01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

'ਫੁੱਲਕਾਰੀ' ਨੇ ਕਰਵਾਇਆ ਉੱਘੇ ਕਾਮੇਡੀਅਨ ਰਾਜੀਵ ਠਾਕੁਰ ਦਾ ਕਾਮੇਡੀ ਸ਼ੋਅ

Ad Position 21
No active advertisement
ਅਜੀਤ ਡੈਸਕ 31-05-2026
ਜਲੰਧਰ, 30 ਮਈ (ਜਸਪਾਲ ਸਿੰਘ)-ਔਰਤਾਂ ਦੀ ਪ੍ਰਮੁੱਖ ਸੰਸਥਾ 'ਫੁੱਲਕਾਰੀ' ਵਲੋਂ ਉੱਘੇ ਕਾਮੇਡੀਅਨ ਰਾਜੀਵ ਠਾਕੁਰ ਦਾ ਕਾਮੇਡੀ ਸ਼ੋਅ ਸਥਾਨਕ ਇਕ ਹੋਟਲ ਵਿਖੇ ਸਫਲਤਾ ਨਾਲ ਕਰਵਾਇਆ ਗਿਆ | ਜਿਸ ਵਿਚ ਲਾਫਟਰ ਚੈਲੰਜ ਤੇ ਕਪਿਲ ਸ਼ਰਮਾ ਸ਼ੋਅ ਨਾਲ ਪ੍ਰਸਿੱਧੀ ਹਾਸਿਲ ਕਾਮੇਡੀਅਨ ਰਾਜੀਵ ਠਾਕੁਰ ਨੇ ਆਪਣੀ ਕਾਮੇਡੀ ਦਾ ਅਜਿਹਾ ਜਾਦੂ ਬਿਖੇਰਿਆ ਕਿ ਸੰਸਥਾ ਦੀਆਂ ਮੈਂਬਰ ਔਰਤਾਂ ਆਪਣੇ ਹਾਸੇ 'ਤੇ ਕਾਬੂ ਨਾ ਰੱਖ ਸਕੀਆਂ ਤੇ ਉਨ੍ਹਾਂ ਖੂਬ ਹੱਸ ਕੇ ਕਾਮੇਡੀ ਦਾ ਆਨੰਦ ਮਾਣਿਆ | ਅੰਮਿ੍ਤਸਰ ਦੇ ਰਹਿਣ ਵਾਲੇ ਰਾਜੀਵ ਠਾਕੁਰ ਦੇਸ਼ ਦੀ ਮਨੋਰੰਜਨ ਸਨਅਤ 'ਚ ਇਕ ਅਜਿਹਾ ਜਾਣਿਆ-ਪਛਾਣਿਆ ਨਾਂ ਹੈ, ਜਿਸ ਨੇ ਆਪਣੀ ਕਲਾ ਨਾਲ ਦੇਸ਼-ਦੁਨੀਆਂ ਨੂੰ ਨਾ ਕੇਵਲ ਹਸਾਇਆ ਹੈ, ਬਲਕਿ ਅੱਜ ਦੀ ਤਨਾਅ ਗ੍ਰਸਤ ਜੀਵਨ 'ਚ ਉਨ੍ਹਾਂ ਨੂੰ ਤਨਾਅ ਮੁਕਤ ਕਰਨ ਦਾ ਵੀ ਯਤਨ ਕੀਤਾ ਹੈ | ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ 'ਫੁੱਲਕਾਰੀ' ਸੰਸਥਾ ਦੀ ਪ੍ਰਧਾਨ ਸ੍ਰੀਮਤੀ ਮੋਨਲ ਕਲਸੀ ਨੇ ਦੱਸਿਆ ਕਿ ਰਾਜੀਵ ਠਾਕੁਰ ਦੀ ਕਾਮੇਡੀ ਨੇ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ ਤੇ ਹਾਜ਼ਰੀਨ ਵਲੋਂ ਉਨ੍ਹਾਂ ਦੀ ਕਲਾ ਨੂੰ ਤਾੜੀਆਂ ਦੀ ਗੜਗੜਾਹਟ ਨਾਲ ਸਰਾਹਿਆ ਗਿਆ | ਉਨ੍ਹਾਂ ਤੋਂ ਪਹਿਲਾਂ ਸ਼ਹਿਰ ਦੇ ਹੀ ਉੱਘੇ ਕਾਮੇਡੀਅਨ ਤਰੁਣ ਚਾਵਲਾ ਨੇ ਵੀ ਆਪਣੀ ਕਾਮੇਡੀ ਨਾਲ ਹਾਜ਼ਰੀਨ ਨੂੰ ਖੂਬ ਹਸਾਇਆ | ਉਨ੍ਹਾਂ ਕਿਹਾ ਕਿ ਅੱਜ ਦੀ ਤਨਾਅ ਗ੍ਰਸਤ ਜ਼ਿੰਦਗੀ 'ਚ ਇਨਸਾਨ ਨੂੰ ਕੁੱਝ ਪਲ ਫੁਰਸਤ ਦੇ ਵੀ ਕੱਢਣੇ ਚਾਹੀਦੇ ਹਨ ਤੇ ਇਨ੍ਹਾਂ ਪਲਾਂ ਨੂੰ ਹੱਸ ਕੇ ਯਾਦਗਾਰੀ ਬਣਾਇਆ ਜਾਣਾ ਬੇਹੱਦ ਜ਼ਰੂਰੀ ਹੈ | ਸ੍ਰੀਮਤੀ ਮੋਨਲ ਕਲਸੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਸੰਸਥਾ ਦੀ ਮੀਤ ਪ੍ਰਧਾਨ ਡਾ. ਰਿੰਕੂ ਅਗਰਵਾਲ, ਸੈਕਟਰੀ ਸ੍ਰੀਮਤੀ ਮਨਿੰਦਰ ਬਾਈਜ਼ਾਦਾ ਤੇ ਕਾਵੇਰੀ ਕਲਸੀ, ਖਜ਼ਾਨਚੀ ਮਿੰਨੀ ਚੁੱਘ ਤੇ ਦੀਪਾਲੀ ਗੁਪਤਾ, ਸ਼ੋਸ਼ਲ ਮੀਡੀਆ ਤੇ ਪੀ. ਆਰ. ਮੁਖੀ ਸ੍ਰੀਮਤੀ ਸੀਮਾ ਸੋਂਧੀ ਤੇ ਸ੍ਰੀਮਤੀ ਉਪਮਾ ਜੈਨ ਤੋਂ ਇਲਾਵਾ ਐਕਟੀਵਿਟੀ ਚੇਅਰਪਰਸਨ ਸ੍ਰੀਮਤੀ ਨਿਮਿਸ਼ਾ ਕਪੂਰ ਤੇ ਪਮਿਲਾ ਜੈਨ ਵਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਗਿਆ | ਇਸ ਮੌਕੇ ਫੁੱਲਕਾਰੀ ਸੰਸਥਾ ਵਲੋਂ ਸੰਸਥਾ ਦੀਆਂ ਮੈਂਬਰ ਔਰਤਾਂ ਲਈ ਇਕ ਵਿਸ਼ੇਸ਼ ਪਲੈਟੀਨਮ ਕਾਰਡ ਵੀ ਜਾਰੀ ਕੀਤਾ ਗਿਆ, ਜਿਸ ਨਾਲ ਮੈਂਬਰ ਔਰਤਾਂ ਨੂੰ ਵਿਸ਼ੇਸ਼ ਲਾਭ ਤੇ ਡਿਸਕਾਊਟ ਮਿਲ ਸਕਣਗੇ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਨੇੜ ਭਵਿੱਖ 'ਚ ਵੀ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਗੁਲਾਟੀ ਦੇ ਵਾਰਡ ਵਿਚ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਟੀ.ਬੀ. ਦਾ ਖਾਤਮਾ ਸਿਰਫ਼ ਜ਼ਿੰਮੇਵਾਰੀ ਨਹੀਂ, ਬਲਕਿ ਸਾਂਝਾ ਸਮਾਜਿਕ ਮਿਸ਼ਨ-ਸਿਵਲ ਸਰਜਨ
Ad Position 24