01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

1000 ਤੋਂ ਵੱਧ ਯੂਥ ਕਾਂਗਰਸ ਵਰਕਰਾਂ ਦੀ ਹਾਜ਼ਰੀ ’ਚ ਅੰਗਦ ਦੱਤਾ ਨੇ ਦੂਸਰੀ ਵਾਰ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

Ad Position 21
No active advertisement
ਅਜੀਤ ਡੈਸਕ 29-06-2026
ਜਲੰਧਰ, 28 ਜੂਨ (ਪਵਨ ਖਰਬੰਦਾ)- ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਅੱਜ ਕਾਂਗਰਸ ਭਵਨ ਜਲੰਧਰ ਵਿੱਚ ਯੂਥ ਕਾਂਗਰਸ ਜਲੰਧਰ ਅਰਬਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਰਸਮੀ ਤੌਰ ‘ਤੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ 1000 ਤੋੋਂ ਵੱਧ ਯੂਥ ਕਾਂਗਰਸ ਵਰਕਰ ਅਤੇ ਸਮਰਥਕ ਮੌਜੂਦ ਰਹੇ, ਜਿਸ ਨਾਲ ਕਾਂਗਰਸ ਭਵਨ ਵਿੱਚ ਭਾਰੀ ਉਤਸ਼ਾਹ ਦਾ ਮਾਹੌਲ ਬਣਿਆ। ਹਾਲ ਹੀ ਵਿੱਚ ਹੋਈਆਂ ਪੰਜਾਬ ਯੂਥ ਕਾਂਗਰਸ ਸੰਗਠਨ ਚੋਣਾਂ ਵਿੱਚ 4845 ਵੋਟਾਂ ਦੇ ਭਾਰੀ ਬਹੁਮਤ ਨਾਲ ਮੁੜ ਚੁਣੇ ਗਏ ਅੰਗਦ ਦੱਤਾ ਨੇ ਲਗਾਤਾਰ ਦੂਸਰੀ ਵਾਰ ਯੂਥ ਕਾਂਗਰਸ ਜਲੰਧਰ ਅਰਬਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਅੰਗਦ ਦੱਤਾ ਦੇ ਨਾਲ ਸ਼ੁਭਮ ਅਰੋੜਾ ਵਾਈਸ ਪ੍ਰਧਾਨ, ਨਵਜੋਤ ਗਾਬਾ ਜਨਰਲ ਸਕੱਤਰ, ਪਲਵੀਰ ਤੁੱਤ ਜਨਰਲ ਸਕੱਤਰ, ਮਾਨਵ ਕਲਿਆਣ ਜਨਰਲ ਸਕੱਤਰ, ਸੁਮਿਤ ਜੈਨ ਜਨਰਲ ਸਕੱਤਰ, ਕਰਨ ਕਪੂਰ ਵਿਧਾਨ ਸਭਾ ਪ੍ਰਧਾਨ, ਜਲੰਧਰ ਨਾਰਥ, ਰਾਹੁਲ ਗੰਭੀਰ ਵਿਧਾਨ ਸਭਾ ਪ੍ਰਧਾਨ, ਰਣਵੀਰ ਅਰੋੜਾ ਵਿਧਾਨ ਸਭਾ ਪ੍ਰਧਾਨ, ਵਾਸੂ ਭੁਟਾਨੀ ਬਲਾਕ ਪ੍ਰਧਾਨ ਜਲੰਧਰ ਕੈਂਟ ਨੇ ਵੀ ਅਹੁਦਾ ਸੰਭਾਲਿਆ। ਸਮਾਗਮ ਵਿੱਚ ਸੀਨੀਅਰ ਕਾਂਗਰਸੀ ਆਗੂ ਮਨੂ ਸੂਰੀ, ਧਰਮਿੰਦਰ ਸਿੰਘ ਬਿੰਦਾ ਤੇ ਭੁਪਿੰਦਰ ਸਿੰਘ ਬਿੰਦਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਰਾਜਿੰਦਰ ਬੇਰੀ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਥ ਕਾਂਗਰਸ ਪਾਰਟੀ ਦੀ ਤਾਕਤ ਹੈ ਅਤੇ ਨੌਜਵਾਨ ਆਗੂਆਂ ਦੀ ਇਹ ਟੀਮ ਜਲੰਧਰ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਏਗੀ। ਅਹੁਦਾ ਸੰਭਾਲਣ ਤੋਂ ਬਾਅਦ ਅੰਗਦ ਦੱਤਾ ਨੇ ਆਪਣੀ ਜਿੱਤ ਆਪਣੇ ਸਵ. ਪਿਤਾ ਅਨਿਲ ਦੱਤਾ ਨੂੰ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ 1976 ਤੋਂ ਕਾਂਗਰਸ ਪਾਰਟੀ ਦੀ ਨਿਰੰਤਰ ਸੇਵਾ ਕਰਦਿਆਂ ਬਲਾਕ ਯੂਥ ਕਾਂਗਰਸ ਪ੍ਰਧਾਨ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਗਠਨ ਸਕੱਤਰ, ਸਰਕਾਰੀ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਤੇ ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਮਹੱਤਵਪੂਰਨ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਸੋਚ, ਸੰਘਰਸ਼ ਤੇ ਕਾਂਗਰਸ ਪ੍ਰਤੀ ਸਮਰਪਣ ਅੱਜ ਵੀ ਉਨ੍ਹਾਂ ਲਈ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਦੂਸਰੀ ਵਾਰ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਣਾ ਮੇਰੇ ਲਈ ਮਾਣ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਮੈਂ ਆਪਣੀ ਪੂਰੀ ਟੀਮ ਨਾਲ ਮਿਲ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਾਂਗਾ, ਨੌਜਵਾਨਾਂ ਦੀ ਆਵਾਜ਼ ਬਣਾਂਗਾ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਾਂਗਾ। ਸਮਾਗਮ ਦੇ ਅੰਤ ਵਿੱਚ ਮੌਜੂਦ ਯੂਥ ਕਾਂਗਰਸ ਵਰਕਰਾਂ ਨੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀ ਸੇਵਾ ਲਈ ਨਿਰੰਤਰ ਕੰਮ ਕਰਨ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਦਰਬਾਰ ਬਾਬਾ ਬੋਲੇ ਸ਼ਾਹ ਸੁੱਚੀ ਪਿੰਡ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਅਰਮਾਨ ਨਗਰ ’ਚ ਸ਼ਾਟ ਸਰਕਟ ਕਾਰਨ ਲੱਗੀ ਅੱਗ, ਘਰ ਤੇ ਦੁਕਾਨ ’ਚ ਪਿਆ ਸਾਮਾਨ ਸੜ ਕੇ ਹੋਇਆ ਸੁਆਹ ਘਰ ’ਚ ਸੌਂ ਰਹੀ ਔਰਤ ਤੇ...
Ad Position 24
No active advertisement