28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੀ.ਟੀ. ਸ਼ਾਹਪੁਰ ਕੈਂਪਸ ਵਿਖੇ 1500 ਦੇ ਕਰੀਬ ਹੋਣਹਾਰ ਵਿਦਿਆਰਥੀ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 01-06-2026
ਜਲੰਧਰ, 31 ਮਈ (ਜਸਪਾਲ ਸਿੰਘ)-ਸ਼ਾਹਪੁਰ ਸਥਿਤ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਕਰਵਾਏ ਪ੍ਰਸਿੱਧ ਸ਼ਾਈਨਿੰਗ ਸਟਾਰ ਪ੍ਰੋਗਰਾਮ 'ਚ ਲਗਭਗ 1500 ਦੇ ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ¢ ਜਿਨ੍ਹਾਂ 'ਚ ਸੀ.ਬੀ.ਐੱਸ.ਈ., ਆਈ.ਸੀ.ਐੱਸ.ਈ. ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਜਮਾਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸ਼ਾਮਿਲ ਸਨ | ਇਸ ਮੌਕੇ ਨਕੋਦਰ ਹਲਕੇ ਦੀ ਵਿਧਾਇਕ ਸ੍ਰੀਮਤੀ ਇੰਦਰਜੀਤ ਕੌਰ ਮਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਨਾਲ ਹੀ ਜੀਵਨ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਇਹ ਨÏਜਵਾਨ ਦੇਸ਼ ਦੇ ਭਵਿੱਖ ਨਿਰਮਾਤਾ ਹਨ ¢ ਸਮਾਗਮ ਵਿੱਚ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਡਾਇਰੈਕਟਰ ਕੈਂਪਸ ਜਯਾਸ਼ੀਸ਼ ਸੇਠੀ, ਡਾਇਰੈਕਟਰ ਅਕਾਦਮਿਕ ਓਪਰੇਸ਼ਨਜ਼ ਡਾ. ਸੰਗਰਾਮ ਸਿੰਘ ਅਤੇ ਡਾਇਰੈਕਟਰ ਐਡਮਿਸ਼ਨਜ਼ ਡਾ. ਵਨੀਤ ਠਾਕੁਰ ਵੀ ਮੌਜੂਦ ਸਨ | ਇਸ ਸਮਾਗਮ ਵਿੱਚ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਜਲੰਧਰ, ਕੈਂਬਿ੍ਜ ਇੰਟਰਨੈਸ਼ਨਲ ਸਕੂਲ ਨਕੋਦਰ, ਅਕਾਲ ਗੈਲੇਕਸੀ ਕਾਨਵੈਂਟ ਸਕੂਲ ਲੋਹੀਆਂ ਖਾਸ, ਅਕਾਲ ਗੈਲੇਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ, ਐਮਜੀਐਨ ਪਬਲਿਕ ਸਕੂਲ, ਆਰਮੀ ਪਬਲਿਕ ਸਕੂਲ ਜਲੰਧਰ ਕੈਂਟ, ਟੈਗੋਰ ਮਾਡਲ ਸਕੂਲ ਜਲੰਧਰ ਕੈਂਟ, ਐਪੈਕਸ ਇੰਟਰਨੈਸ਼ਨਲ ਸਕੂਲ ਨਕੋਦਰ, ਡਿਪਸ ਉੱਗੀ, ਜੀਟੀਬੀ ਇੰਟਰਨੈਸ਼ਨਲ ਸਕੂਲ ਕਪੂਰਥਲਾ, ਐਮਜੀਐਨ ਆਦਰਸ਼ ਨਗਰ, ਐਮਜੀਐਨ ਅਰਬਨ ਐੱਸਟੇਟ, ਸ਼੍ਰੀ ਚੈਤਨਯ ਸਕੂਲ ਮਲਸੀਆਂ, ਮਦਰ ਪ੍ਰਾਈਡ ਸਕੂਲ ਮਲਸੀਆਂ ਆਦਿ ਕਈ ਪ੍ਰਮੁੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ¢

Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਆਈ. ਕਾਰਕੁਨ ਦੇ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹੀ-ਡਾ.ਜਸਲੀਨ ਸੇਠੀ ਅਗਲੀ ਖ਼ਬਰ ਟ੍ਰੀਨਿਟੀ ਕਾਲਜ ਜਲੰਧਰ ਵਿਖੇ ਐਕਸਾਈਜ਼ ਇੰਸਪੈਕਟਰ ਦੇ ਪੇਪਰ ਵਿਚ ਨਵਾਂ ਕਾਰਨਾਮਾ •ਜਨਰਲ ਕੈਟਾਗਰੀ ਦੇ ਰੋਲ ਨੰਬਰ 'ਤੇ ਪ...
Ad Position 24