ਆਦਮਪੁਰ, 30 ਜੂਨ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਨਗਰ ਕੌਂਸਲ ਆਦਮਪੁਰ ਦੀ ਪ੍ਰਧਾਨਗੀ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਕੌਂਸਲ ’ਤੇ ਪੂਰਨ ਕਬਜ਼ਾ ਕਰ ਲਿਆ ਹੈ। ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਅਤੇ ਐਸ.ਡੀ.ਐਮ ਆਦਮਪੁਰ ਲਾਲ ਵਿਸ਼ਵਾਸ ਬੈਸ ਨਿਗਰਾਨੀ ਹੇਠ ਹੋਈ ਅਹਿਮ ਮੀਟਿੰਗ ਦੌਰਾਨ 13 ਕੌਸਲਰਾਂ ’ਚ 11 ਕੌਸਲਰਾਂ ਜਿਨ੍ਹਾਂ ਵਿੱਚ ਜੁਗਿੰਦਪਾਲ, ਆਸ਼ਾ ਰਾਣੀ, ਚਰਨਜੀਤ ਸਿੰਘ, ਦਵਿੰਦਰ ਸਿੰਘ ਸੂਰੀ, ਕਨੂੰ, ਰੀਨਾ, ਹਰਵਿੰਦਰ ਸਿੰਘ, ਸੁਮਿੱਤਰਾ ਦੇਵੀ, ਅਮਰੀਕ ਸਿੰਘ, ਪਵਿੱਤਰ ਸਿੰਘ, ਬਿਕਰਮ ਬੱਧਣ, ਹਾਜਰ ਹੋਏ ਜਿਨ੍ਹਾਂ ਵੱਲੋ ਸਰਬਸੰਮਤੀ ਨਾਲ ਚਰਨਜੀਤ ਸਿੰਘ ਸ਼ੇਰੀ ਨੂੰ ਪ੍ਰਧਾਨ, ਹਰਵਿੰਦਰ ਸਿੰਘ ਗਰੇਵਾਲ ਅਤੇ ਮੈਡਮ ਕੰਨੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਪਾਰਟੀ ਦੇ ਸੀਨੀਅਰ ਆਗੂਆਂ ਹੈ। ਇਸ ਚੋਣ ਨਾਲ ਸਥਾਨਕ ਰਾਜਨੀਤੀ ਵਿੱਚ ‘ਆਪ’ ਦਾ ਦਬਦਬਾ ਹੋਰ ਮਜ਼ਬੂਤ ਹੋ ਗਿਆ ਹੈ। ਚੋਣ ਪ੍ਰਕਿਰਿਆ ਮੁਕੰਮਲ ਹੋਣ ਅਤੇ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਹੁੰਦਿਆਂ ਹੀ ਕੌਂਸਲ ਦਫ਼ਤਰ ਦੇ ਬਾਹਰ ਹਾਜ਼ਰ ‘ਆਪ’ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਰਥਕਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਅਤੇ ਮੀਤ ਪ੍ਰਧਾਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ। ਪਾਰਟੀ ਵਰਕਰਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਜਿੱਤ ਦਾ ਜਸ਼ਨ ਮਨਾਇਆ। ਨਵੇਂ ਪ੍ਰਧਾਨ ਚਰਨਜੀਤ ਸ਼ੇਰੀ ਨੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਜਿੱਤ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਦੀ ਦੂਰਅੰਦੇਸ਼ੀ ਸੋਚ, ਯੋਗ ਅਗਵਾਈ ਅਤੇ ਪਾਰਟੀ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਦਾ ਨਤੀਜਾ ਹੈ। ਪਵਨ ਟੀਨੂੰ ਨੇ ਜੋ ਭਰੋਸਾ ਸਾਡੀ ਟੀਮ ’ਤੇ ਜਤਾਇਆ ਹੈ, ਅਸੀਂ ਉਸ ’ਤੇ ਪੂਰਾ ਉਤਰਾਂਗੇ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਅੱਗੇ ਵਧਾਵਾਂਗੇ ਉਨਾਂ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀਆਂ ਮੁਢਲੀਆਂ ਸਮੱਸਿਆਵਾਂ ਜਿਵੇਂ ਕਿ ਪੀਣ ਵਾਲਾ ਸਾਫ਼ ਪਾਣੀ, ਸੀਵਰੇਜ ਸਿਸਟਮ, ਸੜਕਾਂ ਦੀ ਮੁਰੰਮਤ ਅਤੇ ਸਫ਼ਾਈ ਵਿਵਸਥਾ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰੇਕ ਵਾਰਡ ਤੱਕ ਵਿਕਾਸ ਗ੍ਰਾਂਟਾਂ ਪਹੁੰਚਾਈਆਂ ਜਾਣਗੀਆਂ।ਇਸ ਮੌਕੇ ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਪਰਮਜੀਤ ਪੰਮਾ ਸੰਗਠਨ ਇੰਚਾਰਜ, ਚਰਨਜੀਤ ਸਿੰਘ ਚੰਨੀ ਪਲੈਨਿੰਗ ਬੋਰਡ ਮੈਂਬਰ ਜਲੰਧਰ, ਕਮਲਜੀਤ ਸਲਾਲਾ ਵਾਈਸ ਪ੍ਰਧਾਨ ਬਲਾਕ ਸੰਮਤੀ, ਹਰਕੀਰਤ ਸਿੰਘ ਨਿੱਝਰ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਲਖਬੀਰ ਸਿੰਘ ਹਜਾਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਤਾਰਾ, ਲਲਖ ਹੈਪੀ ਲੁਧਿਆਣਾ ਜ਼ਿਲਾ ਪ੍ਰੀਸ਼ਦ ਮੈਂਬਰ ਜੰਡੂ ਸਿੰਘ, ਯੋਗੀ ਗਾਂਧੀ, ਸੰਜੀਵ ਗਾਂਧੀ, ਲਖਵੀਰ ਸਿੰਘ ਸਾਰੋਵਾਦ, ਸਤਵਿੰਦਰ ਅਰੌੜਾ, ਕਾਂਪੀ ਪਤਾਰਾ ਯੂਥ, ਹੈਪੀ ਹਰੀਪੁਰ, ਜੱਗੀ ਸੰਮਤੀ ਮੈੰਬਰ, ਅਕਾਸ਼ਦੀਪ ਆਸ਼ੂ ਬਲਾਕ ਪ੍ਰਧਾਨ, ਸਖਜੋਤ ਸਿੰਘ, ਡੀਸੀ ਬਾਸਲ, ਆਗੂ ਸਮੇਤ ਇਲਾਕੇ ਦੇ ਕਈ ਪ੍ਰਮੁੱਖ ‘ਆਪ’ ਆਗੂ, ਕੌਂਸਲਰ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।