ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ. ਗੁਰਦੀਪ ਸਿੰਘ ਮੈਮੋਰੀਅਲ ਅੰਡਰ-14 ਕ੍ਰਿਕਟ ਟੂਰਨਾਮੈਂਟ ਐੱਸ.ਐੱਨ ਸਪੋਰਟਸ ਫਰੀਦਾਬਾਦ ਬਣਿਆ ਚੈਂਪੀਅਨ <br/>

Ad Position 21
No active advertisement
ਸਰਦਾਰ ਗੁਰਦੀਪ ਸਿੰਘ ਮੈਮੋਰੀਅਲ ਅੰਡਰ 14 ਕ੍ਰਿਕਟ ਟੂਰਨਾਮੈਂਟ ਦੇ ਜੇਤੂ ਟੀਮ ਦੇ ਖਿਡਾਰੀ ਮੁੱਖ ਮਹਿਮਾਨ ਤੇ ਪ੍ਰਬੰੰਧਕਾਂ ਨਾਲ | ਤਸਵੀਰ:-ਮੁਨੀਸ਼ | <br/> 08-06-2026
ਜਲੰਧਰ, 7 ਜੂਨ (ਡਾ.ਜਤਿੰਦਰ ਸਾਬੀ)-ਡੀ.ਏ.ਵੀ ਕਾਲਜ ਜਲੰਧਰ ਦੇ ਮੈਦਾਨ 'ਚ ਕਰਵਾਏ ਗਏ ਸਰਦਾਰ ਗੁਰਦੀਪ ਸਿੰਘ ਮੈਮੋਰੀਅਲ ਅੰਡਰ 14 ਸਾਲ ਵਰਗ ਦੇ ਕ੍ਰਿਕਟ ਟੂਰਨਾਮੈਂਟ ਦੇ ਵਿਚੋਂ ਐੱਸ.ਐੱਨ ਸਪੋਰਟਸ ਫਰੀਦਾਬਾਦ ਦੀ ਟੀਮ ਨੇ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ | ਫਾਈਨਲ ਮੁਕਾਬਲੇ ਵਿਚੋਂ ਜੇਤੂ ਟੀਮ ਨੇ ਈ.ਸੀ.ਆਈ ਜਲੰਧਰ ਨੂੰ 7 ਵਿਕਟਾਂ ਨਾਲ ਹਰਾ ਕੇ ਜੇਤੂ ਖਿਤਾਬ ਹਾਸਲ ਕੀਤਾ | ਫਰਦੀਬਾਦ ਦੇ ਆਰੂਸ਼ ਨੂੰ ਮੈਨ ਆਫ ਦੀ ਮੈਚ, ਫਰਦੀਬਾਦ ਦੇ ਕਰਨ ਚੰਦੇਲ ਨੂੰ ਮੈਨ ਆਫ ਦੀ ਸੀਰੀਜ਼, ਫਰੀਦਬਾਦ ਦੇ ਆਰੂਸ਼ ਨੂੰ ਸਰਵੋਤਮ ਬੱਲੇਬਾਜ ਤੇ ਲੁਧਿਆਣਾ ਦੇ ਯੁਵਰਾਜ ਸਿੰਘ ਚੀਮਾ ਨੂੰ ਸਰਬੋਤਮ ਗੇਂਦਬਾਜ ਤੇ ਯੁਵਰਾਜ ਬਾਠ ਜਲੰਧਰ ਨੂੰ ਸਰਵੋਤਮ ਫੀਲਡਰ ਐਲਾਨਿਆ ਗਿਆ | ਇਸ ਮੌਕੇ 'ਤੇ ਜੇਤੂ ਖਿਡਾਰੀਆਂ ਨੂੰ ਇਨਾਮ ਦੀ ਵੰਡ ਰਾਣਾ ਰੰਧਾਵਾ, ਸੁਰਜੀਤ ਰਾਏ ਬਿੱਟਾ, ਡਾ ਜਸਲੀਨ ਸੇੇਠੀ, ਮੁਕੇਸ਼ ਸੇਠੀ, ਸ਼ੈਰਾ ਚੱਢਾ, ਬੱਬੂ ਨੀਲਕੰਠ, ਅਰਮਿੰਦਰ ਸਿੰਘ, ਰੌਣੀ, ਵਿਕਰਮ ਸਿੱਧੂ, ਸੰਜੀਵ ਅੰਗਰੀਸ਼, ਹਰਮਿੰਦਰ ਜੂਗਨੂੰ, ਲਲਿਤ, ਵਨੀਤ ਸ਼ਰਮਾਂ, ਵਿਵੇਕ ਮਹਾਜਨ ਵਿਸ਼ੇਸ਼ ਤੌਰ ਤੇ ਹਾਜਰ ਸਨ | ਇਸ ਮੌਕੇ 'ਤੇ ਪ੍ਰਬੰਧਕਾਂ 'ਚ ਰਾਜੀਵ ਅਰੋੜਾ, ਵਿਨੋਦ ਅਰੋੜਾ, ਗੁਰਸ਼ਰਣ, ਰੋਹਿਤ, ਵਿਸ਼ਾਲ, ਅਭੀ, ਪਿਆਰਾ ਸਿੰਘ, ਆਯਨ, ਹਨੀ, ਨੋਨੀ, ਪ੍ਰੀਤ, ਸਰਜੂ, ਨਵ ਵਿਕਾਸ, ਅਸ਼ੋਕ ਹਾਂਡਾ, ਮਹਾਜਨ, ਮੁਨੀਸ਼, ਗਗਨਦੀਪ ਜੋਸ਼ੀ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਜ਼ੂਰ ਸਾਹਿਬ ਤੱਕ ਪੈਦਲ ਯਾਤਰਾ ਕਰਨ ਵਾਲੇ ਸਿੰਘ ਦਾ ਸਿੱਖ ਤ... ਅਗਲੀ ਖ਼ਬਰ ਲਿਫਟ ਲੈਣ ਦੇ ਬਹਾਨੇ ਰਾਹਗੀਰਾਂ ਨੂੰ ਬਲੈਕਮੇਲ ਕਰਕੇ ਲੁੱਟਣ ਵਾਲਾ ਔਰਤਾਂ ਦਾ ਗਰੋਹ ਸਰਗਰਮ
Ad Position 24
No active advertisement