28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਟ੍ਰੀਨਿਟੀ ਕਾਲਜ ਜਲੰਧਰ ਵਿਖੇ ਐਕਸਾਈਜ਼ ਇੰਸਪੈਕਟਰ ਦੇ ਪੇਪਰ ਵਿਚ ਨਵਾਂ ਕਾਰਨਾਮਾ •ਜਨਰਲ ਕੈਟਾਗਰੀ ਦੇ ਰੋਲ ਨੰਬਰ 'ਤੇ ਪੇਪਰ ਦੇਣ ਲਈ ਕੀਤਾ ਮਜਬੂਰ, ਸਪੋਰਟਸ ਕੈਟਾਗਰੀ ਨਾਲ ਕੀਤਾ ਧੱਕਾ <br/>

Ad Position 21
No active advertisement
ਅਜੀਤ ਡੈਸਕ 01-06-2026
ਭੁਲੱਥ, 31 ਮਈ (ਮੇਹਰ ਚੰਦ ਸਿੱਧੂ)-ਪੀ.ਐਸ.ਐਸ.ਐਸ. ਬੋਰਡ (ਅਧੀਨ ਸੇਵਾਵਾਂ ਬੋਰਡ ਪੰਜਾਬ) ਵੱਲੋਂ ਟ੍ਰੀਨਿਟੀ ਕਾਲਜ ਚੌਗਿੱਟੀ ਜਲੰਧਰ ਵਿਖੇ ਐਕਸਾਈਜ਼ ਇੰਸਪੈਕਟਰ ਦੀ ਲਈ ਪ੍ਰੀਖਿਆ ਵਿਚ ਰੌਲ ਨੰ : 429348 ਕੈਟਾਗਰੀ ਕੋਡ 23-ਸਪੋਰਟਸ ਜਨਰਲ ਪ੍ਰੀਖਿਆ ਕੇਂਦਰ ਵਿਚ ਆਪਣੀ ਫੋਟੋ ਫਾਰਮ 'ਤੇ ਲਗਾ ਕੇ ਉਮੀਦਵਾਰ ਨਿਸ਼ਾ ਸ਼ਰਮਾਂ ਵਾਸੀ ਭੁਲੱਥ ਲੈ ਕੇ ਗਈ | ਉਮੀਦਵਾਰ ਵੱਲੋਂ ਅਪਲਾਈ ਕਰਨ ਸਮੇਂ ਵੀ ਪਹਿਲਾਂ ਸਪੋਰਟਸ ਜਨਰਲ ਕੈਟਾਗਰੀ ਕੋਡ 23 ਨੂੰ ਤਰਜੀਹ ਦਿੱਤੀ ਗਈ, ਜਿਸ ਨੇ ਦੂਸਰਾ ਅਪਲਾਈ ਕੈਟਾਗਰੀ ਕੋਡ 16 ਜਨਰਲ ਕੈਟਾਗਰੀ 429900 ਵਿਚ ਕੀਤਾ ਸੀ | ਪਹਿਲਾਂ ਤਾਂ ਪ੍ਰੀਖਿਆ ਦਾ ਪ੍ਰਬੰਧ ਕਰਨ ਵਾਲੇ ਬੋਰਡ ਨੇ ਸਪੋਰਟਸ ਜਨਰਲ ਕੈਟਾਗਰੀ ਕੋਡ 23 ਨਾਲ ਕੋਡ 16 ਜਨਰਲ ਦਾ ਰੌਲ ਨੰਬਰ ਅਟੇਚ ਨਹੀਂ ਕੀਤਾ ਗਿਆ | ਜਾਨੀ ਕਿ ਇੱਕ ਰੋਲ ਨੰਬਰ ਜਾਰੀ ਨਹੀਂ ਕੀਤਾ ਗਿਆ | ਅੱਜ ਜਦ ਉਹ ਪ੍ਰੀਖਿਆ ਦੇਣ ਗਈ ਤਾਂ ਚੈਕਿੰਗ ਸਟਾਫ਼ ਨੂੰ ਕਿਹਾ ਕਿ ਮੈਂ ਸਪੋਰਟਸ ਕੈਟਾਗਰੀ ਕੋਡ 23 ਨੂੰ ਤਰਜੀਹ ਦੇਣੀ ਹੈ | ਪਰ ਪ੍ਰੀਖਿਆ ਕੇਂਦਰ ਦੇ ਗੇਟ ਵਿਚ ਦਾਖਲ ਹੋਣ ਅਤੇ ਫੋਟੋ ਆਨ ਲਾਈਨ ਹੋਣ ਤੋਂ ਬਾਅਦ ਜਦ ਉਹ ਪ੍ਰੀਖਿਆ ਹਾਲ ਵਿਚ ਇੰਟਰ ਹੋਣ ਲੱਗੀ ਤਾਂ ਇੱਕ ਲੇਡੀਜ਼ ਜੋ ਐਡਮਿਟ ਕਾਰਡ ਚੈੱਕ ਕਰਕੇ ਜਾਣ ਦਿੰਦੀ ਸੀ. ਨੂੰ ਕਿਹਾ ਕਿ ਮੇਰਾ ਇਹ ਸਪੋਰਟਸ ਕੈਟਾਗਰੀ ਦਾ ਰੋਲ ਨੰਬਰ ਹੈ ਪਰ ਉਸ ਨੇ ਦੋਨੋਂ ਰੋਲ ਨੰਬਰ ਜਿਨ੍ਹਾਂ ਤੇ ਉਮੀਦਵਾਰ ਦੀਆਂ ਫੋਟੋ ਲੱਗੀਆਂ ਸਨ, ਵਿਚ ਜਨਰਲ ਕੈਟਾਗਰੀ ਤੇ ਪੇਪਰ ਦੇਣ ਲਈ ਕਿਹਾ ਤੇ ਸਪੋਰਟਸ ਦਾ ਰੋਲ ਨੰਬਰ ਆਪਣੇ ਕੋਲ ਰੱਖ ਲਿਆ, ਪ੍ਰੀਖਿਆ ਕੇਂਦਰ ਵਿਚ ਤਾਇਨਾਤ ਲਈ ਕਿਹਾ ਤੇ ਸਪੋਰਟਸ ਦਾ ਰੋਲ ਨੰਬਰ ਆਪਣੇ ਕੋਲ ਰੱਖ ਲਿਆ, ਪ੍ਰੀਖਿਆ ਕੇਂਦਰ ਵਿਚ ਤਾਇਨਾਤ ਸਟਾਫ਼ ਵੱਲੋਂ ਉਮੀਦਵਾਰ ਦਾ ਸਪੋਰਟਸ ਹੱਕ ਨਜ਼ਰਅੰਦਾਜ ਕਰਕੇ, ਆਪਣੀ ਮਨਮਰਜ਼ੀ ਕੀਤੀ ਗਈ | ਹਾਲਾਂਕਿ ਉਮੀਦਵਾਰ ਨੇ ਬਾਰ ਬਾਰ ਕਿਹਾ ਕਿ ਮੇਰਾ ਸਪੋਰਟਸ ਕੋਟੇ ਵਿਚ ਅਪਲਾਈ ਹੈ, ਜਿਸਨੇ ਇੱਕ ਨਾ ਮੰਨੀ ਤੇ ਉਸਨੂੰ ਸਪੋਰਟਸ ਕੈਟਾਗਰੀ ਦੀ ਬਜਾਏ ਜਨਰਲ ਕੈਟਾਗਰੀ ਵਿਚ ਪੇਪਰ ਦੇਣ ਲਈ ਮਜਬੂਰ ਕਰਕੇ ਉਸ ਦਾ ਸਪੋਰਟਸ ਦਾ ਹੱਕ ਖੋਹ ਲਿਆ | ਉਮੀਦਵਾਰ ਨਿਸ਼ਾ ਸ਼ਰਮਾ ਨੇ ਪ੍ਰੀਖਿਆ ਪ੍ਰਬੰਧਕਾਂ ਤੋਂ ਕਾਨੂੰਨੀ ਤੌਰ 'ਤੇ ਮੰਗ ਕੀਤੀ ਕਿ ਉਸਦੇ ਦੋਨੇ ਰੋਲ ਨੰਬਰ ਦਾ ਦੋਹਾਂ ਕੈਟਾਗਰੀ ਕੋਡ 23 ਸਪੋਰਟਸ ਜਨਰਲ, ਰੋਲ ਨੰਬਰ 429348 ਤੇ ਕੈਟਾਗਰੀ ਕੋਡ 16 ਜਨਰਲ 429900 ਵਿਚ ਸ਼ਾਮਿਲ ਕੀਤਾ ਜਾਵੇ, ਨਹੀਂ ਤੇ ਉਸਦਾ ਸਪੋਰਟਸ ਕੈਟਾਗਰੀ ਨੂੰ ਤਰਜੀਹ ਦੇ ਕੇ ਆਧਾਰ ਬਣਾਇਆ ਜਾਵੇ, ਜਿਸ ਨਾਲ ਉਸਦਾ ਸਪੋਰਟਸ ਜਨਰਲ ਕੈਟਾਗਰੀ ਦਾ ਹੱਕ ਨਾ ਮਰ ਸਕੇ |

Ad Position 22
No active advertisement
ਪਿਛਲੀ ਖ਼ਬਰ ਸੀ.ਟੀ. ਸ਼ਾਹਪੁਰ ਕੈਂਪਸ ਵਿਖੇ 1500 ਦੇ ਕਰੀਬ ਹੋਣਹਾਰ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਆਰ.ਟੀ.ਆਈ. ਐਕਟਿਵਿਸਟ ਸਿਮਰਨਜੀਤ ਸਿੰਘ ਦੀ ਮਿ੍ਤਕ ਦੇਹ ਦਾ ਹੋਇਆ ਅੰਤਿਮ ਸੰਸਕਾਰ <br/>
Ad Position 24