01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬੰਟੀ ਨੇ ਸਫ਼ਾਈ ਦੇ ਕੰਮ ਨੂੰ ਲੈ ਕੇ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

Ad Position 21
No active advertisement
ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮੰਗ ਪੱਤਰ ਦਿੰਦੇ ਹੋਏ ਗੁਰਵਿੰਦਰ ਪਾਲ ਸਿੰਘ ਬੰਟੀ | ਤਸਵੀਰ : ਜੀ. ਪੀ. ਸਿੰਘ <br/> 30-05-2026
ਜਲੰਧਰ, 29 ਮਈ (ਸ਼ਿਵ)-ਕਾਂਗਰਸ ਦੇ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਇਕ ਮੰਗ ਪੱਤਰ ਦੇ ਕੇ ਕਈ ਇਲਾਕਿਆਂ ਵਿਚ ਸਫ਼ਾਈ ਨਾ ਹੋਣ ਬਾਰੇ ਸ਼ਿਕਾਇਤ ਕੀਤੀ ਹੈ | ਉਨਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਲੋਂ ਜਲੰਧਰ ਸ਼ਹਿਰ ਵਿਚ ਵੱਖ-ਵੱਖ ਵਾਰਡਾਂ ਵਿਚ ਸਫ਼ਾਈ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ¢ ਸਫ਼ਾਈ ਕਰਮਚਾਰੀ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਹਨ¢ ਪੂਰੇ ਸ਼ਹਿਰ ਵਿਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ¢ ਗੰਦਗੀ ਕਾਰਨ ਵਾਰਡਾਂ ਦੇ ਨਿਵਾਸੀ ਆਏ ਦਿਨ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ¢ ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਸਫ਼ਾਈ ਸੁਪਰਵਾਈਜ਼ਰ ਦੀ ਤਾਇਨਾਤੀ ਵਾਰਡ ਨੰ:67 ਵਿਚ ਹੈ ਅਤੇ ਵਾਰਡ ਨੰ:66 ਦਾ ਕੁੱਝ ਹਿੱਸਾ ਵੀ ਇਸ ਸੁਪਰਵਾਈਜ਼ਰ ਵੱਲੋਂ ਦੇਖਿਆ ਜਾ ਰਿਹਾ ਹੈ¢ ਵਾਰਡ ਨੰ: 66 ਵਿਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਇਲਾਕਾ ਨਿਵਾਸੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ¢ ਨਗਰ ਨਿਗਮ ਵੱਲੋਂ ਕੋਈ ਵੀ ਹੈਲਥ ਅਫ਼ਸਰ ਕਿਸੇ ਵੀ ਵਾਰਡ ਵਿਚ ਸਫ਼ਾਈ ਦੀ ਜਾਂਚ ਕਰਨ ਲਈ ਨਹੀਂ ਆ ਰਿਹਾ ਹੈ¢ ਇਸ ਨੂੰ ਮੁੱਖ ਰੱਖਦੇ ਹੋਏ ਜਲੰਧਰ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਸਵੇਰੇ ਸ਼ਾਮ ਦੀ ਹਾਜ਼ਰੀ ਨਿਸ਼ਚਿਤ ਕੀਤੀ ਜਾਵੇ¢ ਸੁਪਰਵਾਈਜ਼ਰ ਵਾਰਡ ਨੰ:66 ਦੀ ਬਦਲੀ ਕੀਤੀ ਜਾਵੇ¢ ਸ੍ਰੀ ਬੰਟੀ ਨੇ ਸਿਹਤ ਅਫ਼ਸਰ ਅਤੇ ਸਫ਼ਾਈ ਸੁਪਰਵਾਈਜ਼ਰ ਨੂੰ ਵਾਰਡਾਂ ਦੀ ਸਫ਼ਾਈ ਠੀਕ ਢੰਗ ਨਾਲ ਨਾ ਹੋਣ ਦਾ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ 50 ਗਿਣਤੀਕਾਰਾਂ ਨੇ 1 ਦਿਨ ਵਿਚ ਹੀ ਜਨਗਣਨਾ ਦਾ ਕੰਮ ਕੀਤਾ ਪੂਰਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਦਾ ਸਨਮਾਨ
Ad Position 24
No active advertisement