21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਿਤਿਨ ਕੋਹਲੀ ਨੇ ਸੁਣੀਆਂ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 02-06-2026
ਚੁਗਿੱਟੀ/ਜੰਡੂਸਿੰਘਾ, 1 ਜੂਨ (ਨਰਿੰਦਰ ਲਾਗੂ)-ਜਲੰਧਰ ਹਲਕਾ ਕੇਂਦਰ ਦੇ ਇੰਚਾਰਜ ਨਿਤਿਨ ਕੋਹਲੀ ਆਪਣੀ ਟੀਮ ਸਮੇਤ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਹੁੰਚੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਨੇ ਦੱਸਿਆ ਕਿ ਇਸ ਮੌਕੇ ਸਥਾਨਕ ਲੋਕਾਂ ਵਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਕਤ ਖੇਤਰ ਦੇ ਪਾਰਕ ਮੰਦੀ ਹਾਲਤ 'ਚ ਹਨ, ਸੜਕਾਂ ਥਾਂ-ਥਾਂ ਟੁੱਟੀਆਂ ਹੋਈਆਂ ਹਨ | ਸਟਰੀਟ ਲਾਈਟਾਂ ਦੀ ਘਾਟ ਹੈ | ਕੂੜਾ ਚੁੱਕਣ ਦਾ ਪ੍ਰਬੰਧ ਬਹੁਤਾ ਠੀਕ ਨਹੀਂ ਹੈ | ਸੀਵਰੇਜ ਦੀ ਸਮੱਸਿਆ ਆਏ ਦਿਨ ਬਣੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸੰਬੰਧਿਤ ਮਹਿਕਮੇ ਵਲੋਂ ਗੰਭੀਰਤਾ ਵਰਤੀ ਜਾਣੀ ਚਾਹੀਦੀ ਹੈ | ਅਜੈਬ ਨੇ ਕਿਹਾ ਕਿ ਇਸ 'ਤੇ ਨਿਤਿਨ ਕੋਹਲੀ ਨੇ ਲੋਕਾਂ ਨੂੰ ਵਿਸ਼ਵਾਸ ਦੁਆਉਂਦਿਆਂ ਆਖਿਆ ਕਿ ਅਗਲੇ ਕੁਝ ਹੀ ਦਿਨਾਂ ਵਿਚ ਇਨ੍ਹਾਂ ਤਮਾਮ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਇਕ ਨਵਾਂ ਪਾਣੀ ਦਾ ਟਿਊਬਵੈੱਲ ਵੀ ਲਗਾਇਆ ਜਾਵੇਗਾ | ਇਸ ਮੌਕੇ ਲੋਕਾਂ ਵਲੋਂ ਨਿਤਿਨ ਕੋਹਲੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਪ੍ਰਧਾਨ ਹਰਜਿੰਦਰ ਸਿੰਘ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ | ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਪਤਾਰਾ, ਬੀਬੀ ਕੁਲਜਿੰਦਰ ਕੌਰ, ਰਵਿੰਦਰ ਪਾਲ ਸਿੰਘ, ਰਜੀਵ ਧਮੀਜਾ, ਤਰਲੋਚਨ ਸਿੰਘ ਬਿੱਟੂ, ਪੰਕਜ ਕੁਮਾਰ ਸ਼ਰਮਾ, ਸਤੀਸ਼ ਨੰਦਾ, ਗੁਰਜਿੰਦਰ ਸਿੰਘ, ਗੁਰਮੋਹਨ ਸਿੰਘ, ਮਨੋਜ ਬੇਰੀ, ਹਿੰਮਤ ਬਾਂਸਲ, ਮਨਿੰਦਰਪਾਲ, ਤਲਵਿੰਦਰ ਸਿੰਘ, ਨਰਿੰਦਰ ਸਿੰਘ, ਜਤਿੰਦਰ ਕੁਮਾਰ, ਮਲਕੀਤ ਸਿੰਘ, ਗੁਰਪ੍ਰਤਾਪ ਸਿੰਘ, ਹਰਵਿੰਦਰ ਪਨੇਸਰ, ਗੋਪਾਲ, ਹਰਵਿੰਦਰ ਸਿੰਘ ਨੋਨੀ, ਭੁਪਿੰਦਰ ਸਿੰਘ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਨਾਮਧਾਰੀ, ਰਘਬੀਰ ਸਿੰਘ, ਡਾ. ਬੰਗਾ ਸਮੇਤ ਕਈ ਹੋਰ ਇਲਾਕਾ ਵਸਨੀਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖਿੱਚੀਪੁਰ ਵਿਖੇ ਸੂਫ਼ੀਆਨਾ ਮਹਿਫ਼ਲ ਅੱਜ ਅਗਲੀ ਖ਼ਬਰ ਮੋਂਟੀ ਸਹਿਗਲ ਨੂੰ ਕਾਂਗਰਸ ਪਾਰਟੀ ਨੇ ਐੱਸ. ਆਈ. ਆਰ. ਦੇ ਮੱਦੇਨਜ਼ਰ ਅੰਮਿ੍ਤਸਰ ਦਿਹਾਤੀ ਦਾ ਜ਼ਿਲ੍ਹਾ ਕੋ-ਆਰਡੀਨੇਟਰ ਕੀ...
Ad Position 24