ਜਲੰਧਰ, 30 ਮਈ (ਪਵਨ ਖਰਬੰਦਾ)-ਸਮਾਜ ਦੇ ਹਰ ਵਰਗ ਤੱਕ ਮਿਆਰੀ ਸਿੱਖਿਆ ਪਹੁੰਚਾਉਣ ਦੇ ਉਦੇਸ਼ ਨਾਲ ਸਥਾਪਿਤ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਅੱਜ ਉੱਤਰੀ ਭਾਰਤ ਦੇ ਅਗੇਤਾਰ ਵਿਦਿਅਕ ਗਰੁੱਪਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ¢ ਇਹ ਜਾਣਕਾਰੀ ਦਿੰਦਿਆਂ ਗਰੁੱਪ ਦੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਦੱਸਿਆ ਕਿ ਗਰੁੱਪ ਵਿਦਿਆਰਥੀਆਂ ਨੂੰ ਪ੍ਰੀ-ਨਰਸਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲਾਂ ਅਤੇ ਸੇਂਟ ਸੋਲਜਰ ਐਲੀਟ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਤਕਨੀਕਾਂ ਨਾਲ ਸਿੱਖਿਆ ਪ੍ਰਦਾਨ ਕਰ ਰਿਹਾ ਹੈ¢ ਇਸ ਤੋਂ ਬਾਅਦ ਵਿਦਿਆਰਥੀ ਗਰੁੱਪ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕਾਲਜਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਸਕਦੇ ਹਨ¢ ਮੌਜੂਦਾ ਸਮੇਂ ਵਿੱਚ ਗਰੁੱਪ ਦੇ 36 ਸਕੂਲਾਂ ਅਤੇ 23 ਕਾਲਜਾਂ ਵਿੱਚ 42,000 ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ¢ ਸਿੱਖਿਆ ਪੂਰੀ ਕਰਨ ਤੋਂ ਬਾਅਦ ਯੋਗ ਵਿਦਿਆਰਥੀਆਂ ਨੂੰ ਰਾਸ਼ਟਰੀ, ਬਹੁ-ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਰੋਜ਼ਗਾਰ ਅਤੇ ਪਲੇਸਮੈਂਟ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਂਦੇ ਹਨ¢ ਸਵ. ਅਨਿਲ ਚੋਪੜਾ ਦੀ ਦੂਰਅੰਦੇਸ਼ੀ ਅਗਵਾਈ ਹੇਠ ਚਲਾਇਆ ਜਾ ਰਿਹਾ ਇਹ ਗਰੁੱਪ ਵਿਦਿਆਰਥੀਆਂ ਲਈ 75 ਤੋਂ ਵੱਧ ਅਕਾਦਮਿਕ ਅਤੇ ਵੋਕੇਸ਼ਨਲ ਕੋਰਸ ਚਲਾ ਰਿਹਾ ਹੈ¢ ਇਨਾਂ ਵਿੱਚ ਲਾਅ, ਫਾਰਮੇਸੀ, ਹੋਟਲ ਮੈਨੇਜਮੈਂਟ, ਫਿਜ਼ੀਓਥੈਰੇਪੀ, ਪÏਲੀਟੈਕਨਿਕ, ਇੰਜੀਨੀਅਰਿੰਗ, ਡਿਗਰੀ ਕੋਰਸ, ਟੀਚਰ ਐਜੂਕੇਸ਼ਨ, ਆਈ.ਟੀ.ਆਈ., ਨਰਸਿੰਗ, ਮੀਡੀਆ ਸਟੱਡੀਜ਼, ਫੈਸ਼ਨ ਡਿਜ਼ਾਈਨਿੰਗ, ਐਗਰੀਕਲਚਰ, ਮੈਨੇਜਮੈਂਟ, ਕਾਮਰਸ, ਆਈ.ਟੀ. ਸਮੇਤ ਕਈ ਪ੍ਰੋਫੈਸ਼ਨਲ ਅਤੇ ਵੋਕੇਸ਼ਨਲ ਕੋਰਸ ਸ਼ਾਮਲ ਹਨ ¢ ਸੰਸਥਾ ਦੇ ਸ਼ਾਨਦਾਰ ਅਕਾਦਮਿਕ ਨਤੀਜੇ, ਸਫਲ ਪਲੇਸਮੈਂਟ ਰਿਕਾਰਡ, ਉਦਯੋਗਾਂ ਨਾਲ ਜੁੜੇ ਲਾਈਵ ਪ੍ਰੋਜੈਕਟ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਲਈ ਮਾਸਟਰ ਰਾਜ ਕਨਵਰ ਚੋਪੜਾ ਸਕਾਲਰਸ਼ਿਪ ਯੋਜਨਾ ਤਹਿਤ 3 ਕਰੋੜ ਰੁਪਏ ਤੱਕ ਦੀਆਂ ਸਕਾਲਰਸ਼ਿਪਾਂ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ ¢ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਨਿਰੰਤਰ ਜੋੜੇ ਰੱਖਣ ਲਈ ਆਨਲਾਈਨ ਕਲਾਸਾਂ, ਮੁਕਾਬਲਿਆਂ ਅਤੇ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਦਾ ਵੀ ਨਿਯਮਿਤ ਆਯੋਜਨ ਕੀਤਾ ਜਾਂਦਾ ਹੈ¢