ਜਲੰਧਰ, 11 ਜੂਨ (ਡਾ.ਜਤਿੰਦਰ ਸਾਬੀ)-ਜੇ.ਡੀ.ਸੀ.ਏ ਦੇ ਹੋਣਹਾਰ ਕ੍ਰਿਕਟਰ ਅਰਜਨ ਰਾਜਪੂਤ ਦੀ ਚੋਣ ਸ੍ਰੀਲੰਕਾਂ ਵਿਖੇ ਹੋਣ ਜਾ ਰਹੇ ਕ੍ਰਿਕਟ ਟੂਰ ਲਈ ਭਾਰਤੀ ਟੀਮ ਅੰਡਰ 19 ਸਾਲ ਵਰਗ ਦੇ ਵਿਚ ਹੋਈ ਹੈ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ .ਏ ਦੇ ਜਨਰਲ ਸਕੱਤਰ ਅਰਮਿੰਦਰ ਸਿੰਘ ਤੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਖੁਸ਼ਾ ਸਾਂਝੀ ਕਰਦੇ ਹੋਏ ਦੱਸਿਆ ਕਿ ਜਲੰਧਰ ਦੇ ਵਿਚ ਖਿਡਾਰੀ ਨੇ ਕੋਚਿੰਕ ਕੈਂਪ 'ਚ 62 ਦੌੜਾ ਤੇ 101 ਅਜੇਤੂ ਦੌੜਾਂ ਦਾ ਅਹਿਮ ਯੋਗਦਾਨ ਪਾਇਆ ਤੇ ਇਸ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਜਲੰਧਰ ਨੂੰ ਮਾਣ ਹੈ | ਯਾਦ ਰਹੇ ਅਰਜਨ ਰਾਜਪੂਤ ਨੇ ਇਸ ਤੋਂ ਪਹਿਲਾਂ ਪੰਜਾਬ ਟੀਮ ਦੀ ਅੰਡਰ 16 ਸਾਲ ਵਰਗ ਦੀ ਕਪਤਾਨੀ ਵੀ ਕੀਤੀ ਹੈ ਤੇ ਉਸ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਨੈਸ਼ਨਲ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ | ਬਹੁਤ ਹੀ ਹੋਣਹਾਰ ਤੇ ਤਜਰਬੇਦਾਕ ਕ੍ਰਿਕਟਰ ਤੇ ਜਲੰਧਰ ਤੇ ਸਾਰੇ ਪੰਜਾਬ ਨੂੰ ਮਾਣ ਹੈ | ਜੇ.ਡੀ.ਸੀ.ਏ ਦੇ ਸਾਰੇ ਅਹੁਦੇਦਰਾਂ ਨੇ ਅਰਜਨ ਰਾਜਪੂਤ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਵਧਾਈ ਦਿੱਤੀ ਤੇ ਇਸ ਨੂੰ ਜਲੰਧਰ ਲਈ ਮਾਣ ਵਾਲੀ ਗੱਲ ਦੱਸਿਆ ਤੇ ਕਿਹਾ ਅਰਜਨ ਰਾਜਪੂਤ ਦੀ ਚੋਣ ਦੇ ਨਾਲ ਪੰਜਾਬ ਦੇ ਹੋਰ ਉਭਰਦੇ ਕ੍ਰਿਕਟ ਖਿਡਾਰੀਆਂ ਨੂੰ ਉਤਸ਼ਾਹ ਮਿਲੇਗਾ |