03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਦੀ ਅਰਥਵਿਵਸਥਾ ਤੋਂ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਾ-ਗੁਰਚਰਨ ਸਿੰਘ ਚਾਹਲ

Ad Position 21
No active advertisement
ਅਜੀਤ ਡੈਸਕ 06-06-2026
ਮਲਸੀਆਂ, 5 ਜੂਨ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜ਼ਿਲ੍ਹਾ ਜਲੰਧਰ ਦੇ ਬਲਾਕ ਸ਼ਾਹਕੋਟ 'ਚ ਪਿੰਡ ਖੁਰਮਪੁਰ-ਡੱਬਰੀ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਵਿਸ਼ਵ ਗੁਰੂ ਕਹਾਉਣ ਵਾਲੀ ਭਾਰਤ ਦੀ ਅਰਥਵਿਵਸਥਾ ਦੇ ਹਾਕਮ ਵਿਦੇਸ਼ੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਲਈ ਸੱਦਾ ਦੇ ਰਹੇ ਹਨ, ਪਰ ਇਸਦੇ ਉਲਟ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਦੀ ਅਰਥਵਿਵਸਥਾ ਤੋਂ ਭਰੋਸਾ ਉੱਠ ਚੁੱਕਾ ਹੈ ਅਤੇ ਵਿਦੇਸ਼ੀ ਨਿਵੇਸ਼ਕ ਭਾਰੀ ਮਾਤਰਾ 'ਚ ਭਾਰਤ 'ਚੋਂ ਨਿਵੇਸ਼ ਕੱਢ ਕੇ ਵਿਦੇਸ਼ਾਂ 'ਚ ਨਿਵੇਸ਼ ਕਰ ਰਹੇ ਹਨ | ਭਾਰਤ ਦੀ ਕਰੰਸੀ ਦੀ ਲਗਾਤਾਰ ਡਿੱਗ ਰਹੀ ਕੀਮਤ ਕਾਰਨ ਕਰਜ਼ੇ ਦਾ ਬੋਝ ਬਹੁਤ ਜ਼ਿਆਦਾ ਵਧ ਗਿਆ ਹੈ ਅਤੇ ਦੇਸ਼ ਅੰਦਰ ਗੈਰ-ਭਰੋਸੇਯੋਗ ਰਾਜਨੀਤਿਕ ਗਤੀਵਿਧੀਆਂ ਅਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਘੱਟ ਗਿਣਤੀਆਂ ਵਿਰੁੱਧ ਨਫ਼ਰਤੀ ਕਾਰਵਾਈਆਂ ਕਾਰਨ ਨਿਵੇਸ਼ਕਾਂ ਨੇ ਭਾਰੀ ਮਾਤਰਾ 'ਚ ਪੂੰਜੀ ਭਾਰਤ ਵਿੱਚੋਂ ਕੱਢ ਕੇ ਹੋਰ ਦੇਸ਼ਾਂ ਵਿੱਚ ਨਿਵੇਸ਼ ਕਰ ਦਿੱਤੀ ਹੈ | ਇਸ ਮੌਕੇ ਇਕਾਈ ਖੁਰਮਪੁਰ-ਡੱਬਰੀ ਦੀ ਚੋਣ ਸਮੇਂ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਜ਼ਿਲ੍ਹਾ ਖਜ਼ਾਨਚੀ ਜਸਪਾਲ ਸਿੰਘ ਸੰਢਾਵਾਲ, ਜ਼ਿਲ੍ਹਾ ਪ੍ਰੈਸ ਸਕੱਤਰ ਪਿ੍ੰਸੀਪਲ ਮਨਜੀਤ ਸਿੰਘ, ਬਲਾਕ ਸਕੱਤਰ ਪਰਮਿੰਦਰ ਸਿੰਘ, ਮਨਵੀਰ ਸਿੰਘ ਮਲਸੀਆਂ ਅਤੇ ਨਿਰਮਲ ਸਿੰਘ ਕਾਂਗਣਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸਰਬਸੰਮਤੀ ਨਾਲ ਕੀਤੀ ਚੋਣ 'ਚ ਅਮਨਦੀਪ ਸਿੰਘ ਨੂੰ ਇਕਾਈ ਦੇ ਪ੍ਰਧਾਨ, ਸਿਮਰਜੀਤ ਸਿੰਘ ਸਕੱਤਰ, ਨਿਰਮਲ ਸਿੰਘ ਵਿੱਤ ਸਕੱਤਰ, ਲਵਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤਜਿੰਦਰਪਾਲ ਸਿੰਘ ਤੇ ਦਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸੰਦੀਪ ਸਿੰਘ ਨੂੰ ਸਹਾਇਕ ਸਕੱਤਰ, ਨਵਜੋਤ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਮਨਜਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਕਰਨਜੀਤ ਸਿੰਘ ਹੁੰਦਲ ਤੇ ਰਣਜੀਤ ਸਿੰਘ ਨੂੰ ਵਿਸ਼ੇਸ਼ ਸਲਾਹਕਾਰ ਅਤੇ ਪਰਮਜੀਤ ਸਿੰਘ ਨੂੰ ਇਕਾਈ ਦੇ ਸਰਪ੍ਰਸਤ ਦੇ ਤੌਰ 'ਤੇ ਚੁਣਿਆ ਗਿਆ | ਇਸ ਮੌਕੇ ਕਸ਼ਮੀਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਰਣਜੋਧ ਸਿੰਘ, ਸੁਖਜਿੰਦਰ ਪਾਲ ਸਿੰਘ, ਸੁਰਿੰਦਰ ਸਿੰਘ, ਮਨਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਜੀਤ ਸਿੰਘ, ਦਲਜੀਤ ਸਿੰਘ, ਮੰਗਾ ਮੱਟੂ ਆਦਿ ਹਾਜ਼ਰ ਸਨ | ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਤਸੱਲੀ ਪ੍ਰਗਟ ਕੀਤੀ ਕਿ ਨੌਜਵਾਨ ਵਰਗ ਅੱਗੇ ਆ ਕੇ ਜਥੇਬੰਦੀ ਨਾਲ ਜੁੜ ਰਿਹਾ ਹੈ, ਇਸ ਕਰਕੇ ਨਵੀਂ ਚੁਣੀ ਇਕਾਈ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਵਧਾਈ ਦੇ ਪਾਤਰ ਹਨ |
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ-ਹਲਕਾ ਇੰਚਾਰਜ ਪਿੰਦਰ ਪੰਡੋਰੀ ਅਗਲੀ ਖ਼ਬਰ ਸੂਬੇ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ-ਸੱਤੀ
Ad Position 24
No active advertisement