03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੂਬੇ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ-ਸੱਤੀ

Ad Position 21
No active advertisement
ਅਜੀਤ ਡੈਸਕ 06-06-2026
ਕਰਤਾਰਪੁਰ, 5 ਜੂਨ (ਜਨਕ ਰਾਜ ਗਿੱਲ)-ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਜ਼ੋਬਨਪ੍ਰੀਤ ਸਿੰਘ ਮਾਮਲੇ 'ਚ ਮਾਣਯੋਗ ਅਦਾਲਤ ਦਾ ਇਤਿਹਾਸਕ ਫੈਸਲਾ ਜਿੱਥੇ ਲੋਕਤੰਤਰ ਦੀ ਵੱਡੀ ਜਿੱਤ ਹੈ ਉਥੇ ਆਮ ਆਦਮੀ ਪਾਰਟੀ ਦੀ ਸੂਬੇ ਪ੍ਰਤੀ ਬਦਲਾਖੋਰੀ ਨੀਤੀ ਅਤੇ ਲੋਕਾਂ ਪ੍ਰਤੀ ਮਾਨਸਿਕਤਾ ਦੀ ਤਸਵੀਰ ਵੀ ਸਾਫ ਕਰ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਰਤਾਰਪੁਰ ਤੋਂ ਸਰਗਰਮ ਅਕਾਲੀ ਦਲ ਬਾਦਲ ਦੇ ਆਗੂ ਜਥੇ:ਭਜਨ ਸਿੰਘ ਬੁੱਟਰ ਅਤੇ ਸਤਨਾਮ ਸਿੰਘ ਸੱਤੀ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਅਕਾਲੀ ਆਗੂਆਂ ਇਹ ਵੀ ਆਖਿਆ ਕਿ 'ਜ਼ਿਲ੍ਹਾ ਅੰਮਿ੍ਤਸਰ ਵਿਖੇ ਮਜੀਠਾ 'ਚ ਬੀਤੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ 'ਚ ਪਾਰਟੀ ਦੇ ਸ਼ਾਨਦਾਰ ਚੁਣਾਵੀ ਪ੍ਰਦਰਸ਼ਨ ਤੋਂ ਬੌਖਲਾਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਅੰਦਰ ਸਾਮ ਦਾਮ ਦੰਡ ਵਾਲੀ ਨੀਤੀ 'ਤੇ ਕੰਮ ਕੀਤਾ, ਜਿਸ ਨੂੰ ਜਨਤਾ ਨੇ ਨਾਕਾਰਿਆ ਹੈ | ਅਕਾਲੀ ਦਲ ਦੇ ਨਿਧੜਕ ਆਗੂ ਬਿਕਰਮ ਮਜੀਠੀਆ ਵਲੋਂ ਦੇਸ਼ ਦੇ ਕਾਨੂੰਨ ਤੇ ਪੱਕਾ ਵਿਸ਼ਵਾਸ ਹੋਣ ਕਾਰਨ ਆਪ ਸਰਕਾਰ ਅਥੇ ਪੁਲਿਸ ਪ੍ਰਸ਼ਾਸਨ ਖਿਲ਼ਾਫ ਕਾਨੰਨੀ ਲੜਾਈ ਲੜੀ ਤੇ ਸੱਚਾਈ ਦੀ ਹੀ ਜਿੱਤ ਹੋਈ ਹੈ | ਅਕਾਲੀ ਦਲ ਬਾਦਲ ਦੇ ਵਰਕਰਾਂ ਸਮਾਜ ਦੇ ਹਰੇਕ ਮੁੱਦੇ ਨੂੰ ਪੂਰੇ ਤਥਾਂ ਦੇ ਨਾਲ ਹਮੇਸ਼ਾ ਉਜਾਗਰ ਕਰਦੇ ਰਹਿਣਗੇ ਅਤੇ ਸਮੁੱਚਾ ਅਕਾਲੀ ਦਲ ਲੀਡਰਸ਼ਿਪ ਬਿਕਰਮ ਮਜੀਠੀਏ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਦੀ ਅਰਥਵਿਵਸਥਾ ਤੋਂ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਾ-ਗੁਰਚਰਨ ਸਿੰਘ ਚਾਹਲ ਅਗਲੀ ਖ਼ਬਰ ਡੇਰਾ ਪੰਜ ਪੀਰ ਦਾਦੂਵਾਲ ਵਿਖੇ ਕਰਵਾਇਆ ਚਾਰ ਰੋਜ਼ਾ ਜੋੜ ਮੇਲਾ
Ad Position 24
No active advertisement