ਜਲੰਧਰ, 18 ਜੂਨ (ਸ਼ਿਵ)- ਸ਼ਹਿਰ ਦੇ ਚਾਰੇ ਹਲਕਿਆਂ ਵਿਚ ਕਰੋੜਾਂ ਰੁਪਏ ਦੀਆਂ ਹੋਰ ਨਵੀਆਂ ਐਲ. ਈ. ਡੀ. ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰਨ ਲਈ ਨਗਰ ਨਿਗਮ ਵਲੋਂ ਨਵਾਂ 9.32 ਕਰੋੜ ਦਾ ਟੈਂਡਰ ਲਗਾਇਆ ਗਿਆ ਹੈ। ਲਾਈਟਾਂ ਲਗਾਉਣ ਦਾ ਕੰਮ 6 ਮਹੀਨੇ ਵਿਚ ਪੂਰਾ ਕੀਤਾ ਜਾਣਾ ਹੈ। ਨਿਗਮ ਵਲੋਂ 5 ਵੱਡੇ ਟੈਂਡਰ ਜਾਰੀ ਕੀਤੇ ਗਏ ਹਨ। ਜਿਨਾਂ ਵਾਰਡਾਂ ਵਿਚ ਨਵੀਆਂ ਐਲ. ਈ. ਡੀ. ਲਾਈਟਾਂ ਲਗਾਈਆਂ ਜਾਣੀਆਂ ਹਨ। ਉਨਾਂ ਵਿਚ ਵਾਰਡ ਨੰਬਰ 38, 39,1,8, 31 , 3, 5, 9, 18, 24, 33, 31, 33, 37, 44, 46, 47, 60 ਸ਼ਾਮਿਲ ਹੈ। ਟੈਂਡਰ 28 ਮਈ ਦੁਪਹਿਰ 2 ਵਜੇ ਤੋਂ ਆਨਲਾਈਨ ਉਪਲਬਧ ਹੈ। ਤਕਨੀਕੀ ਵਿਚ 11 ਜੂਨ ਸ਼ਾਮ ਨੂੰ ਖੁੱਲੇ੍ਹਗੀ। ਨਗਰ ਨਿਗਮ ਵਲੋਂ ਜਿੱਥੇ ਕਰੋੜਾਂ ਦੀਆਂ ਲਾਈਟਾਂ ਲਗਾਉਣ ਦਾ ਟੈਂਡਰ ਲਗਾਇਆ ਗਿਆ ਹੈ ਪਰ ਤੇ ਇਸ ਕੰਮ ਵਿਚ ਵੱਡੇ ਠੇਕੇਦਾਰਾਂ ਦੇ ਹੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਛੋਟੇ ਠੇਕੇਦਾਰਾਂ ਦੇ ਬਾਹਰ ਰਹਿਣ ਦੀ ਸੰਭਾਵਨਾ ਹੈ। ਪਹਿਲਾਂ ਛੋਟੇ ਟੈਂਡਰ ਲਗਾਏ ਗਏ ਸੀ ਪਰ ਬਾਅਦ ਵਿਚ ਇਨ੍ਹਾਂ ਨੂੰ ਇਕੱਠਾ ਕੀਤਾ ਗਿਆ ਹੈ। ਨਗਰ ਨਿਗਮ ਵਲੋਂ ਜਿਹੜੇ 5 ਵੱਡੇ ਟੈਂਡਰ ਲਗਾਏ ਗਏ ਹਨ। ਉਨਾਂ ਵਿਚ ਤਾਂ ਕਈ ਛੋਟੇ ਠੇਕੇਦਾਰਾਂ ਵਿਚ ਵੀ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ। ਉਂਝ ਕਈਆਂ ਦਾ ਕਹਿਣਾ ਸੀ ਕਿ ਜੇਕਰ ਵੱਡੇ ਟੈਂਡਰ ਲਗਾਏ ਜਾਣੇ ਸੀ ਤਾਂ ਪਹਿਲਾਂ ਛੋਟੇ ਠੇਕੇਦਾਰਾਂ ਦੇ ਵੀ ਰੇਟਾਂ ਦੀ ਵੀ ਸਮੀਖਿਆ ਹੋਣਾ ਜਾਣੀ ਸੀ ਤੇ ਉਂਜ ਇਸ ਤਰਾਂ ਦੀ ਚਰਚਾ ਹੈ ਕਿ ਲਾਈਟਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਜ਼ਿਆਦਾ ਹੈ। ਉਂਜ ਛੋਟੇ ਠੇਕੇਦਾਰਾਂ ਵਲੋਂ ਇਨ੍ਹਾਂ ਕੰਮਾਂ ਵਿਚ ਕਾਫੀ ਛੋਟ ਦਿੱਤੀ ਜਾਂਦੀ ਸੀ ਜਦਕਿ ਹੁਣ ਕਰੋੜਾਂ ਰੁਪਏ ਦੇ ਵੱਡੇ ਟੈਂਡਰਾਂ ਵਿਚ ਜੇਕਰ ਨਿਗਮ ਨੂੰ ਛੋਟ ਨਹੀਂ ਮਿਲਦੀ ਹੈ ਤਾਂ ਇਸ ਨਾਲ ਨਿਗਮ ਦਾ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਐਲ. ਈ. ਡੀ. ਲਾਈਟਾਂ ਦੇ 26 ਛੋਟੇ ਟੈਂਡਰ ਲਗਾਏ ਗਏ ਸੀ ਪਰ ਉਹ ਨਹੀਂ ਖੋਲੇ ਸੀ ਤਾਂ ਬਾਅਦ ਵਿਚ ਉਨਾਂ ਦੀ ਥਾਂ ਵੱਡੇ ਟੈਂਡਰ ਲਗਾ ਦਿੱਤੇ ਸੀ ਜਿਸ ਕਰਕੇ ਕਈ ਛੋਟੇ ਠੇਕੇਦਾਰ ਕਾਫੀ ਨਾਰਾਜ਼ ਵੀ ਦੱਸੇ ਜਾ ਰਹੇ ਹਨ।