28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਆਗਾਜ਼ ਐੱਨ.ਜੀ.ਓ. ਨੇ ਵੱਖ-ਵੱਖ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤਾਂ 'ਚੋਂ ਅੱਵਲ ਆਉਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 01-06-2026
ਜਲੰਧਰ, 31 ਮਈ (ਐੱਮ. ਐੱਸ. ਲੋਹੀਆ)-ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਨਿਰੰਤਰ ਖੂਨਦਾਨ ਕਰਨ ਵਾਲੀ ਸੰਸਥਾ ਆਗਾਜ਼ ਐੱਨ.ਜੀ.ਓ. ਵਲੋਂ ਲਾਇਨਜ਼ ਕਲੱਬ ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਆਗਾਜ਼ ਐੱਨ.ਜੀ.ਓ. ਦੇ ਮੁਖੀ ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ ਅਤੇ ਰਣਜੀਤ ਸਿੰਘ ਗੋਲਡੀ ਨੇ ਜਾਣਕਾਰੀ ਦਿੱਤੀ ਕਿ 10ਵੀਂ ਅਤੇ 12ਵੀਂ ਜਮਾਤਾਂ 'ਚੋਂ ਅੱਵਲ ਆਉਣ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਉਨ੍ਹਾਂ ਦੀ ਸੰਸਥਾ ਵਲੋਂ ਹਰ ਸਾਲ ਇਹ ਸਨਮਾਨ ਸਮਾਗਮ ਕਰਵਾਇਆ ਜਾਂਦਾ ਹੈ, ਜੋ ਉਹ ਭਵਿੱਖ 'ਚ ਵੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੋਣ | ਇਸ ਸਨਮਾਨ ਸਮਾਗਮ 'ਚ ਨਹਿਰੂ ਗਾਰਡਨ ਸਕੂਲ, ਸਵਾਮੀ ਸੰਤ ਦਾਸ ਪਬਲਿਕ ਸਕੂਲ, ਦੁਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਦੁਆਬਾ ਖ਼ਾਲਸਾ ਮਾਡਲ ਸਕੂਲ, ਸਕੂਲ ਆਫ਼ ਐਮੀਨੈਂਸ, ਆਦਮਪੁਰ ਅਤੇ ਦਿੱਲੀ ਪਬਲਿਕ ਸਕੂਲ ਤੋਂ ਆਏ 60 ਦੇ ਕਰੀਬ ਬੱਚਿਆਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਆਗਾਜ਼ ਐੱਨ.ਜੀ.ਓ. ਦੇ ਵਲੰਟੀਅਰ ਅਤੇ ਭੰਗੜਾ ਕੋਚ ਅੰਮਿ੍ਤ ਰਾਣੂ ਵਲੋਂ ਆਪਣੀ ਟੀਮ ਨਾਲ ਭੰਗੜੇ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਮਹਿਮਾਨਾਂ ਤੇ ਐਨ.ਜੀ.ਓ. ਦੇ ਮੈਂਬਰਾਂ ਨੇ ਵੀ ਭਾਗ ਲਿਆ | ਬੱਚਿਆਂ ਲਈ ਲੱਕੀ ਡਰਾਅ ਵੀ ਕੱਢੇ ਗਏ ਜਿਨ੍ਹਾਂ 'ਚ ਉਨ੍ਹਾਂ ਦੀ ਪੜ੍ਹਾਈ ਅਤੇ ਮਨੋਰੰਜਨ ਲਈ ਵਰਤੋਂ 'ਚ ਆਉਣ ਵਾਲੇ ਸਾਜੋ-ਸਾਮਾਨ ਜਿਵੇਂ ਕਿ 32 ਇੰਚੀ ਐੱਲ.ਈ.ਡੀ. ਟੀ.ਵੀ., ਹੈੱਡ ਫੋਨ, ਏਅਰਪੋਡ, ਬਲੂ ਟੂਥ ਮਿਊਜ਼ੀਕਲ ਸਪੀਕਰ ਆਦਿ ਤੋਹਫ਼ੇ ਵਜੋਂ ਦਿੱਤੇ ਗਏ | ਸਮਾਗਮ 'ਚ ਆਗਾਜ਼ ਦੇ ਸਰਪਰਸਤ ਇੰਜੀਨੀਅਰ ਟੀ.ਐੱਸ. ਭਾਟੀਆ ਉਚੇਚੇ ਤੌਰ 'ਤੇ ਬੱਚਿਆਂ ਨੂੰ ਅਸੀਸ ਦੇਣ ਪਹੁੰਚੇ | ਇਸ ਮੌਕੇ ਨੰਨ੍ਹੇ ਆਰਟਿਸਟ ਭਵਿਆ ਬੱਤਰਾ ਨੇ ਆਪਣੇ ਹੱਥੀਂ ਬਣਾਈ ਇੰਜੀਨੀਅਰ ਭਾਟੀਆ ਦੀ ਰੰਗਦਾਰ ਅਤੇ ਬਹੁਤ ਪਿਆਰੀ ਤਸਵੀਰ, ਉਨ੍ਹਾਂ ਨੂੰ ਸਟੇਜ 'ਤੇ ਬਤੌਰ ਤੌਹਫ਼ਾ ਭੇਟ ਕੀਤੀ | ਸਮਾਗਮ 'ਚ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕਰਕੇ, ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਸਮਾਗਮ ਨੂੰ ਸਫ਼ਲ ਬਣਾਉਣ 'ਚ ਸਿੱਖ ਤਾਲਮੇਲ ਕਮੇਟੀ, ਪੀ.ਐੱਮ.ਆਰ.ਏ., ਅਜੀਤ ਨਗਰ ਸੁਸਾਇਟੀ, ਜੁਆਇੰਟ ਐਕਸ਼ਨ ਕਮੇਟੀ, ਮੀਰੀ ਪੀਰੀ ਸੰਸਥਾ ਅਤੇ ਸ਼ਹੀਦ ਊਧਮ ਸਿੰਘ ਕੱਲਬ ਦੀਆਂ ਟੀਮਾਂ ਦਾ ਵਿਸ਼ੇਸ਼ ਸਹਿਯੋਗ ਰਿਹਾ | ਸਮਾਗਮ ਦੌਰਾਨ ਸ਼ਾਮਲ ਹੋਈਆਂ ਸ਼ਖਸ਼ੀਅਤਾਂ 'ਚ ਮੇਅਰ ਵੀਨੀਤ ਧੀਰ, ਨਿਤਿਨ ਕੋਹਲੀ (ਆਮ ਆਦਮੀ ਪਾਰਟੀ, ਹਲਕਾ ਇੰਚਾਰਜ ਜਲੰਧਰ ਕੇਂਦਰੀ), ਹਰਪਾਲ ਸਿੰਘ ਚੱਢਾ (ਚੇਅਰਮੈਨ, ਸਿੱਖ ਤਾਲਮੇਲ ਕਮੇਟੀ), ਚੰਦਨ ਗਰੇਵਾਲ (ਚੇਅਰਮੈਨ ਪੰਜਾਬ), ਇਕਬਾਲ ਸਿੰਘ ਢੀਂਡਸਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜਲੰਧਰ ਕੇਂਦਰੀ), ਅਮਰਜੀਤ ਸਿੰਘ (ਕਿਸ਼ਨਪੁਰਾ), ਅਮਰਜੀਤ ਸਿੰਘ ਅਮਰੀ (ਪ੍ਰਧਾਨ ਜਲੰਧਰ ਦਿਹਾਤੀ ਬੀ.ਜੇ.ਪੀ.), ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਪਤੀ ਵਿਜੇ ਵਾਸਨ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਬਰਮੀ, ਬੀਬੀ ਤਰਲੋਚਨ ਕੌਰ, ਰਾਜਨ ਅਰੋੜਾ (ਡੁਬਈ ਵਾਲੇ) ਅਤੇ ਜੋਗਿੰਦਰ ਸਿੰਘ ਸੈਣੀ (ਪ੍ਰਧਾਨ ਲਾਡੋਵਾਲੀ ਰੋਡ), ਹਰਜੋਤ ਸਿੰਘ ਲੱਕੀ (ਮੁੱਖ ਬੁਲਾਰਾ, ਸਿੰਘ ਸਭਾਵਾਂ ਜਲੰਧਰ), ਸਤਪਾਲ ਸਿੰਘ ਸਿਦਕੀ, ਗੁਰਜੀਤ ਸਿੰਘ ਪੋਪਲੀ, ਜਸਵਿੰਦਰ ਸਿੰਘ ਸਾਹਨੀ, ਜਸਪ੍ਰੀਤ ਸਿੰਘ, ਸੁਖਵੰਤ ਸਿੰਘ ਸੁੱਖਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਜੁਗਿੰਦਰ ਸਿੰਘ ਜੋਗੀ, ਰਜਿੰਦਰ ਸਿੰਘ ਮਿਗਲਾਨੀ, ਭੁਪਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ ਆਹਲੂਵਾਲੀਆ, ਬਲਵਿੰਦਰ ਸਿੰਘ ਰਾਜੂ, ਇੰਦਰਪ੍ਰੀਤ ਸਿੰਘ ਸੋਢੀ, ਐਡਵੋਕੇਟ ਸਨਦੀਪ ਕੰਵਲ ਸਿੰਘ ਛਾਬੜਾ, ਮਨਜੀਤ ਸਿੰਘ, ਰਾਜਾ ਸਿੰਘ ਪੰਜਾਬ ਟਾਇਰ, ਸੁਖਜੀਤ ਸਿੰਘ, ਪ੍ਰਦੀਪ ਸਿੰਘ ਵਿੱਕੀ, ਤਜਿੰਦਰ ਸਿੰਘ ਰੋਬੀ, ਬਿੰਨੀ ਰਾਣੂ, ਗੁਰਵਿੰਦਰ ਸਿੰਘ ਲਾਟੀ, ਬੱਬੂ ਸਿਡਾਨਾ, ਡਾ. ਮਨਦੀਪ ਸਿੰਘ, ਮਨਿੰਦਰ ਸਿੰਘ ਬੇਦੀ, ਅਤਿੰਦਰਪਾਲ ਸਿੰਘ, ਗਗਨ ਭਾਟੀਆ, ਕਮਲ ਵਰਦੀ ਹਾਊਸ, ਗੋਬਿੰਦ ਨੀਲ, ਕੰਵਲਜੀਤ ਸਿੰਘ ਬਰਨਾਲਾ, ਪ੍ਰਬਜੀਤ ਸਿੰਘ ਬੇਦੀ, ਲਾਡੀ ਮੱਕੜ, ਵਿੱਕੀ ਅਨੰਦ, ਜਸਮੀਤ ਸਿੰਘ ਜੋਨੀ, ਸਨਦੀਪ ਸਿੰਘ ਫੁੱਲ, ਰਿੱਕੀ ਅਨੰਦ, ਬਿਕਰਮਜੀਤ ਸਿੰਘ ਟਿੰੰਕੂ, ਅਪਾਰਜੋਤ ਸਿੰਘ, ਅਮਨ ਸੇਠੀ, ਤੰਨੀ ਭਲਵਾਨ, ਸੋਨੂੰ ਬਾਂਗਾ, ਮੰਨੀ ਸਿੰਘ ਅਤੇ ਹੋਰ ਹਾਜ਼ਰ

Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਆਈ. ਐਕਟਿਵਿਸਟ ਸਿਮਰਨਜੀਤ ਸਿੰਘ ਦੀ ਮਿ੍ਤਕ ਦੇਹ ਦਾ ਹੋਇਆ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਮਾਮਲਾ ਬਾਵਾ ਖੇਲ ਦੀ ਨਹਿਰ ਨੇੜੇ ਹੋਈ ਬੇਅਦਬੀ ਦਾ 11 ਮੈਂਬਰੀ ਸਤਿਕਾਰ ਕਮੇਟੀ ਨੇ ਕਾਰਵਾਈ ਸੰਬੰਧੀ ਏ.ਸੀ.ਪੀ. ਨਾਲ ਕੀਤ...
Ad Position 24