ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡਿਗੂੰ-ਡਿਗੂੰ ਕਰਦੇ ਬਿਜਲੀ ਦੇ ਖੰਭੇ ਨੂੰ 'ਸਾਥੀਆਂ' ਦਾ ਸਹਾਰਾ <br/>

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਫੀ ਪਿੰਡ ਦੇ ਨਜ਼ਦੀਕ ਖੇਤਾਂ 'ਚ ਡਿਗੂੰ-ਡਿਗੂੰ ਕਰਦਾ ਬਿਜਲੀ ਦਾ ਖੰਭਾ | ਤਸਵੀਰ ਮੁਨੀਸ਼ <br/> 12-06-2026
ਜਲੰਧਰ, 11 ਜੂਨ (ਜਸਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਫੀ ਪਿੰਡ ਦੇ ਬਿਲਕੁੱਲ ਨਜ਼ਦੀਕ ਖੇਤਾਂ 'ਚ ਬਿਜਲੀ ਦਾ ਇਕ ਖੰਭਾ ਪਿਛਲੇ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਨਾਲ ਝੁਕਿਆ ਹੋਇਆ ਹੈ ਤੇ ਇਹ ਇਕ ਤਰ੍ਹਾਂ ਨਾਲ ਆਪਣੇ ਸਾਥੀ ਖੰਭਿਆਂ ਦੇ ਸਹਾਰੇ ਹੀ ਖੜ੍ਹਾ ਦਿਖਾਈ ਦੇ ਰਿਹਾ ਹੈ | ਜੇਕਰ ਕਿਧਰੇ ਇਹ ਸਾਥੀ ਖੰਭੇ ਇਸ ਦਾ ਸਾਥ ਛੱਡ ਦੇਣ ਤਾਂ ਇਹ ਖੰਭਾ ਜਿੱਥੇ ਹੇਠਾਂ ਡਿੱਗ ਸਕਦਾ ਹੈ, ਉੱਥੇ ਕੋਈ ਵੱਡਾ ਨੁਕਸਾਨ ਵੀ ਕਰ ਸਕਦਾ ਹੈ | ਉਹ ਖੰਭਾ ਪੂਰੀ ਤਰ੍ਹਾਂ ਨਾਲ ਇਕ ਪਾਸੇ ਨੂੰ ਝੁਕਿਆ ਹੋਇਆ ਹੈ ਤੇ ਇਹ ਕਿਸੇ ਵੀ ਸਮੇਂ ਡਿੱਗ ਸਕਦਾ ਹੈ | ਇਸ ਖੰਭੇ ਦੀਆਂ ਤਾਰਾਂ ਖੇਤਾਂ ਦੇ ਨਾਲ-ਨਾਲ ਸੋਫੀ ਪਿੰਡ ਨੂੰ ਬੰਬੀਆਂਵਾਲ ਨਾਲ ਜੋੜਦੀ ਸੜਕ ਉੱਪਰੋਂ ਦੀ ਵੀ ਲੰਘਦੀਆਂ ਹਨ ਤੇ ਇਸ ਸੜਕ ਦੇ ਉੱਪਰ ਜਿੱਥੇ ਆਮ ਲੋਕਾਂ ਦੀ ਕਾਫੀ ਆਵਾਜਾਈ ਰਹਿੰਦੀ ਹੈ, ਉੱਥੇ ਸਕੂਲ ਦੇ ਬੱਚੇ ਵੀ ਰੋਜ਼ਾਨਾ ਇਸ ਸੜਕ ਉੱਪਰੋਂ ਦੀ ਲੰਘਦੇ ਹਨ | ਇਸ ਡਿਗੂੰ-ਡਿਗੂੰ ਕਰਦੇ ਬਿਜਲੀ ਦੇ ਖੰਭੇ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਵੱਲ ਨਾ ਤਾਂ ਜ਼ਮੀਨ ਦੇ ਮਾਲਕਾਂ ਵਲੋਂ ਤੇ ਨਾ ਹੀ ਬਿਜਲੀ ਮਹਿਕਮੇ ਵਲੋਂ ਕੋਈ ਗੰਭੀਰਤਾ ਦਿਖਾਈ ਗਈ ਹੈ, ਜਿਸ ਕਾਰਨ ਇਹ ਬਿਜਲੀ ਦਾ ਖੰਭਾ ਕਿਸੇ ਵੇਲੇ ਵੀ ਡਿੱਗ ਕੇ ਖਤਰਨਾਕ ਸਾਬਤ ਹੋ ਸਕਦਾ ਹੈ | ਇਲਾਕੇ ਦੇ ਲੋਕਾਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਖੰਭੇ ਨੂੰ ਤੁਰੰਤ ਸਿੱਧਾ ਤੇ ਮਜ਼ਬੂਤ ਕੀਤਾ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸੁੰਦਰ ਨਗਰ ਵਿਚ ਸਰਕਾਰੀ ਟੂਟੀਆਂ ਤੋਂ ਪਾਣੀ ਦੀ ਹੋ ਰਹੀ ਦੁਰਵਰਤੋਂ ਕਈ ਕੁਆਰਟਰਾਂ 'ਚ ਚੱਲਦੀਆਂ ਰਹਿੰਦੀਆਂ ਟੂਟੀਆਂ-ਕੁਲ... ਅਗਲੀ ਖ਼ਬਰ ਕਾਲੋਨਾਈਜ਼ਰਾਂ ਤੋਂ ਕਰੋੜਾਂ ਰੁਪਏ ਵਸੂਲ ਨਹੀਂ ਕਰ ਸਕਿਆ ਨਿਗਮ ਦਾ ਬਿਲਡਿੰਗ ਵਿਭਾਗ ਬਕਾਇਆ ਵਸੂਲੀ ਕਰਨ ਦੀ ਥਾਂ ਛੋਟੀਆਂ...
Ad Position 24
No active advertisement