ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਰਾਸ਼ਟਰੀ ਅਥਲੈਟਿਕਸ ’ਚ ਕਰਨਵੀਰ ਸੰਧੂ ਬਣੇ ਚੈਪੀਅਨ

Ad Position 21
No active advertisement
ਅਜੀਤ ਡੈਸਕ 29-06-2026
ਜਲੰਧਰ, 28 ਜੂਨ (ਡਾ.ਜਤਿੰਦਰ ਸਾਬੀ)- ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ’ਚ ਕਰਵਾਈ ਜਾ ਰਹੀ 65ਵੀ ਰਾਸ਼ਟਰੀ ਅੰਤਰ ਰਾਜ ਸੀਨੀਅਰ ਅਥਲੈਟਿਕਸ ਚੈਪੀਅਨਸ਼ਿਪ 2026 ’ਚ ਪੰਜਾਬ ਦੇ ਸ਼ਾਟਪੁੱਟ ਖਿਡਾਰੀਆਂ ਨੇ ਇਕ ਵਾਰੀ ਫੇਰ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਮਰਦਾਂ ਦੇ ਸ਼ਾਟਪੁੱਟ ਫਾਈਨਲ ਵਿਚ ਤਿੰਨ ਵਿਚੋਂ ਦੇ ਤਗਮੇ ਪੰਜਾਬ ਦੇ ਖਿਡਾਰੀਆਂ ਨੇ ਜਿੱਤ ਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਕਰਨਵੀਰ ਸਿੰਘ ਸੰਧੂ ਨੇ ਆਪਣੇ ਕੈਰੀਅਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20.49 ਮੀਟਰ ਨਾਲ ਸਰਵੋਤਮ ਥਰੋ ਕਰਕੇ ਸੋਨ ਤਗਮਾਂ ਜਿੱਤ ਕੇ ਏਸ਼ੀਅਨ ਖੇਡਾਂ ਦੀ ਯੋਗਤਾ ਨੂੰ ਨੇਡ਼ੇ ਲਿਆ ਖਡ਼ਾ ਕੀਤਾ ਹੈ। ਮੱਧ ਪ੍ਰਦੇਸ਼ ਦੇ ਸਮਰਦੀਪ ਗਿੱਲ ਨੇ 20.40 ਮੀਟਰ ਨਾਲ ਚਾਂਦੀ ਦਾ ਤਗਮਾਂ ਤੇ ਪੰਜਾਬ ਦੇ ਤਜਿੰਦਰ ਪਾਲ ਸਿੰਘ ਤੂਰ ਨੇ 20.27 ਮੀਟਰ ਨਾਲ ਕਾਂਸੀ ਦਾ ਤਗਮਾਂ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਪੰਜਾਬ ਦੇ ਸੋਨ ਤਗਮਾਂ ਜੇਤੂ ਕਰਨਵੀਰ ਸਿੰਘ ਸੰਧੂ ਜੋ ਕਿ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਛੱਤੇਆਣਾ ਦਾ ਜੰਮਪਲ ਹੈ ਤੇ ਪਿਤਾ ਰਣਜੀਤ ਸਿੰਘ ਦਾ ਹੋਣਹਾਰ ਸਪੁੱਤਰ ਹੈ। ਇਹ ਪਿਛਲੇ 10 ਸਾਲਾਂ ਤੋਂ ਐਨ.ਸੀ.ਓ.ਈ ਪਟਿਆਲਾ ਦੇ ਐਨ.ਆਈ.ਐਸ ਦੇ ਟਰੇਨਿੰਗ ਸੈਂਟਰ ਵਿਖੇ ਕੋਚ ਗੁਰਸਿਮਰਨ ਸਿੰਘ (ਗੈਰੀ ਸੰਧੂ) ਤੋਂ ਕੋਚਿੰਗ ਲੈ ਰਿਹਾ ਹੈ। ਇਸ ਤੋਂ ਪਹਿਲਾਂ ਇਸ ਨੇ 10ਵੀ ਏਸ਼ੀਅਨ ਇੰਡੋਰ ਚੈਪੀਅਨਸ਼ਿਪ ਕਜਾਕਿਸਤਾਨ 2023 ’ਚੋ 19.37 ਮੀਟਰ ਨਾਲ ਚਾਂਦੀ ਦਾ ਤਗਮਾਂ ਹਾਸਲ ਕੀਤਾ ਸੀ। ਇਸ ਵੇਲੇ ਪੰਜਾਬ ਸਰਕਾਰ ਦੇ ਐਕਸਟਰਾ ਓਰਡਨਰੀ ਸਪੋਰਟਸ ਪਰਸਨ ਵਿਚ ਬਤੌਰ ਕੋਚ ਸੇਵਾ ਨਿਭਾਅ ਰਿਹਾ ਹੈ। ਕਰਨਵੀਰ ਸਿੰਘ ਸੰੰਧੂ ਦੀ ਇਸ ਮਾਣਮੱਤੀ ਪÎ੍ਰਾਪਤੀ ਤੇ ਪੰਜਾਬ ਖੇਡ ਵਿਭਾਗ, ਪੰਜਾਬ ਅਥਲੈਟਿਕਸ ਐਸੋਸੀਏਸ਼ਨ, ਐਨ.ਸੀ.ਈ.ਓ ਪਟਿਆਲਾ ਦੇ ਅਥਲੈਟਿਕਸ ਸੈਂਟਰ ਨੇ ਜੇਤੂ ਖਿਡਾਰੀ ਤੇ ਇਸ ਦੇ ਕੋਚ ਗੈਰੀ ਸੰਧੂ ਨੂੰ ਮੁਬਾਰਕਬਾਦ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸ੍ਰੀ ਗੋਬਿੰਦ ਗਊ ਧਾਮ ਲਾਬੜਾ ਵਿੱਚ ਬਾਬਾ ਫਕੀਰਾਂ ਵਾਲਿਆਂ ਦਾ ਮੇਲਾ ਸਮਾਪਤ
Ad Position 24
No active advertisement