ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸ਼ਾਹਕੋਟ ਇਲਾਕੇ ਦੇ ਕਈ ਨਿੱਜੀ ਸਕੂਲਾਂ ਨੇ ਖ਼ਰਾਬ ਕੀਤੀਆਂ ਅਧਿਆਪਕਾਂ ਦੀਆਂ ਛੁੱਟੀਆਂ

Ad Position 21
No active advertisement
ਅਜੀਤ ਡੈਸਕ 13-06-2026
ਸ਼ਾਹਕੋਟ/ਮਲਸੀਆਂ, 12 ਜੂਨ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ 'ਚ 1 ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ, ਜਿਸ ਦੌਰਾਨ ਸ਼ਾਹਕੋਟ ਤੇ ਮਲਸੀਆਂ ਦੇ ਕੁੱਝ ਨਿੱਜੀ ਸਕੂਲ ਪ੍ਰਬੰਧਕ ਅਧਿਆਪਕਾਂ ਨੂੰ ਸਕੂਲਾਂ 'ਚ ਬੁਲਾ ਕੇ ਤੰਗ-ਪ੍ਰੇਸ਼ਾਨ ਕਰ ਰਹੇ ਹਨ | ਕੁੱਝ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਅਪੀਲ ਕਰਦਿਆਂ ਦੱਸਿਆ ਕਿ ਸਕੂਲਾਂ ਵੱਲੋਂ ਉਨ੍ਹਾਂ ਨੂੰ ਸਿਖਲਾਈ ਪ੍ਰੋਗਰਾਮ, ਪੇਪਰ ਚੈਕਿੰਗ, ਪੇਪਰ ਵਰਕ, ਸਮਰ ਕੈਂਪ ਜਾਂ ਹੋਰ ਕੰਮਾਂ ਲਈ ਸਕੂਲਾਂ 'ਚ ਬੁਲਾ ਕੇ ਛੁੱਟੀਆਂ ਖ਼ਰਾਬ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹੀ ਸਮਾਂ ਹੁੰਦਾ ਹੈ, ਜਦੋਂ ਉਨ੍ਹਾਂ ਵੱਲੋਂ ਕਿਤੇ ਆਉਣ-ਜਾਣ ਜਾਂ ਕੁੱਝ ਰਾਹਤ ਦੇ ਪਲ ਆਪਣੇ ਪਰਿਵਾਰਾਂ 'ਚ ਬਿਤਾਉਣੇ ਹੁੰਦੇ ਹਨ, ਪਰ ਉਹ ਵੀ ਸਮਾਂ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਰਾਸ ਨਹੀਂ ਆ ਰਿਹਾ | ਉਨ੍ਹਾਂ ਦੱਸਿਆ ਕੰਮ ਵਾਲੇ ਦਿਨਾਂ ਦੌਰਾਨ ਜੇਕਰ ਐਤਵਾਰ ਜਾਂ ਗਜ਼ਟਿਡ ਛੁੱਟੀ ਨਾਲ ਇੱਕ ਛੁੱਟੀ ਕਰਨ 'ਤੇ ਉਨ੍ਹਾਂ ਦੀਆਂ ਦੋ ਛੁੱਟੀਆਂ ਧੱਕੇ ਨਾਲ ਕੱਟ ਲਈਆਂ ਜਾਂਦੀਆਂ ਹਨ | ਹੋਰ ਤਾਂ ਹੋਰ ਨਿੱਜੀ ਸਕੂਲਾਂ ਵਾਲੇ ਸਰਕਾਰ ਦੀਆਂ ਕਈ ਗਜ਼ਟਿਡ ਛੁੱਟੀਆਂ ਵੀ ਨਹੀਂ ਕਰਦੇ, ਜੋ ਕਿ ਸਰਕਾਰ ਵੱਲੋਂ ਛੁੱਟੀ ਕਰਨ ਦੀਆਂ ਸਖ਼ਤ ਹਦਾਇਤਾਂ ਹਨ | ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਤੋਂ ਛੁੱਟੀਆਂ ਦੀ ਪੂਰੀ ਫ਼ੀਸ ਵਸੂਲ ਕੀਤੀ ਜਾਂਦੀ ਹੈ, ਜਦੋਂ ਸਟਾਫ਼ ਨੂੰ ਤਨਖ਼ਾਹਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਦੀਆਂ ਛੁੱਟੀਆਂ ਖ਼ਰਾਬ ਕਰਕੇ ਸਕੂਲ ਬੁਲਾਇਆ ਜਾਂਦਾ ਹੈ ਤੇ ਤਨਖ਼ਾਹ ਕਟੌਤੀ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਮਾਮਲੇ ਸਬੰਧੀ ਜਾਂਚ ਕਰਵਾ ਕੇ ਸਕੂਲ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਇਕ ਘਰ 'ਚੋਂ ਪਿੱਤਲ ਦੇ ਬਰਤਨ ਤੇ ਗੈਸ ਸਿਲੰਡਰ ਚੋਰੀ ਅਗਲੀ ਖ਼ਬਰ ਜਾਪਾਨ ਵਿੱਚ ਚੈਂਪੀਅਨ ਬਣੀ ਭਾਰਤੀ ਅੰਡਰ-18 ਹਾਕੀ ਟੀਮ ਦੇ ਖਿਡਾਰੀ ਬਿ੍ੰਦਰ ਸਿੰਘ ਦਾ ਪਿੰਡ ਸਰੀਂਹ ਵਿਖੇ ਸਨਮਾਨ
Ad Position 24
No active advertisement