ਆਦਮਪੁਰ, 29 ਮਈ (ਰਮਨ ਦਵੇਸਰ) ਆਦਮਪੁਰ ਨਗਰ ਕੌਂਸਲ ਚੋਣਾਂ ਵਿੱਚ ਜਿਥੇ ਆਪ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ | ਆਦਮਪੁਰ ਨਗਰ ਕੌਂਸਲ ਵਿੱਚ 13 ਵਾਰਡ ਹਨ ਜਿਹਨਾਂ ਵਿੱਚ 44 ੳਮੀਦਵਾਰਾਂ ਨੇ ਚੋਣ ਲੜੀ | ਮੁੱਖ ਮੁਕਾਬਲਾ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਸੀ ਜੋ ਆਜ਼ਾਦ ੳਮੀਦਵਾਰਾਂ ਦੇ ਨਾਮ ਤੇ ਚੋਣ ਲੜ ਰਹੀ ਸੀ | ਇਹਨਾਂ 13 ਵਾਰਡਾਂ ਵਿੱਚੋ 10 ਸੀਟਾਂ ਤੇ ਆਪ ਦੇ ੳਮੀਦਵਾਰ ਜਿਤੇ ਉਥੇ ਹੀ ਕਾਂਗਰਸ ਪਾਰਟੀ ਦੇ 3 ਆਜ਼ਾਦ ੳਮੀਦਵਾਰਾਂ ਨੇ ਜਿੱਤ ਹਾਸਲ ਕੀਤੀ | ਇਸ ਚੋਣਾਂ ਵਿੱਚ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਇੱਕ ਪਾਰਟੀ ਵੱਲੋਂ ਆਪਣੇ ਹੀ ਪਰਿਵਾਰ ਦੇ 5 ਮੈਂਬਰਾਂ ਨੂੰ ੳਮੀਦਵਾਰ ਖੜਾ ਕਰ ਦਿੱਤਾ | ਜਿਥੇ ਇਹ ਦੇਖਣ ਨੂੰ ਮਿਲਿਆ ਕਿ ਇੱਕ ਪਰਿਵਾਰ ਦੇ 5 ੳਮੀਦਵਾਰ ਖੜੇ ਸਨ | ਉਹ 5 ਹੀ ਚੋਣ ਹਾਰ ਗਏ | ਜਿਸ ਵਿੱਚ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਕਰਵਲ ਅਤੇ ਸਾਬਕਾ ਕਾੌਸਲਰ ਹਰਜਿੰਦਰ ਸਿੰਘ ਕਰਵਲ ਵੀ ਸ਼ਾਮਿਲ ਸਨ | ਇਹ ਆਦਮਪੁਰ ਚੋਣਾਂ ਚ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਇੱਕ ਪਰਿਵਾਰ ਦੇ 5 ਉਮੀਦਵਾਰ ਨੇ ਚੋਣ ਲੜੀ ਅਤੇ 5 ਹੀ ਚੋਣਾਂ ਹਾਰ ਗਏ |