ਅੱਪਰਾ, 30 ਜੂਨ (ਦਲਵਿੰਦਰ ਸਿੰਘ ਅੱਪਰਾ)-ਵਿਧਾਨ ਸਭਾ ਹਲਕਾ ਫਿਲੌਰ ਦੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਇਲਾਕੇ ਦੇ ਪਾਰਟੀ ਵਰਕਰਾਂ ਤੇ ਆਗੂਆਂ ਸਮੇਤ ਬੀਤੇ ਦਿਨੀਂ ਪਿੰਡ ਚੱਕ ਸਾਹਬੂ ਵਿਖੇ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕੀਤੀ। ਹਲਕਾ ਇੰਚਾਰਜ ਵਲੋਂ ਇਸ ਮੌਕੇ ਪਿੰਡ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਲੋਕਾਂ ਨੂੰ ਦਰਪੇਸ਼ ਔਕੜਾਂ ਵਾਰੇ ਵੀ ਜਾਣਿਆ। ਸਰਪੰਚ ਸਿਮਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਪਿੰਡ ਚੱਕ ਸਾਹਬੂ ਵਿਖੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਪਿੰਡ ਵਾਸੀਆਂ ਨੂੰ ਦਰਪੇਸ਼ ਔਕੜਾਂ ਸਬੰਧੀ ਹਲਕਾ ਇੰਚਾਰਜ ਨੂੰ ਜਾਣੂੰ ਕਰਵਾਇਆ ਗਿਆ। ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਜੋਤ ਲੋਹਟੀਆ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਹਨਾਂ ਪਿੰਡ ਵਾਸੀਆਂ ਦੀ ਮੰਗ ’ਤੇ ਪਿੰਡ ’ਚ ਡਿਸਪੈਂਸਰੀ ਸ਼ੁਰੂ ਕਰਨ ਦਾ ਵੀ ਭਰੋਸਾ ਦਵਾਇਆ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਪਿੰਡ ਚੱਕ ਸਾਹਬੂ ਵਿਖੇ ਜਿੰਮ ਦਾ ਉਦਘਾਟਨ ਕੀਤਾ ਅਤੇ ਪਿੰਡ ’ਚ ਥਾਪਰ ਮਾਡਲ ਨਾਲ ਬਣ ਰਹੇ ਛੱਪੜ ਦੇ ਚੱਲ ਰਹੇ ਕੰਮ ਦਾ ਵੀ ਨਿਰੀਕਣ ਕੀਤਾ। ਇਸ ਮੌਕੇ ਸਰਪੰਚ ਸਿਮਰਜੀਤ ਕੌਰ, ਮੈਂਬਰ ਬਲਾਕ ਸੰਮਤੀ ਕੁਲਵਿੰਦਰ ਕੌਰ, ਦਲਵੀਰ ਕੌਰ ਮੈਂਬਰ ਪੰਚਾਇਤ, ਕਮਲੇਸ਼ ਕੌਰ ਮੈਂਬਰ ਪੰਚਾਇਤ, ਤੀਰਥ ਸਿੰਘ ਮੈਂਗੜਾ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ, ਤਰਸੇਮ ਲਾਲ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਦਲਬਾਰਾ ਸਿੰਘ ਨੰਬਰਦਾਰ, ਝਲਮਣ ਸਿੰਘ ਨੰਬਰਦਾਰ, ਬਲਵਿੰਦਰ ਕੌਰ ਨੰਬਰਦਾਰ, ਸਾਬਕਾ ਸਰਪੰਚ ਰਚਨਾ ਦੇਵੀ, ਰਾਕੇਸ਼ ਕੁਮਾਰ ਬੱਬੂ, ਪੰਕਜ ਸ਼ਰਮਾ, ਕਾਕਾ ਚਾਹਲ ਹੋਰ ਵੀ ਮੋਹਤਵਰ ਸੱਜਣ ਤੇ ਇਲਾਕੇ ਦੇ ਆਪ ਆਗੂ ਹਾਜ਼ਰ ਸਨ।