18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਤੰਜਲੀ ਯੋਗ ਸਮਿਤੀ ਸ਼ਾਹਕੋਟ ਨੇ ਫਿਰੋਜ਼ਪੁਰ ਸ਼ਹਿਰ 'ਚ ਲਗਾਈ 'ਲਾਫ਼ਟਰ ਕਲਾਸ' <br/>

Ad Position 21
No active advertisement
ਲਾਫ਼ਟਰ ਕਲਾਸ ਦੌਰਾਨ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ, ਸਰਪ੍ਰਸਤ ਮਨਜੀਤ ਕੁਮਾਰ ਦੇਦ, ਪ੍ਰਸ਼ੋਤਮ ਪਾਸੀ, ਵੀਰ ਜਸਵੰਤ ਪੁਰਸ਼ਾਰਥੀ, ਜੈ ਚੰਦ ਦਾ ਸਨਮਾਨ ਕਰਦੇ ਪ੍ਰਬੰਧਕ | ਤਸਵੀਰ- ਸੁਖਦੀਪ ਸਿੰਘ <br/> 11-06-2026
ਸ਼ਾਹਕੋਟ, 10 ਜੂਨ (ਸੁਖਦੀਪ ਸਿੰਘ)- ਪਤੰਜਲੀ ਯੋਗ ਸਮਿਤੀ ਸ਼ਾਹਕੋਟ ਵੱਲੋਂ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ, ਪ੍ਰਸ਼ੋਤਮ ਪਾਸੀ ਅਤੇ ਸਰਪ੍ਰਸਤ ਮਨਜੀਤ ਕੁਮਾਰ ਦੇਦ ਦੀ ਅਗਵਾਈ ਹੇਠ ਵਿਕਾਸ ਨਗਰ ਫਿਰੋਜ਼ਪੁਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਯੋਗ ਗੁਰੂ ਡਾਕਟਰ ਗੁਰਨਾਮ ਸਿੰਘ ਅਤੇ ਸਮਾਜ ਸੇਵਕ ਕੁਲਵੰਤ ਸਿੰਘ ਦੇ ਸਹਿਯੋਗ ਨਾਲ 'ਲਾਫ਼ਟਰ ਕਲਾਸ' ਲਗਾਈ ਗਈ | ਪ੍ਰੋਗਰਾਮ 'ਚ 200 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ, ਜਿੰਨ੍ਹਾਂ ਨੂੰ ਸਭ ਤੋਂ ਪਹਿਲਾਂ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ, ਪ੍ਰਸ਼ੋਤਮ ਪਾਸੀ, ਵੀਰ ਜਸਵੰਤ ਪੁਰਸ਼ਾਰਥੀ ਤੇ ਅਡਜ਼ੈਕਟਿਵ ਕਮੇਟੀ ਮੈਂਬਰ ਜੈ ਚੰਦ ਨੇ ਸੰਗੀਤ ਦੇ ਨਾਲ ਕਸਰਤ ਕਰਵਾਈ, ਉਪਰੰਤ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਵੱਲੋਂ ਪੇਸ਼ ਕਰਵਾਈਆਂ ਕੋਰਿਓਗ੍ਰਾਫੀਆਂ ਨੇ ਸਾਧਕਾਂ ਨੂੰ ਨੱਚਣ ਲਗਾ ਦਿੱਤਾ | ਪ੍ਰੋਗਰਾਮ 'ਚ ਅÏਰਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਸਾਰੇ ਸਾਧਕਾਂ ਨੇ ਲਾਫ਼ਟਰ ਕਲਾਸ ਦਾ ਭਰਪੂਰ ਆਨੰਦ ਮਾਣਿਆ | ਸਰਪ੍ਰਸਤ ਮਨਜੀਤ ਕੁਮਾਰ ਦੇਦ ਨੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵੱਡੀ ਤੋਂ ਵੱਡੀ ਬਿਮਾਰੀ ਯੋਗ ਨਾਲ ਠੀਕ ਕੀਤੀ ਜਾ ਸਕਦੀ ਹੈ | ਉਨ੍ਹਾਂ ਨੇ ਸਾਰੇ ਸਾਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾਕਟਰ ਗੁਰਨਾਮ ਸਿੰਘ, ਕੁਲਵੰਤ ਸਿੰਘ, ਰਾਮ ਚੋਪੜਾ, ਡਾ. ਅਸ਼ੋਕ, ਵੀਰ ਜਸਵੰਤ ਸਿੰਘ ਢੰਡੋਵਾਲ, ਸਰੋਜ ਗੁਪਤਾ, ਸੁਖਜੀਤ ਕੌਰ ਸੁੱਖੀ, ਮੋਨਾ ਪੁਰਸ਼ਾਰਥੀ, ਡਾ. ਸ਼ਿਵ ਦੁਲਾਰ, ਨੀਲਮਾ ਚੈਟਰਜੀ, ਦੀਪਕ ਕੁਮਾਰ, ਦਰਸ਼ਨ ਦੇਸ਼ਮੁੱਖ, ਮਨੋਹਰ ਦੇਵਧਰ, ਡਾ. ਪਵਨ ਮਿਸ਼ਰਾ, ਊਸ਼ਾ ਸਿੰਘ, ਨੀਲਮ ਚੋਪੜਾ, ਰੇਨੂੰ ਅਰੋੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਬਿੱਲੀ ਬੜੈਚ ਦੇ ਪ੍ਰਧਾਨ ਦੀ ਚੋਣ ਸਿਆਸੀ ਦਬਾਅ ਹੇਠ ਮੁਲਤਵੀ ਅਗਲੀ ਖ਼ਬਰ ਮਾਲ ਮਹਿਕਮੇ ਵਲੋਂ ਫ਼ਰਦ ਕੇਂਦਰ ਮੁਲਾਜ਼ਮਾਂ ਦਾ ਰਿਕਾਰਡ ਪ੍ਰਸੋਨਲ ਵਿਭਾਗ ਨੂੰ ਨਾ ਭੇਜਣ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ...
Ad Position 24