31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਇਆ ਢਾਡੀ ਦਰਬਾਰ <br/>

Ad Position 21
No active advertisement
ਢਾਡੀ ਜਥੇ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਮੁਨੀਸ਼ <br/> 14-06-2026
ਜਲੰਧਰ, 13 ਜੂਨ (ਐੱਮ. ਐੱਸ. ਲੋਹੀਆ)-ਗੁਰਦੁਆਰਾ ਗੋਬਿੰਦਸਰ, ਮੁਹੱਲਾ ਗੋਬਿੰਦ ਨਗਰ, ਸੋਡਲ ਰੋਡ, ਜਲੰਧਰ ਵਿਖੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ, ਸਜਾਏ ਗਏ ਰਾਤਰੀ ਦੇ ਦੀਵਾਨ 'ਚ ਗਿਆਨੀ ਰਾਜਵਿੰਦਰ ਸਿੰਘ (ਗੁਲਪੁਰ ਵਾਲਿਆਂ) ਦੇ ਜਥੇ ਵਲੋਂ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰੀ ਪ੍ਰਧਾਨ ਸੁਖਜਿੰਦਰ ਸਿੰਘ ਬੱਲ, ਮੀਤ ਪ੍ਰਧਾਨ ਪਰਮਿੰਦਰ ਸਿੰਘ ਟਿੰਕੂ, ਮੁੱਖ ਗ੍ਰੰਥੀ ਗਿਆਨੀ ਸਰਵਣ ਸਿੰਘ, ਬਾਬਾ ਗੁਰਜੀਤ ਸਿੰਘ, ਨੌਜਵਾਨ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਦੀਪਾ, ਗੁਰਮੀਤ ਸਿੰਘ ਸੋਨੂੰ, ਕੇਵਲ ਸਿੰਘ, ਰਾਜਵਿੰਦਰ ਸਿੰਘ ਬੱਲ ਥਾਣੇਦਾਰ, ਡਾ. ਨਰਿੰਦਰ ਸਿੰਘ ਕਿੱਟੂ ਖ਼ਜਾਨਚੀ ਅਤੇ ਸਮੂਹ ਸੰਗਤ ਵਲੋਂ ਢਾਡੀ ਜਥੇ ਦਾ ਸਨਮਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ 'ਚ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ <br/>
Ad Position 24