਜਾ ਰਿਹਾ ਹੈ | ਮੌਸਮ ਬਦਲਣ ਤੱਕ ਫ਼ੈਕਟਰੀਆਂ 'ਤੇ ਇਸ ਤਰਾਂ ਦੇ ਕੱਟ ਲੱਗਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਮੂਨਕ 'ਚ ਵਿਆਹ ਦਾ ਖਾਣਾ ਖਾਣ ਨਾਲ ਬੱਚਿਆਂ ਸਮੇਤ 125 ਲੋਕ ਬਿਮਾਰ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆਵਾ... ਅਗਲੀ ਖ਼ਬਰ ਮੁਸਲਿਮ ਆਗੂ ਆਬਿਦ ਸਲਮਾਨੀ ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ <br/>
Ad Position 24