ਚੁਗਿੱਟੀ/ਜੰਡੂ ਸਿੰਘਾ, 28 ਜੂਨ (ਨਰਿੰਦਰ ਲਾਗੂ)-ਸਥਾਨਕ ਸੁੱਚੀ ਪਿੰਡ ‘ਚ ਸੁਸ਼ੋਭਿਤ ਦਰਬਾਰ ਬਾਬਾ ਬੋਲੇ ਸ਼ਾਹ ਵਿਖੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਜਗਦੀਸ਼ ਜੋਗੀ ਦੀ ਦੇਖ ਰੇਖ ਹੇਠ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ, ਜਿਸ ਦੀ ਰੌਣਕ ਵਧਾਉਣ ਲਈ ਦੂਰੋਂ ਦੂਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਦਰਬਾਰ ਵਿੱਚ ਝੰਡਾ ਚੜਾਉਣ ਤੇ ਚਿਰਾਗ ਰੌਸ਼ਨ ਕਰਨ ਦੀ ਰਸ਼ਮ ਨਿਭਾਉਣ ਤੋਂ ਇਲਾਵਾ ਵੱਖ -ਵੱਖ ਹੋਰ ਰਸ਼ਮਾਂ ਬੜੀ ਸ਼ਰਧਾ ਨਾਲ ਪੁਰੀਆਂ ਕੀਤੀਆਂ ਗਈਆਂ। ਉਸ ਤੋਂ ਬਾਅਦ ਸ਼ੁਰੂ ਹੋਏ ਮਹਿਫ਼ਲ ਏ ਕੱਵਾਲੀ ਅਤੇ ਧਾਰਮਿਕ ਗੀਤਾਂ ਦੇ ਦੌਰ ਦੌਰਾਨ ਪਹੁੰਚੇ ਹੋਏ ਵੱਖ -ਵੱਖ ਗਾਇਕ ਕਲਾਕਾਰਾਂ ਅਤੇ ਕਵਾਲ ਪਾਰਟੀਆਂ ਵੱਲੋਂ ਸੂਫ਼ੀਆਨਾ ਕਲਾਮ ਪੇਸ਼ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਸੇਵਾਦਾਰ ਜਗਦੀਸ਼ ਜੋਗੀ ਅਤੇ ਆਏ ਹੋਏ ਪਤਵੰਤਿਆਂ ਵੱਲੋਂ ਸੰਗਤਾਂ ਨੂੰ ਇਸ ਸਾਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਪ੍ਰਮਾਤਮਾ ਦੀ ਭਗਤੀ ਵੱਲ ਤਵੱਜੋਂ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਘੇ ਸਮਾਜ ਸੇਵਕ ਦਯਾ ਰਾਮ ਬਿਰਦੀ, ਐਡਵੋਕੇਟ ਵਿਜੈ ਬੱਧਣ, ਟੈਂਕਰ ਯੂਨੀਅਨ ਸੁੱਚੀ ਪਿੰਡ ਦੇ ਪ੍ਰਧਾਨ ਸੰਦੀਪ ਕੁਮਾਰ, ਧਰਮਿੰਦਰ ਰਾਣਾ, ਤੇ ਹੋਰ ਪਤਵੰਤੇ ਵਿਅਕਤੀਆਂ ਨੇ ਬਾਬਾ ਬੋਲੇ ਸ਼ਾਹ ਦੀ ਜੀਵਨ ਯਾਤਰਾ ਤੋਂ ਸਭ ਨੂੰ ਸੇਧ ਲੈਣ ਦੀ ਤਾਕੀਦ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਅਟੁੱਟ ਵਰਤਾਏ ਗਏ। ਪ੍ਰਬੰਧਕਾਂ ਵੱਲੋਂ ਗਾਇਕ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੇਲੇ ਦੀ ਸਫਲਤਾ ਲਈ ਟੈਂਕਰ ਯੂਨੀਅਨ ਸੁੱਚੀ ਪਿੰਡ ਦੇ ਸਮੁੱਚੀ ਟੀਮ ਵਲੋਂ ਵੀ ਬੜਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਯਾ ਰਾਮ ਬਿਰਦੀ,ਰਾਜ ਕੁਮਾਰ ਸੌਂਧੀ, ਐਡਵੋਕੇਟ ਵਿਜੈ ਬੱਧਣ, ਸੁਭਾਸ਼ ਬਿਰਦੀ, ਹਰਬੰਸ ਲਾਲ, ਧਰਮ ਪਾਲ ਬਿਰਦੀ, ਜੋਗਿੰਦਰ ਪਾਲ, ਬਿੱਟੂ ਸਾਈਂ, ਕੁਲਬੀਰ ਸਿੰਘ,ਲੱਕੀ ਬੱਧਣ, ਸੋਮਨਾਥ, ਨਰੰਜਣ ਬੱਧਣ, ਰਾਕੇਸ਼ ਕੁਮਾਰ ਸੰਧੂ, ਮੋਹਿਤ ਬਿਰਦੀ, ਗੁਰਬਖਸ਼, ਰਾਮ ਲੁਭਾਇਆ, ਤੇ ਸਮੂਹ ਨਗਰ ਨਿਵਾਸੀ ਸੁੱਚੀ ਪਿੰਡ ਦੇ ਨਾਲ -ਨਾਲਟੈਂਕਰ ਯੂਨੀਅਨ ਦੇ ਸਮੂਹ ਮੈਂਬਰ, ਖ਼ਜ਼ਾਨਚੀ ਰਾਮ ਲੁਭਾਇਆ, ਰਜਿੰਦਰ ਸਿੰਘ ਲਾਲੀ, ਦਵਿੰਦਰ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ,ਮੰਗਤ ਸਿੰਘ,ਕਿੰਦਾ ਲੰਮਾ ਪਿੰਡ, ਆਦਿ ਹਾਜ਼ਰ ਸਨ।