ਜਲੰਧਰ, 29 ਮਈ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਕੌਮੀ ਪ੍ਰਧਾਨ ਐਨ ਕੇ ਸ਼ਰਮਾ ਤੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਵਲੋਂ ਜਲੰਧਰ ਸ਼ਹਿਰ ਦੇ ਉਘੇ ਉਦਯੋਗਪਤੀ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਫੈਡਰੇਸ਼ਨ ਆਫ ਇੰਡਸਟਰੀਜ਼ ਅਤੇ ਟ੍ਰੇਡ ਵਲੋਂ ਸਥਾਨਕ ਇਕ ਹੋਟਲ ਵਿਖੇ ਵਿਸ਼ੇਸ ਤੌਰ 'ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਫੈਡਰੇਸ਼ਨ ਆਫ ਇੰਡਸਟਰੀਜ਼ ਦੇ ਆਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਦਯੋਗ ਵਿੱਚ ਆ ਰਹੀਆਂ ਮੁਸ਼ਕਿਲਾਂ ਤੋਂ ਭਲੀਭਾਂਤ ਜਾਣੂ ਹਨ ਤੇ ਜਲਦ ਹੀ ਇਨ੍ਹਾਂ ਸੰਬੰਧੀ ਆਵਾਜ਼ ਉਠਾਉਣਗੇ ਅਤੇ ਸਨਅਤਕਾਰਾਂ ਤੇ ਵਪਾਰੀਆਂ ਦੇ ਮਸਲੇ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਫੈਡਰੇਸ਼ਨ ਆਫ ਇੰਡਸਟਰੀਜ ਐਂਡ ਟ੍ਰੇਡ ਦੇ ਪ੍ਰਧਾਨ ਸੁਨੀਲ ਸ਼ਰਮਾ, ਕ੍ਰਾਂਤੀ ਮੀਟਰਜ਼ ਤੋਂ ਅਸ਼ੋਕ ਸ਼ਰਮਾ, ਬੇਦੀ ਐਕਸਪੋਰਟ ਤੋਂ ਜਸਜੀਤ ਸਿੰਘ ਬੇਦੀ, ਯੂਨੀਸਨ ਗਰੁੱਪ ਤੋਂ ਰਾਜਕਰਨ ਸਿੰਘ, ਨੂਤਨ ਮੈਟਲ ਇੰਡਟਰੀਜ਼ ਤੋਂ ਗੌਰਵ ਵਧਵਾ, ਡੀਸੀ ਕਪੂਰ ਇੰਡਸਟਰੀਜ ਤੋਂ ਸੰਦੀਪ ਕਪੂਰ, ਵਾਈ ਐੱਚ ਇੰਡਸਟਰੀਜ਼ ਤੋਂ ਜਸਦੀਪ ਸਿੰਘ, ਅਜੇ ਅਗਰਵਾਲ, ਮਹਿਤਾ ਮੈਨੁਫੈਕਚਰਿੰਗ ਇੰਡਸਟਰੀਜ਼ ਤੋਂ ਸੁਨੀਲ ਮਹਿਤਾ, ਵਿਰਦੀ ਇੰਡਸਟਰੀਜ਼ ਤੋਂ ਅਜੀਤ ਸਿੰਘ ਵਿਰਦੀ, ਅਸ਼ੋਕ ਕੁਮਾਰ, ਗੌਰਵ ਬੱਸੀ, ਗੋਲਡੀ, ਸੁੰਨੀ ਅਰੋੜਾ, ਜਰਨੈਲ ਸਿੰਘ ਰੰਧਾਵਾ ਅਤੇ ਸ਼ਹਿਰ ਦੇ ਹੋਰ ਪ੍ਰਮੁੱਖ ਉਦਯੋਗਪਤੀ ਵੀ ਮੌਜੂਦ ਸਨ |