ਜਲੰਧਰ, 31 ਮਈ (ਸ਼ੈਲੀ)-ਸ਼ਨੀਵਾਰ ਨੂੰ, ਆਰਟੀਆਈ ਐਕਟਿਵੀਸਟ ਸਿਮਰਨਜੀਤ ਸਿੰਘ ਨੂੰ ਉਸਦੇ ਮਾਮੇ ਦੇ ਪੁੱਤਰ ਸ਼ਰਨਜੀਤ ਸਿੰਘ ਨੇ ਫਗਵਾੜਾ ਦੇ ਮਹੇਦੂ ਵਿੱਚ ਲਾ ਗੇਟ ਨੇੜੇ ਇੱਕ ਪਲਾਟ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ | ਕਪੂਰਥਲਾ ਪੁਲਿਸ ਨੇ ਦੋਸ਼ੀ ਸ਼ਰਨਜੀਤ ਸਿੰਘ ਨੂੰ ਕੁਝ ਘੰਟਿਆਂ ਵਿੱਚ ਹੀ ਗਿ੍ਫ਼ਤਾਰ ਕਰ ਲਿਆ | ਅੱਜ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ | ਪਰਿਵਾਰ ਨੇ ਹਰਨਾਮ ਦਾਸ ਪੁਰਾ ਦੇ ਸ਼ਮਸ਼ਾਨਘਾਟ ਵਿਚ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ | ਇਸ ਮੌਕੇ ਕਈ ਰਿਸ਼ਤੇਦਾਰਾਂ ਤੋਂ ਇਲਾਵਾ ਸ਼ਹਿਰ ਦੇ ਕਈ ਨਾਮਵਰ ਲੋਕ ਵੀ ਅੰਤਿਮ ਸੰਸਕਾਰ 'ਤੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |