ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਲਾਇਲਪੁਰ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਯੂਨੀਵਰਸਿਟੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਪਿ੍ੰ. ਡਾ. ਰਛਪਾਲ ਸਿੰਘ ਸੰਧੂ ਤੇ ਹੋਰ | ਅਜੀਤ ਤਸਵੀਰ <br/> 13-06-2026
ਜਲੰਧਰ, 12 ਜੂਨ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਦੀ ਐੱਮ.ਐੱਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਐਲਾਨੇ ਗਏ ਨਤੀਜਿਆਂ ਵਿੱਚੋਂ ਵਿਦਿਆਰਥਣ ਨੇਹਪ੍ਰੀਤ ਕੌਰ ਨੇ 10 ਵਿੱਚੋਂ 8.36 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਵਿਦਿਆਰਥਣ ਪਲਕ ਨੇ 8.27 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵੀ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋਂ ਵਿਸ਼ੇਸ਼ ਸਥਾਨ ਜਾਂ ਮੈਰਿਟ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਇਸ ਮੌਕੇ ਪ੍ਰੋ. ਸੰਜੀਵ ਕੁਮਾਰ ਆਨੰਦ, ਮੁਖੀ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ, ਡਾ. ਦਲਜੀਤ ਕੌਰ ਅਤੇ ਪ੍ਰੋ. ਨਵਨੀਤ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਈਾ ਦਾਸ ਸਕੂਲ ਦੇ ਮੈਦਾਨ 'ਚ ਅੱਜ ਹੋਵੇਗੀ ਭਗਵਾਨ ਸ਼ਿਵ ਦੀ ਮਹਿਮਾ, ਪੰਜਾਬ ਦੇ ਮਹਾਂਮੰਡਲੇਸ਼ਵਰ ਲੈਣਗੇ ਹਿੱਸਾ ਅਗਲੀ ਖ਼ਬਰ ਸਮਾਧ ਸ਼ਹੀਦ ਪਿੰਡ ਕੁਰਾਲੀ ਵਿਖੇ ਸਾਲਾਨਾ ਜੋੜ ਮੇਲਾ 14 ਨੂੰ
Ad Position 24
No active advertisement