19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੁਖ ਨਿਵਾਰਨ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 21-06-2026
ਜਲੰਧਰ, 16 ਜੂਨ (ਐੱਮ. ਐੱਸ. ਲੋਹੀਆ)- ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੁਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਹਾੜ ਮਹੀਨੇ ਦੀ ਸੰਗਰਾਂਦ ਮੌਕੇ ਵਿਸੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ ਨੇ ਕੀਰਤਨ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਨੇ ਸੰਗਤ ਨਾਲ ਹਾੜ ਮਹੀਨੇ ਸਬੰਧੀ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਇਸ ਸਮਾਗਮ ‘ਚ ਸੰਗਤ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਕੰਵਲਜੀਤ ਸਿੰਘ ਸੈਕਟਰੀ, ਮਨਜੀਤ ਸਿੰਘ ਠੁੱਕਰਾਲ (ਸੀ.ਮੀਤ ਪ੍ਰਧਾਨ), ਜੁਗਿੰਦਰ ਸਿੰਘ ਕੈਸ਼ੀਅਰ, ਹਰਜਿੰਦਰ ਸਿੰਘ ਲੈਂਡ ਲਾਰਡ, ਗੁਰਵਿੰਦਰ ਸਿੰਘ (ਸੰਤ ਮੋਟਰ), ਪਰਮਜੀਤ ਸਿੰਘ ਭਲਵਾਨ, ਭੁਪਿੰਦਰ ਸਿੰਘ ਭਿੰਦਾ, ਹਰਜੀਤ ਸਿੰਘ ਕਾਹਲੋਂ, ਸੁਰਜੀਤ ਸਿੰਘ ਸੇਤੀਆ, ਕੁਲਵਿੰਦਰ ਸਿੰਘ ਮੱਲੀ, ਹਰਦੀਪ ਸਿੰਘ ਲਾਡੀ, ਹਰਪ੍ਰੀਤ ਸਿੰਘ ਮਤੌਲ, ਪਰਮਜੀਤ ਸਿੰਘ ਕਾਨਪੁਰੀ, ਪਰਵਿੰਦਰ ਸਿੰਘ ਉਬਰਾਏ, ਜਗਜੀਤ ਸਿੰਘ (ਪਟਨਾ ਸਾਹਿਬ), ਜੀ. ਐੱਸ. ਚੋਪੜਾ, ਹਰਜਿੰਦਰ ਸਿੰਘ (ਪੰਜਾਬ ਐਂਡ ਸਿੰਧ ਬੈਂਕ ਵਾਲੇ), ਜਸਪ੍ਰੀਤ ਸਿੰਘ ਜੱਸਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਮਲਾ ਮੁੱਖ ਮੰਤਰੀ ਨਾਲ ਜੋੜੀ ਜਾਣ ਵਾਲੀ ਵਿਵਾਦਿਤ ਵੀਡੀਓ ਦਾ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅ... ਅਗਲੀ ਖ਼ਬਰ ਪੁਰਾਣੇ ਜ਼ਮਾਨੇ ਦੇ ਸਿੱਕੇ ਇਕੱਠੇ ਕਰਨ ਦਾ ਸ਼ੌਕੀਨ ਸੋਡੀ ਭਾਰਦਵਾਜ
Ad Position 24