01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

50 ਗਿਣਤੀਕਾਰਾਂ ਨੇ 1 ਦਿਨ ਵਿਚ ਹੀ ਜਨਗਣਨਾ ਦਾ ਕੰਮ ਕੀਤਾ ਪੂਰਾ

Ad Position 21
No active advertisement
ਅਜੀਤ ਡੈਸਕ 30-05-2026
ਜਲੰਧਰ, 29 ਮਈ (ਸ਼ਿਵ)- ਜਨਗਣਨਾ 2027 ਦੇ ਕੰਮ ਵਿਚ ਨਵਾਂ ਮਾਪਦੰਡ ਸਥਾਪਿਤ ਕਰਦੇ ਹੋਏ ਨਗਰ ਨਿਗਮ ਜਲੰਧਰ ਦੇ 50 ਗਿਣਤੀਕਾਰਾਂ ਨੇ ਆਪਣੇ ਸÏਾਪੇ ਗਏ ਜਨਗਣਨਾ ਕੰਮ ਨੂੰ ਇੱਕੋ ਦਿਨ ਵਿਚ 100 ਫੀਸਦੀ ਪੂਰਾ ਕਰਕੇ ਰਿਕਾਰਡ ਕਾਇਮ ਕੀਤਾ ਹੈ ਸਗੋਂ ਉਨਾਂ ਨੇ ਦੂਜਿਆਂ ਲਈ ਵੀ ਪੇ੍ਰਰਨਾ ਬਣੇ ਹਨ | ਇਹ ਉਪਲਬਧੀ ਵਿਕਰਾਂਤ ਵਰਮਾ ਸਹਾਇਕ ਕਮਿਸ਼ਨਰ ਅਤੇ ਚਾਰਜ ਅਫ਼ਸਰ99 ਜਨਗਣਨਾ 2027 ਦੀ ਦੇਖ-ਰੇਖ ਹੇਠ ਹਾਸਲ ਕੀਤੀ ਗਈ¢ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਗਿਣਤੀਕਾਰਾਂ ਨਾਲ ਖ਼ੁਦ ਮੁਲਾਕਾਤ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਲਗਨ ਅਤੇ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ¢ ਸ੍ਰੀ ਸੰਦੀਪ ਰਿਸ਼ੀ ਨੇ ਕਿਹਾ “ਇਹੋ ਜਿਹੀ ਵਚਨਬੱਧਤਾ ਹੀ ਯਕੀਨੀ ਬਣਾਏਗੀ ਕਿ ਜਲੰਧਰ ਜਨਗਣਨਾ 2027 ਵਿਚ ਇੱਕ ਮਿਸਾਲ ਕਾਇਮ ਕਰੇ¢ ਡਾਟਾ ਦੀ ਸ਼ੁੱਧਤਾ ਨਾਲ ਕੋਈ ਸਮਝÏਤਾ ਕੀਤੇ ਬਿਨਾਂ ਇੱਕੋ ਦਿਨ ਵਿਚ 100 ਫੀਸਦੀ ਕੰਮ ਕਰਨਾ ਸ਼ਲਾਘਾਯੋਗ ਹੈ | ਇਹ ਸਾਰੇ ਫ਼ੀਲਡ ਸਟਾਫ਼ ਦੀ ਮਿਹਨਤ ਅਤੇ ਚਾਰਜ ਅਫ਼ਸਰ ਪੱਧਰ 'ਤੇ ਮਜ਼ਬੂਤ ਤਾਲਮੇਲ ਨੂੰ ਦਰਸਾਉਂਦਾ ਹੈ¢ ਸੰਯੁਕਤ ਕਮਿਸ਼ਨਰ ਸ੍ਰੀਮਤੀ ਸੁਮਨਦੀਪ ਕÏਰ ਨੇ ਵੀ ਗਿਣਤੀਕਾਰਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਉਦਯੋਗਪਤੀਆਂ ਨੇ ਉਦਯੋਗ ਮੰਤਰੀ ਅਮਨ ਅਰੋੜਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਬੰਟੀ ਨੇ ਸਫ਼ਾਈ ਦੇ ਕੰਮ ਨੂੰ ਲੈ ਕੇ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ
Ad Position 24
No active advertisement