ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵੱਖ-ਵੱਖ ਮਾਮਲਿਆਂ 'ਚ ਪਿਸਤੌਲ, ਗੋਲੀ ਸਿੱਕੇ ਤੇ ਨਸ਼ੀਲੇ ਪਦਾਰਥ ਸਣੇ ਚਾਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 13-06-2026
ਜਲੰਧਰ, 12 ਜੂਨ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਦੀਆਂ ਸੀ.ਆਈ.ਏ. ਸਟਾਫ ਤੇ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਨੇ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਪਿਸਤੌਲਾਂ, ਗੋਲੀ ਸਿੱਕੇ ਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਦਿਮਾਂਸ਼ੂ ਉਰਫ ਹਿਮਾਂਸ਼ੂ ਵਾਸੀ ਮੁਸਲਿਮ ਕਾਲੋਨੀ ਥਾਣਾ ਰਾਮਾ ਮੰਡੀ, ਨਿਖਿਲ ਨਾਹਰ ਵਾਸੀ ਬੂਟਾ ਪਿੰਡ, ਅਭਿਸ਼ੇਕ ਉਰਫ ਸਾਹਿਲ ਉਰਫ ਕਾਲੀ ਵਾਸੀ ਸੋਫੀ ਪਿੰਡ ਥਾਣਾ ਕੈਂਟ ਅਤੇ ਕਰਨ ਉਰਫ ਗੰਜਾ ਵਾਸੀ ਸ਼ਹਿਰੀਆ ਮੁਹੱਲਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ | ਮੁਲਜ਼ਮਾਂ ਕੋਲੋਂ .32 ਬੋਰ ਦੇ ਦੋ ਪਿਸੌਤਲ ਸਮੇਤ ਮੈਗੀਜ਼ਨ, 5 ਜ਼ਿੰਦਾ ਰੌਂਦ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ. ਸੀ. ਪੀ. (ਤਫਤੀਸ਼) ਅਮਰਬੀਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੇ ਇੰਚਾਰਜ ਮਨਜਿੰਦਰ ਸਿੰਘ ਦੀ ਟੀਮ ਵਲੋਂ ਗਸ਼ਤ ਦੌਰਾਨ ਡਵੀਜ਼ਨ ਕਮਿਸ਼ਨਰ ਦਫਤਰ ਦੇ ਬਾਹਰ ਪਾਰਕਿੰਗ 'ਚ ਮੌਜੂਦ ਸ਼ੱਕੀ ਐਕਟਿਵਾ ਸਵਾਰ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂਅ ਦਿਮਾਂਸ਼ੂ ਉਰਫ ਹਿਮਾਂਸ਼ੂ ਵਾਸੀ ਮੁਸਲਿਮ ਕਾਲੋਨੀ ਦੱਸਿਆ | ਉਸ ਦੀ ਤਲਾਸ਼ੀ ਲੈਣ ਦੌਰਾਨ ਐਕਟਿਵਾ ਦੀ ਡਿੱਗੀ 'ਚੋਂ 1 ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਤੇ 3 ਜ਼ਿੰਦਾ ਰੌਂਦ ਬਰਾਮਦ ਹੋਏ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਨਵੀਂ ਬਾਰਾਂਦਰੀ 'ਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਏ. ਸੀ. ਪੀ. (ਤਫਤੀਸ਼) ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਟੀਮ ਨੇ ਕਾਰਵਾਈ ਕਰਦਿਆਂ ਨਿਖਿਲ ਨਾਹਰ ਵਾਸੀ ਬੂਟਾ ਪਿੰਡ ਨੂੰ ਕਾਬੂ ਕਰਕੇ ਉਸ ਪਾਸੋਂ 50 ਗ੍ਰਾਮ ਹੈਰੋਇਨ ਅਤੇ .32 ਬੋਰ ਦਾ ਇਕ ਪਿਸੌਤਲ ਸਮੇਤ ਮੈਗਜ਼ੀਨ ਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ | ਇਸੇ ਤਰ੍ਹਾਂ ਅਭਿਸ਼ੇਕ ਉਰਫ ਸਾਹਿਬ ਉਰਫ ਕਾਲੀ ਵਾਸੀ ਸੋਫੀ ਪਿੰਡ ਨੂੰ ਕਾਬੂ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ | ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 7 ਵਿਖੇ ਐੱਨ.ਡੀ.ਪੀ.ਐੱਸ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ | ਦੋਵਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਇਕ ਹੋਰ ਸਾਥੀ ਕਰਨ ਉਰਫ ਗੰਜਾ ਵਾਸੀ ਕਪੂਰਥਾਲ ਬਾਰੇ ਇੰਕਸ਼ਾਫ ਕੀਤਾ ਤਾਂ ਪੁਲਿਸ ਨੇ ਉਸ ਨੂੰ ਵੀ ਲੈਦਰ ਕੰਪਲੈਕਸ ਤੋਂ ਗਿ੍ਫ਼ਤਾਰ ਕਰ ਲਿਆ | ਏ.ਸੀ.ਪੀ. ਅਮਰਬੀਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਅਗਲੇ-ਪਿਛਲੇ ਸੰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਮੁਲਜ਼ਮਾਂ ਵਿਚੋਂ ਨਿਖਿਲ ਨਾਹਰ ਖ਼ਿਲਾਫ਼ ਪਹਿਲਾਂ ਹੀ 4 ਮੁਕੱਦਮੇ ਦਰਜ ਹਨ, ਜਿਨ੍ਹਾਂ 'ਚੋਂ ਇਕ ਵਿਚ ਉਹ ਭਗੌੜਾ ਸੀ | ਇਸੇ ਤਰ੍ਹਾਂ ਮੁਲਜ਼ਮ ਅਭਿਸ਼ੇਕ ਉਰਫ ਸਾਹਿਬ ਉਰਫ ਕਾਲੀ ਖ਼ਿਲਾਫ਼ ਵੀ ਪਹਿਲਾਂ ਤੋਂ 4 ਮੁਕੱਦਮੇ ਦਰਜ ਹਨ ਜਦੋਂਕਿ ਕਰਨ ਉਰਫ ਗੰਜਾ ਵਿਰੁੱਧ 2 ਮੁਕੱਦਮੇ ਦਰਜ ਹਨ | ਓਧਰ ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਸੀ.ਆਈ.ਏ. ਸਟਾਫ ਤੇ ਸਪੈਸ਼ਲ ਸੈੱਲ ਵਲੋਂ ਕੀਤੀ ਗਈ ਇਹ ਕਾਰਵਾਈ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਦੀ ਅਗਵਾਈ ਹੇਠ ਗੈਂਗਸਟਰਾਂ 'ਤੇ ਵਾਰ ਅਤੇ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ |
Ad Position 22
No active advertisement
ਪਿਛਲੀ ਖ਼ਬਰ 50 ਲੱਖ ਫਿਰੌਤੀ ਨਾ ਦੇਣ 'ਤੇ ਲੰਮਾ ਪਿੰਡ 'ਚ ਬੀ. ਐੱਮ. ਐੱਸ. ਫੈਸ਼ਨ ਸ਼ੋਅਰੂਮ 'ਤੇ ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ... ਅਗਲੀ ਖ਼ਬਰ ਪਾਵਰਕਾਮ ਦੇ ਆਊਟਸੋਰਸ ਮੁਲਾਜ਼ਮਾਂ ਨੇ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਕੀਤਾ ਪ੍ਰਦਰਸ਼ਨ
Ad Position 24
No active advertisement