ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਲਿਫਟ ਲੈਣ ਦੇ ਬਹਾਨੇ ਰਾਹਗੀਰਾਂ ਨੂੰ ਬਲੈਕਮੇਲ ਕਰਕੇ ਲੁੱਟਣ ਵਾਲਾ ਔਰਤਾਂ ਦਾ ਗਰੋਹ ਸਰਗਰਮ

Ad Position 21
No active advertisement
ਅਜੀਤ ਡੈਸਕ 08-06-2026
ਜਲੰਧਰ, 7 ਜੂਨ (ਜਤਿੰਦਰ ਪੰਮੀ)-ਹਾਈਵੇ 'ਤੇ ਰਾਹਗੀਰਾਂ ਨੂੰ ਰੋਕ ਕੇ ਲਿਫਟ ਲੈਣ ਤੇ ਫਿਰ ਮਿੱਠੀਆਂ-ਮਿੱਠੀਆਂ ਗੱਲਾਂ 'ਚ ਭਰਮਾਉਣ ਉਪਰੰਤ ਬਲੈਕਮੇਲ ਕਰਕੇ ਲੁੱਟਣ ਵਾਲਾ ਔਰਤਾਂ ਦਾ ਗਰੋਹ ਪਿਛਲੇ ਕੁਝ ਸਮੇਂ ਤੋਂ ਮੁੜ ਸਰਗਰਮ ਹੋ ਚੁੱਕਾ ਹੈ | ਇਹ ਗਰੋਹ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ ਪਰ ਪੀੜਤ ਲੋਕ ਬਦਨਾਮੀ ਦੇ ਡਰ ਕਾਰਨ ਨਾ ਤਾਂ ਕਿਸੇ ਨਾਲ ਇਸ ਬਾਰੇ ਗੱਲ ਸਾਂਝੀ ਕਰਦੇ ਹਨ ਤੇ ਨਾ ਹੀ ਪੁਲਿਸ ਨੂੰ ਸ਼ਿਕਾਇਤ ਦਿੰਦੇ ਹਨ | ਗਰੋਹ ਦਾ ਸ਼ਿਕਾਰ ਲੋਕਾਂ ਵਲੋਂ ਜਨਤਕ ਤੌਰ 'ਤੇ ਸਾਹਮਣੇ ਨਾ ਆਉਣ ਕਾਰਨ ਇਸ ਗਰੋਹ ਦੀਆਂ ਹਰਕਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਇਸ ਗਰੋਹ ਦੀਆਂ ਔਰਤਾਂ ਵਲੋਂ ਕਿਸੇ ਵੀ ਰਾਹਗੀਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਾਂਦਾ ਹੈ ਜਦੋਂ ਸੜਕ 'ਤੇ ਆਵਾਜਾਈ ਘੱਟ ਹੁੰਦੀ ਹੈ ਤੇ ਸੁੰਨਸਾਨ ਪੱਸਰੀ ਹੁੰਦੀ ਹੈ | ਰਾਹਗੀਰ ਨੂੰ ਹੱਥ ਦੇ ਕੇ ਲਿਫਟ ਲੈਣ ਲਈ ਰੋਕਿਆ ਜਾਂਦਾ ਹੈ ਤੇ ਜਦੋਂ ਵਾਹਨ ਸਵਾਰ ਇਕੱਲੀ ਔਰਤ ਦੇਖ ਕੇ ਰੁਕ ਜਾਂਦਾ ਹੈ ਤਾਂ ਜੇਕਰ ਵਾਹਨ 'ਚ ਸਵਾਰ ਵਿਅਕਤੀ ਇਕੱਲਾ ਹੋਵੇ ਤਾਂ ਉਸ ਨੂੰ ਲਿਫਟ ਦੇਣ ਲਈ ਆਖਿਆ ਜਾਂਦਾ ਹੈ | ਜੇਕਰ ਕੋਈ ਲਿਫਟ ਦੇ ਦੇਵੇ ਤਾਂ ਪਹਿਲਾਂ ਉਸ ਨਾਲ ਜਾਣ-ਪਛਾਣ ਬਣਾਉਣ ਗੱਲਬਾਤ ਸ਼ੁਰੂ ਕੀਤੀ ਜਾਂਦੀ ਹੈ | ਕਈ ਵਾਰ ਵਿਅਕਤੀ ਨਾਲ ਛੇੜਛਾੜ ਕਰਕੇ ਉਸ ਨੂੰ ਉਕਸਾਇਆ ਜਾਂਦਾ ਹੈ ਅਤੇ ਜਦੋਂ ਸ਼ਿਕਾਰ ਫਸਦਾ ਨਜ਼ਰ ਆਵੇ ਤਾਂ ਉਸ ਤੋਂ ਮੋਬਾਈਲ ਨੰਬਰ ਵੀ ਲੈ ਲਿਆ ਜਾਂਦਾ ਹੈ ਅਤੇ ਅੱਗੋਂ ਵੀ ਮਿਲਣ-ਗਿਲਣ ਦੀ ਪੇਸ਼ਕਸ਼ ਕਰ ਦਿੱਤੀ ਜਾਂਦੀ ਹੈ | ਜਦੋਂ ਸ਼ਿਕਾਰ ਪੂਰੀ ਤਰ੍ਹਾਂ ਭਰਮਾ ਲਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਕਿਸੇ ਮੁਹੱਲੇ 'ਚ ਆਪਣਾ ਘਰ ਹੋਣ ਦਾ ਕਹਿ ਕੇ ਉਥੇ ਲਿਜਾਇਆ ਜਾਂਦਾ ਹੈ | ਜਦੋਂ ਵਾਹਨ ਸਵਾਰ ਗੱਡੀ 'ਚੋਂ ਉਤਰਨ ਲਈ ਆਖਦਾ ਹੈ ਤਾਂ ਇਹ ਇਹ ਔਰਤਾਂ ਬਲੈਕਮੇਲ ਕਰਦਿਆਂ ਰਕਮ ਮੰਗਦੀਆਂ ਹਨ | ਨਾਂਹ-ਨੁੱਕਰ ਕਰਨ 'ਤੇ ਰੌਲਾ ਪਾਉਣ ਦੀ ਧਮਕੀ ਦਿੱਤੀ ਜਾਂਦੀ ਹੈ, ਜਿਸ ਕਾਰਨ ਲੋਕ ਬਦਨਾਮੀ ਦੇ ਡਰੋਂ ਪੈਸ ਦੇਣ 'ਚ ਹੀ ਭਲਾਈ ਸਮਝਦੇ ਹਨ | ਇਸੇ ਤਰ੍ਹਾਂ ਦੀ ਇਕ ਔਰਤ ਦਾ ਸ਼ਿਕਾਰ ਬਣੇ ਗਏ ਇਕ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਬੀਤੇ ਦਿਨੀਂ ਉਹ ਦੁਪਹਿਰ ਵੇਲੇ ਕਾਰ ਰਾਹੀਂ ਪੀ.ਏ.ਪੀ. ਚੌਕ ਤੋਂ ਕਰਤਾਰਪੁਰ ਵੱਲ ਨੂੰ ਜਾ ਰਿਹਾ ਸੀ ਤਾਂ ਚੌਗਿੱਟੀ ਫਲਾਈਓਵਰ ਚੜ੍ਹਨ ਤੋਂ ਪਹਿਲਾਂ ਹੀ ਸੜਕ ਕੰਢੇ ਖੜ੍ਹੀ ਇਕ ਔਰਤ ਨੇ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ | ਉਸ ਨੇ ਤਪਦੀ ਧੁੱਪ 'ਚ ਇਕੱਲੀ ਖੜ੍ਹੀ ਔਰਤ ਦੇ ਕੇ ਤਰਸ ਵਜੋਂ ਗੱਡੀ ਰੋਕ ਲਈ | ਜਦੋਂ ਉਸ ਨੇ ਹੱਥ ਦੇਣ ਦਾ ਕਾਰਨ ਪੁੱਛਿਆ ਤਾਂ ਪਹਿਲਾਂ ਉਕਤ ਔਰਤ ਨੇ ਕਿਹਾ ਕਿ ਭੁਲੇਖਾ ਲੱਗ ਗਿਆ ਸੀ | ਜਦੋਂ ਉਹ ਤੁਰਨ ਲੱਗਾ ਤਾਂ ਔਰਤ ਨੇ ਕਿਹਾ ਕਿ ਉਸ ਨੇ ਪਠਾਨਕੋਟ ਚੌਕ ਤੱਕ ਜਾਣਾ ਹੈ, ਜੇਕਰ ਹੋ ਸਕੇ ਤਾਂ ਉਥੋਂ ਤਕ ਲਿਫਟ ਦੇ ਦਿਓ | ਪੀੜਤ ਨੇ ਦੱਸਿਆ ਕਿ ਉਸ ਨੇ ਔਰਤ ਨੂੰ ਗੱਡੀ 'ਚ ਬੈਠਣ ਲਈ ਕਿਹਾ ਤਾਂ ਉਹ ਅੱਗੇ ਵਾਲੀ ਸੀਟ 'ਤੇ ਉਸ ਦੇ ਨਾਲ ਬੈਠ ਗਈ | ਥੋੜ੍ਹੀ ਦੂਰ ਹੀ ਗਏ ਸਨ ਕਿ ਉਕਤ ਔਰਤ ਨੇ ਗੱਲਾਂ 'ਚ ਲਾ ਕੇ ਜਾਣ-ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇਸੇ ਦੌਰਾਨ ਉਸ ਨਾਲ ਗਲਤ ਹਰਕਤਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ | ਜਦੋਂ ਉਸ ਨੂੰ ਉਕਸਾ ਲਿਆ ਤਾਂ ਔਰਤ ਨੇ ਕਿਹਾ ਕਿ ਉਹ ਰੇਰੂ ਚੌਕ ਇਲਾਕੇ 'ਚ ਇਕੱਲੀ ਰਹਿੰਦੀ ਹੈ ਤੇ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ, ਇਸ ਲਈ ਉਸ ਨੂੰ ਘਰ ਛੱਡ ਆਵੇ | ਪੀੜਤ ਵਿਅਕਤੀ ਨੇ ਦੱਸਿਆ ਕਿ ਜਦੋਂ ਉਸ ਨੇ ਰੇਰੂ ਪਿੰਡ ਦੇ ਮੁਹੱਲੇ 'ਚ ਜਾ ਕੇ ਗੱਡੀ ਰੋਕ ਕੇ ਉਕਤ ਔਰਤ ਨੂੰ ਉਤਰਨ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਆਪਣੀ ਮਾਂ ਦੀ ਦਵਾਈ ਲੈਣੀ ਹੈ, ਇਸ ਲਈ 200 ਰੁਪਏ ਦੇ ਦਿਓ | ਜਦੋਂ ਉਸ ਨੇ ਨਾਂਹ ਕੀਤੀ ਤਾਂ ਔਰਤ ਨੇ ਕਿਹਾ ਕਿ ਉਹ 200 ਨਹੀਂ, 2000 ਰੁਪਏ ਦੇ ਕੇ ਆਪਣੀ ਜਾਨ ਛੁਡਾਵੇਗਾ ਅਤੇ ਨਾਲ ਹੀ ਬਲੈਕਮੇਲ ਕਰਦਿਆਂ ਕਿਹਾ ਕਿ ਉਹ ਰੌਲਾ ਪਾ ਕੇ ਲੋਕ ਇਕੱਠੇ ਕਰਨ ਲੱਗੀ ਹੈ ਕਿ ਇਸ ਵਿਅਕਤੀ ਨੇ ਉਸ ਨਾਲ ਜਿਸਮਾਨੀ ਛੇੜਛਾੜ ਕੀਤੀ ਹੈ | ਪੀੜਤ ਨੇ ਬਦਨਾਮੀ ਦੇ ਡਰੋਂ ਉਸ ਨੂੰ ਪੈਸੇ ਦੇ ਆਪਣੀ ਜਾਨ ਛੁਡਾਈ ਅਤੇ ਅੱਗੇ ਤੋਂ ਕਿਸੇ ਵੀ ਅਨਜਾਣ ਔਰਤ ਨੂੰ ਲਿਫਟ ਨਾ ਦੇਣ ਲਈ ਤੌਬਾ ਕੀਤੀ | ਪੀੜਤ ਨੇ ਦੱਸਿਆ ਕਿ ਜਦੋਂ ਘਰ ਜਾ ਕੇ ਉਸ ਨੇ ਆਪਣੇ ਇਕ ਹੋਰ ਜਾਣਕਾਰ ਨਾਲ ਉਕਤ ਘਟਨਾ ਬਾਰੇ ਜ਼ਿਕਰ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਖੁਦ ਵੀ ਇਸੇ ਤਰ੍ਹਾਂ ਘਟਨਾ ਦਾ ਸ਼ਿਕਾਰ ਹੋ ਚੁੱਕਾ ਹੈ | ਗੱਲਬਾਤ ਦੌਰਾਨ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਔਰਤ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ, ਜੋ ਚੁਗਿੱਟੀ ਚੌਕ ਫਲਾਈਓਵਰ ਤੋਂ ਹੀ ਲਿਫਟ ਲੈਂਦੀ ਹੈ ਅਤੇ ਰੇਰੂ ਪਿੰਡ 'ਚ ਜਾ ਕੇ ਰੌਲਾ ਪਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰਦੀ ਹੈ | ਪੀੜਤਾਂ ਨੇ ਕਿਹਾ ਕਿ ਪੁਲਿਸ ਨੂੰ ਬਲੈਕਮੇਲ ਕਰਨ ਵਾਲੀਆਂ ਔਰਤਾਂ ਦੇ ਇਸ ਗਰੋਹ ਨੂੰ ਨੱਥ ਪਾਉਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸ. ਗੁਰਦੀਪ ਸਿੰਘ ਮੈਮੋਰੀਅਲ ਅੰਡਰ-14 ਕ੍ਰਿਕਟ ਟੂਰਨਾਮੈਂਟ ਐੱਸ.ਐੱਨ ਸਪੋਰਟਸ ਫਰੀਦਾਬਾਦ ਬਣਿਆ ਚੈਂਪੀਅਨ <br/> ਅਗਲੀ ਖ਼ਬਰ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ, ਉੱਥੇ ਖੇਤੀ ਵਿਭਿੰਨਤਾ ਨੂੰ ਵੀ ਹੁਲਾਰਾ ਮਿਲੇ...
Ad Position 24
No active advertisement