01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

2013 ਤੋਂ 2020 ਦਰਮਿਆਨ ਜ਼ਬਤ ਵਾਹਨਾਂ ਦੇ ਮਾਲਕਾਂ ਵਲੋਂ ਪਹੁੰਚ ਨਾ ਕਰਨ 'ਤੇ ਕਬਾੜ 'ਚ ਵੇਚੇ

Ad Position 21
No active advertisement
ਅਜੀਤ ਡੈਸਕ 30-05-2026
ਜਲੰਧਰ, 29 ਮਈ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ 2013 ਤੋਂ 2020 ਦਰਮਿਆਨ ਵੱਖ-ਵੱਖ ਮਾਮਲਿਆਂ 'ਚ ਜ਼ਬਤ ਕੀਤੇ ਗਏ ਵਾਹਨਾਂ ਦੇ ਅਸਲ ਮਾਲਕਾਂ ਵਲੋਂ ਵਾਹਨ ਲੈਣ ਲਈ ਦਾਅਵਾ ਪੇਸ਼ ਨਾ ਕਰਨ 'ਤੇ ਸ਼ੁੱਕਰਵਾਰ ਨੂੰ ਟ੍ਰੈਫਿਕ ਸਟਾਫ ਨੇ ਪੁਲਿਸ ਲਾਈਨ 'ਚ ਕਰੀਬ 369 ਵਾਹਨਾਂ ਦੀ ਨਿਲਾਮੀ ਕਰ ਦਿੱਤੀ | ਇਹ ਨਿਲਾਮੀ ਪੁਲਿਸ ਲਾਈਨ ਦੀ ਹਾਕੀ ਗਰਾਊਾਡ 'ਚ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀਸੀਪੀ (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਅਤੇ ਏਡੀਸੀਪੀ (ਇੰਡਸਟਰੀ ਐਂਡ ਸਕਿਓਰਿਟੀ) ਨਵਜੋਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਬਣਾਈ ਗਈ 6 ਮੈਂਬਰੀ ਕਮੇਟੀ ਵਲੋਂ ਕਰਵਾਈ ਗਈ | ਇਸ ਮੌਕੇ ਗੱਲਬਾਤ ਕਰਦਿਆਂ ਡੀਸੀਪੀ (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਜਿਹੜੇ ਵਾਹਨ ਨਿਲਾਮ ਕੀਤੇ ਗਏ ਹਨ, ਉਨ੍ਹਾਂ ਦੀ ਨਿਲਾਮੀ ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ ਨੇ ਅਸਲ ਮਾਲਕਾਂ ਨੂੰ ਦਸਤਾਵੇਜ਼ ਲੈ ਕੇ ਪੁਲਿਸ ਲਾਈਨ 'ਚ ਐਮਰਜੈਂਸੀ ਰਿਸਪੋਂਸ ਸਿਸਟਮ ਦੇ ਐਡਮਿਨ ਇੰਚਾਰਜ ਦੀ ਖਿੜਕੀ ਨੰਬਰ-5 ਵਿਚ ਪੇਸ਼ ਹੋਣ ਦਾ ਵਾਰ-ਵਾਰ ਮੌਕਾ ਦਿੱਤਾ ਗਿਆ ਸੀ | ਕਈ ਲੋਕ ਪ੍ਰਕਿਰਿਆ ਪੂਰੀ ਕਰਕੇ ਆਪਣੇ ਵਾਹਨ ਲੈ ਗਏ ਸਨ ਪਰ ਬਾਕੀ ਦੇ ਵਾਹਨਾਂ ਦੀ ਅੱਜ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਨਿਲਾਮੀ ਪ੍ਰਕਿਰਿਆ 'ਚ ਕੁੱਲ 23 ਬੋਲੀਕਾਰਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ 3 ਸਫਲ ਬੋਲੀਕਾਰਾਂ ਵਲੋਂ ਖੁੱਲ੍ਹੀ ਬੋਲੀ ਦੇ ਕੇ ਖਰੀਦ ਲਿਆ ਗਿਆ | ਡੀਸੀਪੀ ਢਿੱਲੋਂ ਨੇ ਦੱਸਿਆ ਕਿ 369 ਵਾਹਨਾਂ ਦੀ ਨਿਲਾਮੀ ਤੋਂ ਵਿਭਾਗ ਨੂੰ 11,92,000 ਰੁਪਏ ਦੀ ਰਾਸ਼ੀ ਹਾਸਲ ਹੋਈ ਹੈ | ਉਨ੍ਹਾਂ ਦੱਸਿਆ ਕਿ ਅਗਲੇ ਵਾਹਨਾਂ ਦੀ ਨਿਲਾਮੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ | ਇਸ ਲਈ ਸੰਬੰਧਤ ਵਾਹਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਅਸਲ ਦਸਤਾਵੇਜ਼ ਵਿਖਾ ਵਾਹਨ ਯਾਰਡ, ਟ੍ਰੈਫਿਕ ਸਟਾਫ ਪੁਲਿਸ ਲਾਈਨ 'ਚ ਖੜ੍ਹੇ ਆਪਣੇ ਵਾਹਨ ਛੁਡਵਾ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਦਾ ਸਨਮਾਨ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ ਕੈਦ ਤੇ ਜੁਰਮਾਨਾ
Ad Position 24
No active advertisement