01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੀਂਹ ਨਾਲ ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਹੋਈ ਹੋਰ ਖਰਾਬ

Ad Position 21
No active advertisement
ਮੀਂਹ ਕਰਕੇ ਹਾਈਵੇ ਦੀਆਂ ਖ਼ਰਾਬ ਹੋਈਆਂ ਸੜਕਾਂ | ਤਸਵੀਰ: ਜੀ. ਪੀ. ਸਿੰਘ <br/> ਜਲੰਧਰ ਤੋਂ ਲੰਘਦੇ ਹਾਈਵੇ 'ਤੇ ਖੜ੍ਹਾ ਹੋਇਆ ਪਾਣੀ ਤੇ ਲੰਬਾ ਪਿੰਡ ਚੌਕ ਦੇ ਕੋਲ | <br/> 14-06-2026
ਜਲੰਧਰ, 13 ਜੂਨ (ਸ਼ਿਵ)-ਜਲੰਧਰ ਵਿਚ ਹੁਣ ਤੱਕ ਪਏ ਮੀਂਹ ਨਾਲ ਚਾਹੇ ਲੋਕਾਂ ਨੂੰ ਲੰਬੇ ਸਮੇਂ ਤੋਂ ਪੈ ਰਹੀ ਕਹਿਰ ਦੀ ਗਰਮੀ ਦੇ ਪ੍ਰਕੋਪ ਤੋਂ ਰਾਹਤ ਤਾਂ ਮਿਲ ਗਈ ਹੈ ਪਰ ਦੂਜੇ ਪਾਸੇ ਕਈ ਥਾਵਾਂ 'ਤੇ ਮੀਂਹ ਦਾ ਪਾਣੀ ਭਰਨ ਕਰਕੇ ਸ਼ਹਿਰ ਦੀਆਂ ਸੜਕਾਂ ਨੂੰ ਤਾਂ ਕਾਫੀ ਨੁਕਸਾਨ ਪੁੱਜਾ ਹੈ ਸਗੋਂ ਜਲੰਧਰ ਦੇ ਬਾਹਰ ਲੰਘਦੇ ਹਾਈਵੇ ਅਤੇ ਸਰਵਿਸ ਰੋਡ ਦੀ ਹਾਲਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ ਹੈ | ਨਗਰ ਨਿਗਮ ਵਲੋਂ ਸ਼ਹਿਰ ਦੀਆਂ ਕਈ ਸੜਕਾਂ ਨੂੰ ਬਣਾਉਣ ਦਾ ਕੰਮ ਕਰਨ ਤੋਂ ਇਲਾਵਾ ਕਈ ਥਾਵਾਂ 'ਤੇ ਮੁਰੰਮਤ ਦਾ ਕੰਮ ਕੀਤਾ ਗਿਆ ਹੈ ਪਰ ਦੂਜੇ ਪਾਸੇ ਕਈ ਸੜਕਾਂ ਨੂੰ ਪੈਚਵਰਕ ਲਗਾ ਕੇ ਠੀਕ ਵੀ ਕੀਤਾ ਗਿਆ ਹੈ ਪਰ ਉੱਥੇ ਵੀ ਕਈ ਸੜਕਾਂ ਪਾਣੀ ਭਰਨ ਨਾਲ ਉੱਖੜ ਗਈਆਂ ਹਨ | ਨਗਰ ਨਿਗਮ ਵਲੋਂ ਗੁਰੂ ਤੇਗ਼ ਬਹਾਦਰ ਨਗਰ ਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਤੋਂ ਇਲਾਵਾ ਮਿੱਠਾਪੁਰ ਦੇ ਕੋਲ ਵੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਨ੍ਹਾਂ ਸੜਕਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸੜਕਾਂ ਵਿਚ ਪਹਿਲਾਂ ਪਏ ਖੱਡਿਆਂ ਦਾ ਆਕਾਰ ਛੋਟਾ ਸੀ ਪਰ ਪਾਣੀ ਭਰਨ ਤੋਂ ਬਾਅਦ ਇਹ ਕਾਫੀ ਵੱਡੇ ਹੋ ਗਏ ਹਨ | ਅਜੇ ਤੱਕ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਤਾਂ ਖੜ੍ਹਾ ਹੈ ਪਰ ਦੋ ਜਲੰਧਰ ਤੋਂ ਲੰਘਣੇ ਹਾਈਵੇ ਅਤੇ ਸਰਵਿਸ ਰੋਡ ਦੀ ਹਾਲਤ ਵੀ ਕਾਫੀ ਖ਼ਰਾਬ ਹੋ ਗਈ ਹੈ | ਉਂਜ ਪੀ. ਏ. ਪੀ. ਚੌਕ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੱਕ ਦੀ ਹਾਈਵੇ ਅਤੇ ਸਰਵਿਸ ਰੋਡ ਦੀ ਹਾਲਤ ਕਾਫੀ ਖ਼ਰਾਬ ਹੈ ਪਰ ਮੀਂਹ ਪੈਣ ਤੋਂ ਬਾਅਦ ਲੰਬਾ ਪਿੰਡ ਦੇ ਕੋਲ ਹਾਈਵੇ ਦੀ ਸੜਕ ਕਈ ਥਾਵਾਂ ਤੋਂ ਉੱਖੜ ਗਈ ਹੈ | ਇਸ ਤੋਂ ਇਲਾਵਾ ਸਰਵਿਸ ਰੋਡ ਤੋਂ ਵੀ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ | ਇਸੇ ਤਰਾਂ ਨਾਲ ਫੋਕਲ ਪੁਆਇੰਟ ਸਮੇਤ ਹਾਈਵੇ ਦੀ ਹੋਰ ਵੀ ਥਾਵਾਂ 'ਤੇ ਮੀਂਹ ਪੈਣ ਤੋਂ ਬਾਅਦ ਸੜਕ ਹੋਰ ਵੀ ਖ਼ਰਾਬ ਹੋ ਗਈ ਹੈ | ਉਂਜ ਮੇਅਰ ਵਨੀਤ ਧੀਰ ਹਾਈਵੇ ਅਧਿਕਾਰੀਆਂ ਵਲੋੇਂ ਹਾਈਵੇ ਅਤੇ ਸਰਵਿਸ ਰੋਡ ਦੀ ਹਾਲਤ ਠੀਕ ਨਾ ਹੋਣ 'ਤੇ ਕਾਫੀ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ ਹਨ ਕਿ ਉਨਾਂ ਵਲੋਂ ਕਈ ਮੀਟਿੰਗਾਂ ਕਰਨ ਦੇ ਬਾਵਜੂਦ ਹਾਈਵੇ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਹੈ | ਅੱਜ ਵੀ ਮੀਂਹ ਪੈਣ ਤੋਂ ਬਾਅਦ ਲੰਬਾ ਪਿੰਡ ਚੌਕ ਦੇ ਕੋਲ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਇਸ ਦੀ ਹਾਲਤ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ | ਮੀਂਹ ਪੈਣ ਅਤੇ ਬਾਅਦ ਵਿਚ ਕਾਫੀ ਸਮੇਂ ਤੱਕ ਪਾਣੀ ਭਰਨ ਕਾਰਨ ਸੜਕਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਈ ਹੈ ਤੇ ਹੁਣ ਆਉਣ ਵਾਲੀਆਂ ਬਰਸਾਤਾਂ ਤੋਂ ਬਾਅਦ ਹੀ ਇਨ੍ਹਾਂ ਦੀ ਹਾਲਤ ਵਿਚ ਸੁਧਾਰ ਹੋਣ ਦੀ ਸੰਭਾਵਨਾ ਹੈ | ਉਨ੍ਹੀਂ ਦੇਰ ਤੱਕ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਸਮੂਹ ਸਿੰਘ ਸਭਾਵਾਂ... ਅਗਲੀ ਖ਼ਬਰ ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ, ਦੂਸਰੇ ਦੀ ਭਾਲ ਜਾਰੀ <br/>
Ad Position 24