ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਿੱਖ ਕ੍ਰਿਕਟ ਕਲੱਬ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕ੍ਰਿਕਟ ਮੈਚ

Ad Position 21
No active advertisement
ਅਜੀਤ ਡੈਸਕ 29-06-2026
ਜਲੰਧਰ, 28 ਜੂਨ (ਡਾ.ਜਤਿੰਦਰ ਸਾਬੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਿੱਖ ਕ੍ਰਿਕਟ ਕਲੱਬ ਵੱਲੋਂ ਪਾਵਰ ਪਲੇ ਕ੍ਰਿਕਟ ਗਰਾਊਂਡ, ਜਲੰਧਰ ਵਿਖੇ ਇੱਕ ਦੋਸਤਾਨਾ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ। ਇਸ ਮੈਚ ਦਾ ਉਦੇਸ਼ ਖੇਡਾਂ ਰਾਹੀਂ ਸਿੱਖ ਭਾਈਚਾਰੇ ਵਿੱਚ ਆਪਸੀ ਏਕਤਾ, ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਸੀ। ਮੈਚ ’ਚ ਟੀਮ ਚਡ਼੍ਹਦੀ ਕਲਾ ਵੱਲੋ ਜਿਸ ਦੀ ਕਪਤਾਨੀ ਮਨਮੀਤ ਸਿੰਘ ਨੇ ਕੀਤੀ, ਅਤੇ ਟੀਮ ਫਤਹਿ, ਜਿਸ ਦੀ ਅਗਵਾਈ ਸਪਰਸ਼ਜੋਤ ਸਿੰਘ ਨੇ ਕੀਤੀ, ਦਰਮਿਆਨ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਚਡ਼੍ਹਦੀ ਕਲਾ ਨੇ 8 ਓਵਰਾਂ ਵਿੱਚ 108 ਦੌਡ਼ਾਂ ਬਣਾਈਆਂ। ਇਸ ਦੇ ਜਵਾਬ ਵਿੱਚ ਟੀਮ ਫਤਹਿ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਸਿਰਫ਼ 7 ਓਵਰਾਂ ਵਿੱਚ 112 ਦੌਡ਼ਾਂ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ। ਮੈਚ ਦੇ ਹੀਰੋ ਹਰਜੋਤ ਸਿੰਘ (ਗੁਰੂਗ੍ਰਾਮ) ਰਹੇ, ਜਿਨ੍ਹਾਂ ਨੇ ਨਾਬਾਦ 70 ਦੌਡ਼ਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਆਪਣੀ ਟੀਮ ਨੂੰ ਜਿੱਤ ਦਿਵਾਈ ਅਤੇ ਪਲੇਅਰ ਆਫ਼ ਦ ਮੈਚ ਦਾ ਸਨਮਾਨ ਹਾਸਲ ਕੀਤਾ। ਮੈਚ ਵਿੱਚ ਗੁਰਮਿੰਦਰ ਸਿੰਘ, ਗੁਰਸੇਹਜ ਸਿੰਘ, ਮਨਮੀਤ ਸਿੰਘ, ਜਪਬੀਰ ਸਿੰਘ ਗਾਬਾ, ਹਰਜੋਤ ਸਿੰਘ, ਮਨਪ੍ਰੀਤ ਸਿੰਘ ਗਾਬਾ, ਸਪਰਸ਼ਜੋਤ ਸਿੰਘ, ਹਰਜੋਤ ਸਿੰਘ ਕਲਸੀ, ਗੁਰਆਸਿਸ ਸਿੰਘ, ਰੂਪਦੀਪ ਸਿੰਘ, ਅਮਰਿੰਦਰ ਸਿੰਘ ਜੌਡ਼ਾ ਅਤੇ ਅਮਨਦੀਪ ਸਿੰਘ ਨੇ ਭਾਗ ਲਿਆ।ਸਿੱਖ ਕ੍ਰਿਕਟ ਕਲੱਬ ਦੀ ਇੱਕ ਵਿਲੱਖਣ ਪਰੰਪਰਾ ਇਹ ਹੈ ਕਿ ਹਰ ਮੈਚ ਦੀ ਸ਼ੁਰੂਆਤ ਮੂਲ ਮੰਤਰ ਦੇ ਪਾਠ ਨਾਲ ਕੀਤੀ ਜਾਂਦੀ ਹੈ, ਤਾਂ ਜੋ ਪਹਿਲੀ ਗੇਂਦ ਤੋਂ ਪਹਿਲਾਂ ਵਾਹਿਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਜਾਣ। ਕਲੱਬ ਵਿੱਚ ਸਿੱਖ ਕਾਰੋਬਾਰੀ, ਵਿਦਿਆਰਥੀ, ਪੇਸ਼ੇਵਰ, ਉਦਯੋਗਪਤੀ ਅਤੇ ਨੌਕਰੀਪੇਸ਼ਾ ਵਿਅਕਤੀ ਸ਼ਾਮਲ ਹਨ, ਜੋ ਕ੍ਰਿਕਟ ਰਾਹੀਂ ਤੰਦਰੁਸਤੀ, ਦੋਸਤੀ ਅਤੇ ਸਿੱਖ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੁੰਦੇ ਹਨ। ਕਲੱਬ ਆਪਣੇ ਮੈਂਬਰਾਂ ਲਈ ਹਰ ਮਹੀਨੇ ਦੋ ਦੋਸਤਾਨਾ ਕ੍ਰਿਕਟ ਮੈਚ ਨਿਯਮਿਤ ਤੌਰ ਤੇ ਕਰਵਾਉਂਦਾ ਹਨ। ਇਸ ਮੌਕੇ ਤੇ ਐਡਵੋਕੇਟ ਮਨਪ੍ਰੀਤ ਸਿੰਘ ਗਾਬਾ, ਪ੍ਰਧਾਨ, ਸਿੱਖ ਕ੍ਰਿਕਟ ਕਲੱਬ, ਨੇ ਦੋਵੇਂ ਟੀਮਾਂ ਨੂੰ ਸ਼ਾਨਦਾਰ ਖੇਡ ਭਾਵਨਾ ਲਈ ਵਧਾਈ ਦਿੱਤੀ ਸਮਾਗਮ ਵਿੱਚ ਹਰਜੋਤ ਸਿੰਘ ਪਰੁਥੀ (ਜਨਰਲ ਸਕੱਤਰ), ਰਿਪੁਦਮਨ ਸਿੰਘ (ਖਜ਼ਾਨਚੀ) ਅਤੇ ਕਾਰਜਕਾਰੀ ਮੈਂਬਰ ਗੁਰਆਸਿਸ ਸਿੰਘ, ਗੁਰਮਿੰਦਰ ਸਿੰਘ ਅਤੇ ਗੁਰਸੇਹਜ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਕਰਵਾਇਆ ਮਹੀਨਾਵਾਰੀ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਦਰਬਾਰ ਬਾਬਾ ਬੋਲੇ ਸ਼ਾਹ ਸੁੱਚੀ ਪਿੰਡ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ
Ad Position 24
No active advertisement