01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਰਮਾਨ ਨਗਰ ’ਚ ਸ਼ਾਟ ਸਰਕਟ ਕਾਰਨ ਲੱਗੀ ਅੱਗ, ਘਰ ਤੇ ਦੁਕਾਨ ’ਚ ਪਿਆ ਸਾਮਾਨ ਸੜ ਕੇ ਹੋਇਆ ਸੁਆਹ ਘਰ ’ਚ ਸੌਂ ਰਹੀ ਔਰਤ ਤੇ ਬੱਚੀ ਨੂੰ ਲੋਕਾਂ ਨੇ ਮੁਸ਼ਕਿਲ ਨਾਲ ਬਚਾਇਆ

Ad Position 21
No active advertisement
ਅਜੀਤ ਡੈਸਕ 29-06-2026
ਜਲੰਧਰ ਛਾਉਣੀ, 28 ਜੂਨ (ਪਵਨ ਖਰਬੰਦਾ)- ਕੇਂਦਰੀ ਹਲਕੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਨੇੜੇ ਸਥਿਤ ਅਰਮਾਨ ਨਗਰ ਵਿਚ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਉਕਤ ਖੇਤਰ ਵਿਚ ਸਥਿਤ ਇਕ ਕਾਸਮੇਟਿਕ ਦੀ ਦੁਕਾਨ ਤੇ ਉਸ ਦੇ ਉੱਪਰ ਬਣੇ ਹੋਏ ਕਮਰੇ ਵਿਚ ਅੱਗ ਲੱਗ ਗਈ। ਇਸ ਦੌਰਾਨ ਸੈਰ ਕਰ ਰਹੇ ਲੋਕਾਂ ਨੋ ਰੌਲਾ ਪਾਉਂਦੇ ਹੋਏ ਉਕਤ ਘਰ ਵਿਚ ਸੌੰ ਰਹੀ ਇਕ ਔਰਤ ਤੇ ਉਸ ਦੀ ਬੱਚੀ ਨੂੰ ਬਹੁਤ ਹੀ ਮੁਸ਼ਕਿਲ ਨਾਲ ਬਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬਿ੍ਗੇਡ ਦੇ ਕਰਮਚਾਰੀ ਪਹੁੰਚ ਗਏ, ਪ੍ਰੰਤੂ ਉਨ੍ਹਾਂ ਦੇ ਆਉਣ ਤੋਂ ਪਹਿਲ੍ਹਾਂ ਹੀ ਦੁਕਾਨ ਅਤੇ ਘਰ ਵਿਚ ਪਿਆ ਹੋਇਆ ਸਾਰਾ ਹੀ ਸਾਮਾਨ ਸੜ ਚੁੱਕਿਆ ਸੀ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਤੇ ਥਾਣਾ ਰਾਮਾ ਮੰਡੀ ਦੇ ਪੁਲਿਸ ਕਰਮਚਾਰੀ ਵੀ ਮੌਕੇ ਤੇ ਪਹੁੰਚ ਗਏ। ਜਾਣਕਾਰੀ ਦਿੰਦੇ ਹੋਏ ਦੁਕਾਨ ਅਤੇ ਘਰ ਦੇ ਮਾਲਕ ਅਜੀਤ ਗੁਪਤਾ ਪੁੱਤਰ ਲਾਲ ਪ੍ਰਸਾਦ ਵਾਸੀ ਅਰਮਾਨ ਨਗਰ ਨੇ ਦੱਸਿਆ ਅੱਜ ਸਵੇਰ ਸਮੇਂ ਉਸ ਦੇ ਘਰ ਦੇ ਹੇਠਾਂ ਬਣੀ ਹੋਈ ਦੁਕਾਨ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਉਸ ਦੀ ਦੁਕਾਨ ਤੇ ਘਰ ਵਿੱਚ ਪਿਆ ਹੋਇਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਉਸ ਦੀ ਪਤਨੀ ਕਵਿਤਾ ਤੇ ਬੇਟੀ ਮਿਸਟੀ ਘਰ ਵਿਚ ਹੀ ਸਨ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਬਚਾਅ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ 1000 ਤੋਂ ਵੱਧ ਯੂਥ ਕਾਂਗਰਸ ਵਰਕਰਾਂ ਦੀ ਹਾਜ਼ਰੀ ’ਚ ਅੰਗਦ ਦੱਤਾ ਨੇ ਦੂਸਰੀ ਵਾਰ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ... ਅਗਲੀ ਖ਼ਬਰ ਬਰਸਾਤਾਂ ਤੋਂ ਪਹਿਲਾਂ ਹੀ ਸ਼ਹਿਰ ਦੇ ਕਈ ਇਲਾਕੇ ਸੀਵਰੇਜ ਦੇ ਪਾਣੀ ’ਚ ਡੁੱਬੇ ...ਸੀਵਰਾਂ ਤੇ ਰੋਡ ਗਲੀਆਂ ਦੀ ਸਫ਼ਾਈ ਨਾ ਹੋ...
Ad Position 24
No active advertisement