ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਇੱਕੋ ਸਮੇਂ 5 ਵਿਦਿਆਰਥੀਆਂ ਨੇ ਸੀ.ਏ. ਪ੍ਰੀਖਿਆ ਪਾਸ ਕਰਕੇ ਸੰਸਥਾ ਦਾ ਮਾਣ ਵਧਾਇਆ

Ad Position 21
No active advertisement
ਅਜੀਤ ਡੈਸਕ 19-06-2026
ਜਲੰਧਰ, 18 ਜੂਨ (ਜਸਪਾਲ ਸਿੰਘ)-ਚਾਰਟਰਡ ਅਕਾਊਂਟੈਂਸੀ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜਲੰਧਰ ਦੀ ਪ੍ਰਮੁੱਖ ਚਾਰਟਰਡ ਅਕਾਊਂਟੈਂਟ ਫਰਮ ਅਭਿਲਾਸ਼ੀ ਐਂਡ ਕੰਪਨੀ ਨੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ । ਸੰਸਥਾ ਤੋਂ ਸਿਖਿਆ ਹਾਸਿਲ ਕਰ ਰਹੇ ਪੰਜ ਵਿਦਿਆਰਥੀਆਂ ਨੇ ਸਫਲਤਾਪੂਰਵਕ ਸੀਏ ਫਾਈਨਲ ਪ੍ਰੀਖਿਆ ਪਾਸ ਕਰਕੇ ਚਾਰਟਰਡ ਅਕਾਊਂਟੈਂਟ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਵਿਸ਼ੇਸ਼ ਸਫਲਤਾ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ । ਇਸ ਸਫਲਤਾ ਦਾ ਖਾਸ ਆਕਰਸ਼ਣ ਸਮਰੱਥ ਅਭਿਲਾਸ਼ੀ ਰਹੇ, ਜਿਨ੍ਹਾਂ ਨੇ ਸੀਏ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਦੀ ਗੌਰਵਮਈ ਪਰੰਪਰਾ ਨੂੰ ਅੱਗੇ ਵਧਾਇਆ ਹੈ । ਸਮਰੱਥ, ਸੀਨੀਅਰ ਚਾਰਟਰਡ ਅਕਾਊਂਟੈਂਟ ਸੀਏ ਇੰਦਰਜੀਤ ਅਭਿਲਾਸ਼ੀ ਅਤੇ ਸੀਏ ਸੁਸ਼ਮਾ ਅਭਿਲਾਸ਼ੀ ਦੇ ਪੁੱਤਰ ਹਨ । ਬਚਪਨ ਤੋਂ ਹੀ ਅਨੁਸ਼ਾਸਨ, ਮਿਹਨਤ ਅਤੇ ਪੇਸ਼ੇਵਰ ਮੁੱਲਾਂ ਤੋਂ ਪ੍ਰੇਰਿਤ ਸਮਰੱਥ ਨੇ ਕਠਿਨ ਮਿਹਨਤ ਅਤੇ ਸਮਰਪਣ ਦੇ ਬਲ ‘ਤੇ ਇਹ ਉਪਲਬਧੀ ਹਾਸਲ ਕੀਤੀ ਹੈ। ਸਮਰੱਥ ਅਭਿਲਾਸ਼ੀ ਤੋਂ ਇਲਾਵਾ ਰਿਸ਼ਭ ਅਗਰਵਾਲ, ਮਿਥਿਲ ਮਹਾਜਨ, ਆਦਿਤਿਆ ਖੇੜਾ ਅਤੇ ਨਿਖਿਲ ਗੁਪਤਾ ਨੇ ਵੀ ਸੀਏ ਫਾਈਨਲ ਪ੍ਰੀਖਿਆ ਪਾਸ ਕਰਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ 5.78 ਕਰੋੜ ਨਾਲ ਕਪੂਰਥਲਾ ਰੋਡ ਨਹਿਰ ਤੋਂ ਜਲੰਧਰ ਕੁੰਜ ਤੱਕ ਰੋਡ ਦਾ ਹੋਵੇਗਾ ਸੁੰਦਰੀਕਰਨ ਸ਼ਹਿਰ ਵਿਚ ਦਾਖਲ ਹੋਣ ਵਾਲੀਆਂ... ਅਗਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਸ਼ਰਧਾ ਸਹਿਤ ਮਨਾਇਆ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ
Ad Position 24
No active advertisement