01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਟੀ.ਬੀ. ਦਾ ਖਾਤਮਾ ਸਿਰਫ਼ ਜ਼ਿੰਮੇਵਾਰੀ ਨਹੀਂ, ਬਲਕਿ ਸਾਂਝਾ ਸਮਾਜਿਕ ਮਿਸ਼ਨ-ਸਿਵਲ ਸਰਜਨ

Ad Position 21
No active advertisement
ਅਜੀਤ ਡੈਸਕ 31-05-2026
ਜਲੰਧਰ, 30 (ਜਤਿੰਦਰ ਪੰਮੀ)-ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਸਿਹਤ ਵਿਭਾਗ ਵੱਲੋਂ 'ਵਰਲਡ ਹੈਲਥ ਪਾਰਟਨਰਜ਼ ਦੇ ਸਹਿਯੋਗ ਨਾਲ ਵਿਸ਼ੇਸ਼ ਜ਼ਿਲ੍ਹਾ ਪੱਧਰੀ ਭਾਗੀਦਾਰਾਂ ਨਾਲ ਮੀਟਿੰਗ ਕੀਤੀ ਗਈ | ਡੀ.ਐਨ.ਬੀ. ਦਫਤਰ ਵਿਖੇ ਹੋਈ ਇਸ ਬੈਠਕ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਰਾਜੇਸ ਗਰਗ ਨੇ '100 ਦਿਨ ਨਿਕਸੈ ਕੈਂਪ/ਐਕਟਿਵ ਕੇਸ ਫਾਈਾਡਿੰਗ' ਮੁਹਿੰਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਕਿਹਾ ਕਿ ਟੀ.ਬੀ. ਦਾ ਖਾਤਮਾ ਸਿਰਫ ਸਿਹਤ ਵਿਭਾਗ ਦੀ ਜ਼ਿੰੰਮੇਵਾਰੀ ਨਹੀਂ, ਬਲਕਿ ਇੱਕ ਸਾਂਝਾ ਸਮਾਜਿਕ ਮਿਸ਼ਨ ਹੈ | ਸਿਵਲ ਸਰਜਨ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਹਰੇਕ ਮਰੀਜ਼ ਦੀ ਜਲਦੀ ਪਛਾਣ ਕਰਨਾ, ਉਸ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣਾ ਅਤੇ ਕੋਈ ਵੀ ਕੇਸ ਛੁੱਟਣ ਨਾ ਦੇਣਾ ਹੈ | ਇਸ 100 ਦਿਨਾ ਵਿਸ਼ੇਸ਼ ਮੁਹਿੰਮ ਦੀ ਸਫਲਤਾ ਲਈ ਸਾਰੇ ਸਰਕਾਰੀ ਵਿਭਾਗਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਹਿੱਸੇਦਾਰਾਂ ਦਾ ਆਪਸੀ ਮਜ਼ਬੂਤ ਤਾਲਮੇਲ ਤੇ ਸਰਗਰਮ ਭਾਗੀਦਾਰੀ ਬੇਹੱਦ ਲਾਜ਼ਮੀ ਹੈ | ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ ਤੇ ਜ਼ਿਲ੍ਹਾ ਟੀ.ਬੀ. ਅਫਸਰ (ਕਾਰਜਕਾਰੀ) ਡਾ. ਪਰਮਵੀਰ ਨੇ ਮੁਹਿੰਮ ਦੇ ਮੁੱਖ ਨੁਕਤਿਆਂ 'ਤੇ ਚਰਚਾ ਕਰਦਿਆਂ ਹਦਾਇਤ ਕੀਤੀ ਕਿ ਖਾਸ ਕਰਕੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਤੇਜ਼ ਕੀਤੀਆਂ ਜਾਣ | ਇਸ ਦੇ ਨਾਲ ਹੀ ਮਰੀਜ਼ਾਂ ਦੇ ਰੈਫਰਲ, ਟੈਸਟਿੰਗ ਅਤੇ ਨਿਯਮਿਤ ਦਵਾਈ ਯਕੀਨੀ ਬਣਾਉਣ ਲਈ ਸਖਤ ਨਿਗਰਾਨੀ ਰੱਖੀ ਜਾਵੇ | ਅਖੀਰ ਵਿੱਚ ਡਿਪਟੀ ਐਮ. ਈ. ਆਈ. ਓ. ਗੁਰਜੀਤ ਕੌਰ ਅਤੇ ਏ. ਸੀ. ਐੱਫ. ਕੋਆਰਡੀਨੇਟਰ ਡਾ. ਜੋਤੀ ਨੇ ਮੀਟਿੰਗ ਵਿੱਚ ਪਹੁੰਚੇ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਭਲਾਈ ਵਿਭਾਗ, ਸਮਾਜ ਸੇਵੀ ਸੰਸਥਾਵਾਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨੂੰ ਇਸ ਰਾਸ਼ਟਰੀ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ 'ਫੁੱਲਕਾਰੀ' ਨੇ ਕਰਵਾਇਆ ਉੱਘੇ ਕਾਮੇਡੀਅਨ ਰਾਜੀਵ ਠਾਕੁਰ ਦਾ ਕਾਮੇਡੀ ਸ਼ੋਅ ਅਗਲੀ ਖ਼ਬਰ ਡਾ. ਮਨਬੀਰ ਸਿੰਘ ਦਾ ਰਾਜਪਾਲ ਕਵਿੰਦਰ ਗੁਪਤਾ ਵਲੋਂ 'ਬਿੱਗ ਇੰਪੈਕਟ ਐਵਾਰਡ' ਨਾਲ ਸਨਮਾਨ
Ad Position 24