21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਾਕਾਬੰਦੀ ਦੇ ਘੇਰੇ ਵਿਚ ਸਿਰਫ਼ ਛੋਟੇ ਵਾਹਨ ਹੀ ਕਿਉਂ?

Ad Position 21
No active advertisement
ਅਜੀਤ ਡੈਸਕ 02-06-2026
ਮਕਸੂਦਾਂ 1 ਜੂਨ (ਸÏਰਵ ਮਹਿਤਾ)-ਰਾਤ ਦੇ ਕਰੀਬ 11 ਵਜੇ ਦਾ ਸਮਾਂ ਹੈ¢ ਜਲੰਧਰ ਦੇ ਇੱਕ ਵਿਅਸਤ ਚੌਕ 'ਤੇ ਪੁਲਿਸ ਦੀ ਨਾਕਾਬੰਦੀ ਲੱਗੀ ਹੋਈ ਹੈ¢ ਸੜਕ ਦੇ ਇੱਕ ਪਾਸੇ ਪੁਲਿਸ ਮੁਲਾਜ਼ਮਾਂ ਦੇ ਹੱਥਾਂ ਵਿੱਚ ਅਲਕੋਮੀਟਰ ਹਨ¢ ਕਾਰਾਂ ਰੋਕੀਆਂ ਜਾ ਰਹੀਆਂ ਹਨ, ਦੋ-ਪਹੀਆ ਵਾਹਨਾਂ ਦੀ ਜਾਂਚ ਹੋ ਰਹੀ ਹੈ, ਚਲਾਨ ਕੱਟੇ ਜਾ ਰਹੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ¢ ਇਸੇ ਦÏਰਾਨ ਇੱਕ ਤੋਂ ਬਾਅਦ ਇੱਕ ਭਾਰੀ ਟਰੱਕ ਅਤੇ ਬੱਸਾਂ ਨਾਕਾਬੰਦੀ ਦੇ ਕੋਲੋਂ ਲੰਘਦੀਆਂ ਹਨ ਅਤੇ ਹਨੇਰੇ ਵਿੱਚ ਗੁੰਮ ਹੋ ਜਾਂਦੀਆਂ ਹਨ¢ ਨਾ ਕੋਈ ਅਲਕੋਹਲ ਟੈਸਟ, ਨਾ ਕੋਈ ਹੌਰਨ ਦੀ ਜਾਂਚ ਅਤੇ ਨਾ ਹੀ ਕੋਈ ਸਵਾਲ¢ ਇੱਥੇ ਹੀ ਇੱਕ ਸਵਾਲ ਜਨਮ ਲੈਂਦਾ ਹੈ-ਕੀ ਟ੍ਰੈਫਿਕ ਨਿਯਮਾਂ ਦੀ ਤਲਵਾਰ ਸਿਰਫ਼ ਕਾਰ ਚਾਲਕਾਂ ਅਤੇ ਦੋ-ਪਹੀਆ ਵਾਹਨ ਚਾਲਕਾਂ ਲਈ ਹੀ ਹੈ?
8 ਅੰਕੜਿਆਂ ਵਿੱਚ ਸਖ਼ਤੀ, ਜ਼ਮੀਨੀ ਹਕੀਕਤ ਵਿੱਚ ਸਵਾਲ
ਕਮਿਸ਼ਨਰੇਟ ਅਤੇ ਦਿਹਾਤੀ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾਣ ਵਾਲੀਆਂ ਰਿਪੋਰਟਾਂ ਵਿੱਚ ਡਰਿੰਕ ਐਂਡ ਡਰਾਈਵ, ਬਿਨਾਂ ਹੈਲਮੈਟ, ਬਿਨਾਂ ਸੀਟ ਬੈਲਟ ਅਤੇ ਹੋਰ ਉਲੰਘਣਾਵਾਂ ਦੇ ਸੈਂਕੜੇ ਚਲਾਨਾਂ ਦਾ ਜ਼ਿਕਰ ਹੁੰਦਾ ਹੈ¢ ਮੀਡੀਆ ਰਾਹੀਂ ਵੀ ਇਹ ਜਾਣਕਾਰੀ ਸਾਹਮਣੇ ਆਉਂਦੀ ਰਹਿੰਦੀ ਹੈ ਕਿ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀਆਂ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ¢ ਪਰ ਸਵਾਲ ਇਹ ਹੈ ਕਿ ਇਨ੍ਹਾਂ ਚਲਾਨਾਂ ਵਿੱਚ ਭਾਰੀ ਵਾਹਨਾਂ ਦੀ ਹਿੱਸੇਦਾਰੀ ਕਿੰਨੀ ਹੁੰਦੀ ਹੈ? ਕਿੰਨੀ ਵਾਰ ਕਿਸੇ ਟਰੱਕ ਜਾਂ ਬੱਸ ਚਾਲਕ ਨੂੰ ਅਲਕੋਮੀਟਰ ਨਾਲ ਜਾਂਚਿਆ ਗਿਆ? ਕਿੰਨੀ ਵਾਰ ਕਿਸੇ ਟਰੱਕ ਦੇ ਪ੍ਰੈਸ਼ਰ ਹੌਰਨ ਖ਼ਿਲਾਫ਼ ਕਾਰਵਾਈ ਹੋਈ?
8 ਪ੍ਰੈਸ਼ਰ ਹÏਰਨਾਂ ਦਾ ਸ਼ੋਰ, ਪਰ ਕਾਰਵਾਈ ਕਿੱਥੇ?
ਸਰਕਾਰਾਂ ਅਤੇ ਅਦਾਲਤਾਂ ਵੱਲੋਂ ਸਮੇਂ-ਸਮੇਂ 'ਤੇ ਪ੍ਰੈਸ਼ਰ ਹÏਰਨਾਂ ਖ਼ਿਲਾਫ਼ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ¢ ਸ਼ਹਿਰਾਂ ਵਿੱਚ ਧੁਨੀ ਪ੍ਰਦੂਸ਼ਣ ਨੂੰ ਘਟਾਉਣ ਲਈ ਵਿਸ਼ੇਸ਼ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ¢ ਪਰ ਜ਼ਮੀਨੀ ਪੱਧਰ 'ਤੇ ਦੇਖਿਆ ਜਾਵੇ ਤਾਂ ਅੱਜ ਵੀ ਕਈ ਟਰੱਕ ਅਤੇ ਬੱਸਾਂ ਅਜਿਹੇ ਹÏਰਨਾਂ ਨਾਲ ਸੜਕਾਂ 'ਤੇ ਦÏੜ ਰਹੀਆਂ ਹਨ ਜਿਨ੍ਹਾਂ ਦੀ ਆਵਾਜ਼ ਕਈ ਮੀਟਰ ਦੂਰ ਤੱਕ ਸੁਣਾਈ ਦਿੰਦੀ ਹੈ¢ ਸਵਾਲ ਇਹ ਨਹੀਂ ਕਿ ਪ੍ਰੈਸ਼ਰ ਹÏਰਨ ਮÏਜੂਦ ਹਨ ਜਾਂ ਨਹੀਂ¢ ਸਵਾਲ ਇਹ ਹੈ ਕਿ ਜੇ ਕਾਨੂੰਨ ਇਨ੍ਹਾਂ ਨੂੰ ਗਲਤ ਮੰਨਦਾ ਹੈ ਤਾਂ ਫਿਰ ਇਨ੍ਹਾਂ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਨਜ਼ਰ ਕਿਉਂ ਨਹੀਂ ਆਉਂਦੀ?
8 ਕੀ ਨਾਕਾਬੰਦੀਆਂ ਸਿਰਫ਼ ਟਾਰਗੇਟ ਪੂਰੇ ਕਰਨ ਦਾ ਸਾਧਨ ਬਣ ਰਹੀਆਂ ਹਨ?
ਕਈ ਲੋਕਾਂ ਦਾ ਮੰਨਣਾ ਹੈ ਕਿ ਨਾਕਾਬੰਦੀਆਂ ਦÏਰਾਨ ਸਭ ਤੋਂ ਆਸਾਨ ਨਿਸ਼ਾਨਾ ਕਾਰ ਅਤੇ ਦੋ-ਪਹੀਆ ਵਾਹਨ ਚਾਲਕ ਬਣਦੇ ਹਨ¢ ਉਨ੍ਹਾਂ ਨੂੰ ਰੋਕਣਾ ਆਸਾਨ ਹੈ, ਜਾਂਚ ਕਰਨੀ ਆਸਾਨ ਹੈ ਅਤੇ ਚਲਾਨ ਕੱਟਣਾ ਵੀ ਆਸਾਨ ਹੈ¢ ਦੂਜੇ ਪਾਸੇ ਭਾਰੀ ਵਾਹਨਾਂ ਨੂੰ ਰੋਕਣ ਲਈ ਵਧੇਰੇ ਪ੍ਰਬੰਧ, ਜਗ੍ਹਾ ਅਤੇ ਸਮਾਂ ਚਾਹੀਦਾ ਹੈ¢ ਇਸ ਕਾਰਨ ਆਮ ਲੋਕਾਂ ਵਿੱਚ ਇਹ ਧਾਰਨਾ ਵੀ ਬਣਦੀ ਹੈ ਕਿ ਕਾਰਵਾਈ ਦਾ ਜ਼ਿਆਦਾਤਰ ਭਾਰ ਛੋਟੇ ਵਾਹਨ ਚਾਲਕਾਂ 'ਤੇ ਹੀ ਪੈਂਦਾ ਹੈ¢ ਭਾਵੇਂ ਇਹ ਸਿਰਫ਼ ਇੱਕ ਧਾਰਨਾ ਹੋ ਸਕਦੀ ਹੈ, ਪਰ ਇਸ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੀ ਬਣਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਅਗਲੀ ਖ਼ਬਰ ਕੀ ਟਰੱਕਾਂ ਅਤੇ ਬੱਸਾਂ ਲਈ ਟ੍ਰੈਫਿਕ ਨਿਯਮ ਵੱਖਰੇ ਹਨ ਜਾਂ ਫਿਰ ਜਾਂਚ ਦੀ ਕਸÏਟੀ ਹੀ ਵੱਖਰੀ ਹੈ? ਨਾਕਾਬੰਦੀ ਦੇ ਘੇਰੇ...
Ad Position 24