02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ ਕੈਦ ਤੇ ਜੁਰਮਾਨਾ

Ad Position 21
No active advertisement
ਅਜੀਤ ਡੈਸਕ 30-05-2026
ਜਲੰਧਰ, 29 ਮਈ (ਜਤਿੰਦਰ ਪੰਮੀ)-ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਵਲੋਂ ਹੈਰੋਇਨ ਸਮਗਲਿੰਗ ਦੇ ਮਾਮਲੇ 'ਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਮੁਲਜ਼ਮ ਸਚਿਨ ਉਰਫ ਲੱਡੀ ਪੁੱਤਰ ਯਸਪਾਲ ਵਾਸੀ ਵਾਲਮੀਕੀ ਮੁਹੱਲਾ ਬਸਤੀ ਗੁਜ਼ਾਂ ਨੂੰ ਪੰਜ ਮਹੀਨੇ 25 ਦਿਨ ਦੀ ਕੈਦ ਅਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਦਾ ਫੈਸਲਾ ਸੁਣਾਇਆ | ਇਸ ਮਾਮਲੇ ਵਿੱਚ ਦੋਸ਼ੀ ਸਚਿਨ ਉਰਫ ਲੱਡੀ ਖਿਲਾਫ 5 ਜੁਲਾਈ 2022 ਨੂੰ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਸ ਨੇ 20 ਗ੍ਰਾਮ ਹੇਰੋਇੰਨ ਸਮੇਤ ਗਿ੍ਫਤਾਰ ਕਰਕੇ ਕੇਸ ਦਰਜ ਕੀਤਾ ਸੀ |
ਨਸ਼ੀਲੇ ਪਦਾਰਥ ਦੀ ਸਮਗਲਿੰਗ ਦੇ ਮਾਮਲੇ ਦੋਸ਼ੀ ਨੂੰ ਕੈਦ
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰਜੀਵ ਕੁਮਾਰ ਬੇਰੀ ਦੀ ਅਦਾਲਤ ਵਲੋਂ ਨਸ਼ੀਲੇ ਪਦਾਰਥ ਦੀ ਸਮਗਲਿੰਗ ਦੇ ਮੁਕੱਦਮੇ ਵਿਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਦੋਸ਼ੀ ਪਾਏ ਜਾਣ 'ਤੇ ਦੀਪਕ ਗੌਤਮ ਵਾਸੀ ਅਮਰ ਨਗਰ ਜਲੰਧਰ ਨੂੰ ਤਿੰਨ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਫੈਸਲਾ ਸੁਣਾਇਆ | ਅਦਾਲਤ ਨੇ ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ ਤਿੰਨ ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਹੇੈ | ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਦੀਪਕ ਗੌਤਮ ਖਿਲਾਫ 9 ਅਗਸਤ 2019 ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਗਿ੍ਫਤਾਰ ਕੀਤਾ ਸੀ |
Ad Position 22
No active advertisement
ਪਿਛਲੀ ਖ਼ਬਰ 2013 ਤੋਂ 2020 ਦਰਮਿਆਨ ਜ਼ਬਤ ਵਾਹਨਾਂ ਦੇ ਮਾਲਕਾਂ ਵਲੋਂ ਪਹੁੰਚ ਨਾ ਕਰਨ 'ਤੇ ਕਬਾੜ 'ਚ ਵੇਚੇ ਅਗਲੀ ਖ਼ਬਰ ਵੈਸਟ ਹਲਕੇ 'ਚ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ
Ad Position 24
No active advertisement