01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬਰਸਾਤਾਂ ਤੋਂ ਪਹਿਲਾਂ ਹੀ ਸ਼ਹਿਰ ਦੇ ਕਈ ਇਲਾਕੇ ਸੀਵਰੇਜ ਦੇ ਪਾਣੀ ’ਚ ਡੁੱਬੇ ...ਸੀਵਰਾਂ ਤੇ ਰੋਡ ਗਲੀਆਂ ਦੀ ਸਫ਼ਾਈ ਨਾ ਹੋਈ ਤਾਂ ਖੜ੍ਹੀ ਹੋਵੇਗੀ ਸਮੱਸਿਆ

Ad Position 21
No active advertisement
ਅਜੀਤ ਡੈਸਕ 29-06-2026
ਜਲੰਧਰ, 28 ਜੂਨ (ਸ਼ਿਵ)- ਅਗਲੇ ਮਹੀਨੇ ਬਰਸਾਤਾਂ ਸ਼ੁਰੂ ਹੋ ਰਹੀਆਂ ਹਨ ਤਾਂ ਇਸ ਤੋਂ ਪਹਿਲਾਂ ਹੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੀਵਰੇਜ ਬੰਦ ਹੈ। ਸ਼ਹਿਰ ਵਿਚ ਸੀਵਰੇਜ ਸਮੱਸਿਆ ਹੱਲ ਕਰਨ ਲਈ ਉਂਜ ਕਈ ਇਲਾਕਿਆਂ ਵਿਚ ਡਿਸਪੋਜ਼ਲ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਪਰ ਦੂਜੇ ਪਾਸੇ ਕਈ ਰੋਡ ਗਲੀਆਂ ਤੇ ਸੀਵਰਾਂ ਦੀ ਸਫ਼ਾਈ ਨਾ ਹੋਈ ਤਾਂ ਨਿਗਮ ਪ੍ਰਸ਼ਾਸਨ ਲਈ ਬਰਸਾਤਾਂ ਵਿਚ ਪਾਣੀ ਭਰਨ ਨਾਲ ਵੱਡੀ ਸਮੱਸਿਆ ਪੈਦਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ।ਵਾਰਡ ਨੰਬਰ ਦੋ ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੱਸਿਆ ਹੈ ਕਿ ਟਰਾਂਸਪੋਰਟ ਨਗਰ ਜੋ ਕਿ ਸੀਵਰੇਜ ਦੀ ਪਾਈਪ ਪਿਛਲੇ ਚਾਰ ਮਹੀਨਿਆਂ ਤੋਂ ਫਟੀ ਪਈ ਹੈ ਜਿਸ ਨਾਲ ਟਰਾਂਸਪੋਰਟ ਨਗਰ ਇਲਾਕਾ ਡੁੱਬਿਆ ਪਿਆ ਹੈ। ਲੋਕ ਉਨ੍ਹਾਂ ਕੋਲ ਸ਼ਿਕਾਇਤ ਲੈਂਦੇ ਆਉਂਦੇ ਹਨ ਕਿ ਸੜਕ ਵਿਚ ਪਾਣੀ ਭਰਿਆ ਪਿਆ ਹੈ। ਸੱਜੇ ਖੱਬੇ ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਨਗਰ ਨਿਗਮ ਨੂੰ ਕਈ ਬਾਰ ਸ਼ਿਕਾਇਤਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਹੱਲ ਕਰਨ ਲਈ ਕੌਂਸਲਰ ਦੀ ਨਹੀਂ ਸੁਣੀ ਜਾਂਦੀ ਤਾਂ ਆਮ ਲੋਕਾਂ ਦੀ ਕਿ ਸੁਣਵਾਈ ਹੋਵੇਗੀ। ਫੋਕਲ ਪੁਆਇੰਟ ਵੀ ਏਰੀਆ ਜੋ ਸਾਰਾ ਸੀਵਰੇਜ ਦੇ ਪਾਣੀ ਨਾਲ ਭਰਿਆ ਪਿਆ ਹੈ । ਪਾਣੀ ਭਰਨ ਨਾਲ ਲੋਕ ਕਈ ਵਾਰ ਡਿਗਦੇ ਰਹੇ ਹਨ। ਕਈਆਂ ਨੂੰ ਸੱਟ ਲੱਗਦੀਆਂ ਹਨ। ਸੜਕ ’ਤੇ ਗੰਦਾ ਪਾਣੀ ਇਸ ਤਰਾਂ ਨਾਲ ਭਰਿਆ ਹੈ ਜਿਸ ਤਰਾਂ ਨਾਲ ਕੋਈ ਨਹਿਰ ਹੋਵੇ। ਵੈਸਟ ਹਲਕੇ ਦੀ ਗੱਲ ਕਰੀਏ ਤਾਂ ਪੰਨੂ ਵਿਹਾਰ ਵੀ ਡੁੱਬਿਆ ਪਿਆ ਹੈ ।ਉੱਥੇ ਵੀ ਕਈ ਦਿਨਾਂ ਤੋਂ ਜੋ ਲੋਕ ਗੰਦੇ ਪਾਣੀ ਤੋਂ ਆ ਜਾ ਰਹੇ ਹਨ। ਮਾਡਲ ਟਾਊਨ ਦੇ ਜ਼ੋਨ ਦੇ ਮਗਰਲੇ ਪਾਸੇ ਹੀ ਸੀਵਰੇਜ ਜਾਮ ਹੈ । ਇਸ ਤਰ੍ਹਾਂ ਲੱਗਦਾ ਹੈ ਕਿ ਜਲੰਧਰ ਵਿਧਾਨ ਸਭਾ ਖੇਤਰ ਚਾਰੋ ਹਲਕੇ ਪਾਣੀ ਨਾਲ ਡੁੱਬੇ ਪਏ ਹਨ ਲਵ ਕੁਸ਼ ਚੌਂਕ ਦੇ ਲਾਗੇ ਉੱਥੇ ਵੀ ਸੀਵਰੇਜ ਬੰਦ ਪਿਆ ਹੈ ਅਤੇ ਪਾਣੀ ਭਰਿਆ ਪਿਆ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਨਗਰ ਨਿਗਮ ਦੇ ਲਾਗੇ ਹੀ ਇਹ ਹਾਲ ਹੈ ਤੇ ਬਾਹਰ ਦਾ ਕੀ ਹਾਲ ਹੋਵੇਗਾ। ਨਗਰ ਨਿਗਮ ਅਧਿਕਾਰੀ ਫ਼ੀਲਡ ਵਿਚ ਨਹੀਂ ਉੱਤਰਦੇ ਜਿਸ ਨਾਲ ਕਿ ਵਾਰਡਾਂ ਵਿਚ ਪਾਣੀ ਭਰਿਆ ਪਿਆ ਹੈ। ਕਈ ਕੌਂਸਲਰਾਂ ਦਾ ਕਹਿਣਾ ਸੀ ਕਿ ਅਫ਼ਸਰਾਂ ਨੂੰ ਤਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਫ਼ਿਕਰ ਨਹੀਂ ਹੈ ਕਿਉਂਕਿ ਵੋਟਾਂ ਮੰਗਣ ਤਾਂ ਉਨ੍ਹਾਂ ਨੂੰ ਜਾਣਾ ਪੈਂਦਾ ਹੈ। ਵਾਰਡ ਨੰਬਰ 61 ਪੈਂਦੇ ਮਹੱਲਾ ਗੁਰੂ ਨਾਨਕ ਨਗਰ ਜੋ ਕਿ ਪਾਣੀ ਦੀ ਮੋਟਰ ਖ਼ਰਾਬ ਹੋ ਗਈ ਜਿਸ ਨਾਲ ਗੁਰੂ ਨਾਨਕ ਨਗਰ ਵਾਸੀਆਂ ਨੂੰ ਆ ਰਹੀ ਹੈ। ਇਹ ਜਾਣਕਾਰੀ ਸਮਾਜ ਸੇਵਿਕਾ ਬਲਬੀਰ ਕੌਰ ਨੇ ਦਿੰਦੇ ਹੋਏ ਦੱਸਿਆ ਕਿ ਜੋ ਗੁਰੂ ਨਾਨਕ ਨਗਰ ਵਿਚ ਪਾਣੀ ਵਾਲੀ ਸਰਕਾਰੀ ਮੋਟਰ ਹੈ, ਉਹ ਖ਼ਰਾਬ ਹੋ ਗਈ ਹੈ। ਨਗਰ ਨਿਗਮ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ ਜਿਨ੍ਹਾਂ ਨੇ ਕਿਹਾ ਕਿ ਇਹ ਕੱਲ੍ਹ ਤੱਕ ਠੀਕ ਹੋ ਜਾਵੇਗੀ। ਵਾਰਡ ਨੰਬਰ 61 ਵਿਚ ਅਮਨ ਨਗਰ ਜੋ ਸਰਕਾਰੀ ਮੋਟਰ ਪਾਣੀ ਵਾਲੀ ਹੈ ਉਸ ਦੀ ਤਾਰਾਂ ਚੋਰੀ ਕਰਕੇ ਚੋਰ ਲੈ ਗਏ। ਜਿਸ ਨਾਲ ਅਮਨ ਨਗਰ ਵਾਸੀਆਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਦੂਜੇ ਮੁਹੱਲਿਆਂ ਚੋਂ ਪਾਣੀ ਲਿਆ ਰਹੇ ਹਨ। ਬਲਬੀਰ ਕੌਰ ਨੇ ਕਿਹਾ ਕਿ ਇਸ ਦਾ ਹੱਲ ਲੱਭਣਾ ਚਾਹੀਦਾ ਹੈ ਕਿਉਂਕਿ ਚੋਰ ਤਾਰਾਂ ਚੋਰੀ ਕਰ ਲੈਂਦੇ ਹਨ ਤਾਂ ਇਸ ਨਾਲ ਪਾਣੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਿਗਮ ਅਫ਼ਸਰਾਂ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਜਿਨ੍ਹਾਂ ਦਾ ਕਹਿਣਾ ਸੀ ਕਿ ਮੁਹੱਲੇ ਗੁਰੂ ਨਾਨਕ ਨਗਰ ਅਤੇ ਅਮਨ ਨਗਰ ਵਾਸੀਆਂ ਨੂੰ ਪਾਣੀ ਦੀ ਆ ਰਹੀ ਪਰੇਸ਼ਾਨੀ ਜਲਦ ਹੱਲ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅਰਮਾਨ ਨਗਰ ’ਚ ਸ਼ਾਟ ਸਰਕਟ ਕਾਰਨ ਲੱਗੀ ਅੱਗ, ਘਰ ਤੇ ਦੁਕਾਨ ’ਚ ਪਿਆ ਸਾਮਾਨ ਸੜ ਕੇ ਹੋਇਆ ਸੁਆਹ ਘਰ ’ਚ ਸੌਂ ਰਹੀ ਔਰਤ ਤੇ... ਅਗਲੀ ਖ਼ਬਰ ਡੀ. ਸੀ. ਵਾਲੀਆ ਨੇ ਆਪਣੇ ਢਾਈ ਮਹੀਨੇ ਦੇ ਪੁੱਤਰ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਕੀ...
Ad Position 24
No active advertisement