31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ੍ਰੀ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਜਥੇ ਦਾ ਦਕੋਹਾ ਦੇ ਗੁਰੂ 'ਚ ਹੋਇਆ ਨਿੱਘਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 14-06-2026
ਜਲੰਧਰ ਛਾਉਣੀ, 13 ਜੂਨ (ਪਵਨ ਖਰਬੰਦਾ)-ਗਲੋਬਲ ਪੰਜਾਬੀ ਐਸੋਸੀਏਸ਼ਨ ਵਲੋਂ ਆਰੰਭੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਫਲਸਫੇ ਦੀ ਮੁਹਿੰਮ ਤਹਿਤ ਉੱਤਰ ਪ੍ਰਦੇਸ਼ ਦੇ ਕਰੀਬ 30 ਪਿੰਡਾਂ ਦੇ ਨੁਮਾਇੰਦੇ ਸ੍ਰੀ ਦਰਬਾਰ ਸਾਹਿਬ ਅਤੇ ਬਾਘਾ ਬਾਰਡਰ ਦੇ ਦਰਸ਼ਨਾਂ ਨੂੰ ਜਾਂਦੇ ਸਮੇਂ ਗੁਰਦੁਆਰਾ ਸਿੰਘ ਸਭਾ ਦਕੋਹਾ ਵਿਖੇ ਰੁਕੇ ਅਤੇ ਗੁਰਦੁਆਰਾ ਸਾਹਿਬ ਅਤੇ ਨਗਰ ਦੀਆਂ ਸੰਗਤਾਂ ਨੇ ਬਹੁਤ ਹੀ ਪ੍ਰੇਮ ਤੇ ਸਤਿਕਾਰ ਨਾਲ ਉਨ੍ਹਾਂ ਨੂੰ ਜੀ ਆਇਆਂ ਆਖਿਆ | ਉੱਘੇ ਸਮਾਜ ਸੇਵਕ ਤੇ ਵਕੀਲ ਹਰਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਉਹ ਸੰਗਤ ਹੈ ਜੋ ਦਿੱਲੀ ਫਤਿਹ ਸਮੇਂ ਸਿੱਖ ਜਰਨੈਲ ਭਾਈ ਸਾਹਿਬ ਭਾਈ ਬਘੇਲ ਸਿੰਘ ਹੁਰਾਂ ਨਾਲ ਸੀ ਤੇ ਬਾਅਦ 'ਚ ਉੱਤਰ ਪ੍ਰਦੇਸ਼ 'ਚ ਹੀ ਵੱਸ ਗਈ ਸੀ | ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਰਪ੍ਰਸਤ ਇਕਬਾਲ ਸਿੰਘ ਲਾਲਪੁਰਾ ਦੇ ਯਤਨਾ ਨਾਲ ਮੁੜ ਆਪਣੇ ਵਿਰਸੇ ਨਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਰਹੀਆਂ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹਾ ਧਾਰਮਿਕ ਗ੍ਰੰਥ ਹੈ ਜੋ ਸਮੁੱਚੀ ਲੋਕਾਈ ਨੂੰ ਇੱਕ ਲੜੀ 'ਚ ਪਰੋਂਦ ਹੋਇਆ ਸਮੁੱਚੇ ਸਮਾਜ ਦੀ ਤਰੱਕੀ, ਭਾਈਚਾਰਕ ਸਾਂਝ, ਆਪਸੀ ਮੇਲਜੋਲ ਅਤੇ ਸਤਿਕਾਰ ਦੀ ਗੱਲ ਕਰਦਾ ਹੈ | ਗੁਰੂ ਘਰ ਦੀਆਂ ਸੰਗਤਾਂ ਨੇ ਸਮੁੱਚੀ ਆਈ ਸੰਗਤ ਦਾ ਠੰਡੇ-ਮਿੱਠੇ ਜੱਲ ਨਾਲ ਸੇਵਾ ਕੀਤੀ | ਇਸ ਮੌਕੇ ਜੱਥੇ ਦੀ ਬਜ਼ੁਰਗ ਮਾਤਾ ਰਸਾਲ ਕੌਰ ਤੇ ਭਾਈ ਸੂਰਨ ਸਿੰਘ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ | ਸਮਾਪਤੀ ਦੌਰਾਨ ਚਾਹ ਪਾਣੀ ਦੀ ਸੇਵਾ ਕੀਤੀ ਗਈ | ਇਸ ਮੌਕੇ ਵਕੀਲ ਹਰਿੰਦਰ ਸਿੰਘ ਕਾਹਲੋਂ ਤੋਂ ਇਲਾਵਾ ਜਸਜੀਤ ਸਿੰਘ ਬਾਜਵਾ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ ਲਾਂਬਾ, ਅੰਮਿ੍ਤਪਾਲ ਸਿੰਘ, ਜਰਨੈਲ ਸਿੰਘ ਡਿਪਲਾ, ਲਾਂਬਾ ਭਰਾ, ਲਾਡੀ, ਰਜਿੰਦਰ ਸਿੰਘ ਲਾਂਬਾ, ਮੰਗਾ ਸਿੰਘ ਮੁੱਧੜ ਅਤੇ ਭਾਈ ਸੰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਪਸ ਆਈ ਸ਼ਹਿਰ ਦੀ 'ਧੜਕਣ'-16 ਤੋਂ ਮੁੜ ਸੁਣਾਈ ਦੇਵੇਗੀ 'ਕਲਾਕ ਟਾਵਰ' ਦੀ ਟਿਕ-ਟਿਕ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨਵ-ਨਿਯੁਕਤ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਅਹੁਦੇਦਾਰਾਂ ਦੀ ਹੋਈ ਪਹਿਲੀ ਮੀਟਿੰਗ <br/>
Ad Position 24