ਕਈ ਥਾਵਾਂ ’ਤੇ ਜਾਮ ਦਾ ਕਾਰਨ ਬਣ ਰਹੀ ਹੈ ਈ-ਰਿਕਸ਼ਿਆਂ ਦੀ ਭਰਮਾਰ
ਜਲੰਧਰ, 1 ਅਗਸਤ (ਸ਼ਿਵ)- ਸ਼ਹਿਰ ਵਿਚ ਇਸ ਵੇਲੇ ਲੋਕਾਂ ਦੀ ਸਹੂਲਤ ਲਈ ਚਾਹੇ ਈ-ਰਿਕਸ਼ਿਆਂ ਨੂੰ ਕਾਫੀ ਕਾਰਗਰ ਸਮਝਿਆ ਜਾਂਦਾ ਹੈ ਪਰ ਈ-ਰਿਕਸ਼ਿਆਂ ਦੀ ਐਨੀ ਜ਼ਿਆਦਾ ਭਰਮਾਰ ਹੋ ਗਈ ਹੈ ਕਿ ਹੁਣ ਕਈ ਥਾਵਾਂ ’ਤੇ ਇਹ ਟੈ੍ਰਫਿਕ ਜਾਮ ਦਾ ਕਾਰਨ ਵੀ ਬਣ ਗਏ ਹਨ ਤੇ ਲੋਕਾਂ ਨੂੰ ਇਸ ਨਾਲ ਅਲੱਗ ਤੋਂ ਪੇ੍ਰਸ਼ਾਨੀ ਹੋ ਰਹੀ ਹੈ। ਈ-ਰਿਕਸ਼ਿਆਂ ਦੇ ਤੰਗ ਬਾਜ਼ਾਰਾਂ ਵਿਚ ਵੀ ਭਰਮਾਰ ਹੋਣ ਕਾਰਨ ਕੁੱਝ ਦਿਨ ਪਹਿਲਾਂ ਹੀ ਅਟਾਰੀ ਬਾਜ਼ਾਰ ਅਤੇ ਜਗੂ ਚੌਕ ਦੇ ਕੋਲ ਹੀ ਤੰਗ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੇ ਦੁਖੀ ਹੋ ਕੇ ਬੈਨਰ ਲਗਾ ਦਿੱਤੇ ਸੀ ਕਿ ਜੇਕਰ ਇਸ ਬਾਜ਼ਾਰ ਵਿਚ ਕੋਈ ਈ-ਰਿਕਸ਼ਾ ਆਉਂਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਤੇ ਇਸ ਚਿਤਾਵਨੀ ਨਾਲ ਉਕਤ ਬਾਜ਼ਾਰਾਂ ਵਿਚ ਜਾਮ ਤੋਂ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ।
ਜਲੰਧਰ, 1 ਅਗਸਤ (ਸ਼ਿਵ)- ਸ਼ਹਿਰ ਵਿਚ ਇਸ ਵੇਲੇ ਲੋਕਾਂ ਦੀ ਸਹੂਲਤ ਲਈ ਚਾਹੇ ਈ-ਰਿਕਸ਼ਿਆਂ ਨੂੰ ਕਾਫੀ ਕਾਰਗਰ ਸਮਝਿਆ ਜਾਂਦਾ ਹੈ ਪਰ ਈ-ਰਿਕਸ਼ਿਆਂ ਦੀ ਐਨੀ ਜ਼ਿਆਦਾ ਭਰਮਾਰ ਹੋ ਗਈ ਹੈ ਕਿ ਹੁਣ ਕਈ ਥਾਵਾਂ ’ਤੇ ਇਹ ਟੈ੍ਰਫਿਕ ਜਾਮ ਦਾ ਕਾਰਨ ਵੀ ਬਣ ਗਏ ਹਨ ਤੇ ਲੋਕਾਂ ਨੂੰ ਇਸ ਨਾਲ ਅਲੱਗ ਤੋਂ ਪੇ੍ਰਸ਼ਾਨੀ ਹੋ ਰਹੀ ਹੈ। ਈ-ਰਿਕਸ਼ਿਆਂ ਦੇ ਤੰਗ ਬਾਜ਼ਾਰਾਂ ਵਿਚ ਵੀ ਭਰਮਾਰ ਹੋਣ ਕਾਰਨ ਕੁੱਝ ਦਿਨ ਪਹਿਲਾਂ ਹੀ ਅਟਾਰੀ ਬਾਜ਼ਾਰ ਅਤੇ ਜਗੂ ਚੌਕ ਦੇ ਕੋਲ ਹੀ ਤੰਗ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੇ ਦੁਖੀ ਹੋ ਕੇ ਬੈਨਰ ਲਗਾ ਦਿੱਤੇ ਸੀ ਕਿ ਜੇਕਰ ਇਸ ਬਾਜ਼ਾਰ ਵਿਚ ਕੋਈ ਈ-ਰਿਕਸ਼ਾ ਆਉਂਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਤੇ ਇਸ ਚਿਤਾਵਨੀ ਨਾਲ ਉਕਤ ਬਾਜ਼ਾਰਾਂ ਵਿਚ ਜਾਮ ਤੋਂ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਲੋਕਾਂ ਦਾ ਕਹਿਣਾ ਸੀ ਕਿ ਇਹ ਬੈਨਰ ਇਸ ਕਰਕੇ ਵੀ ਲਗਾਏ ਸੀ ਕਿਉਂਕਿ ਕਈ ਈ-ਰਿਕਸ਼ਾ ਤੰਗ ਬਾਜ਼ਾਰਾਂ ਵਿਚ ਆ ਜਾਂਦੇ ਹਨ ਤਾਂ ਸਮਾਨ ਖ਼ਰੀਦਣ ਵਾਲੇ ਲੋਕਾਂ ਨੂੰ ਜਗਾ ਨੂੰ ਨਹੀਂ ਮਿਲਦੀ ਹੈ ਤਾਂ ਇਸ ਕਰਕੇ ਇਹ ਬੈਨਰ ਲਗਾਉਣੇ ਪਏ ਸੀ। ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਚੌਕ, ਸਟੇਸ਼ਨ ਦੇ ਸਾਹਮਣੇ, ਦਮੋਰੀਆ ਪੁਲ, ਮਾਈ ਹੀਰਾਂ ਗੇਟ ਕੁਆਲਿਟੀ ਚਾਟ ਦੇ ਕੋਲ ਤਾਂ ਈ-ਰਿਕਸ਼ਾ ਵਾਲਿਆਂ ਨੇ ਤਾਂ ਪੱਕਾ ਹੀ ਕਬਜ਼ਾ ਕਰ ਲਿਆ ਹੈ ਜਦਕਿ ਉੱਥੇ ਅਕਸਰ ਹੀ ਟ੍ਰੈਫਿਕ ਜਾਮ ਰਹਿੰਦਾ ਹੈ। ਇਸੇ ਤਰਾਂ ਨਾਲ ਇਕਹਿਰੀ ਪੁਲੀ ਵਿਚ ਵੱਡੀਆਂ ਗੱਡੀਆਂ ਤੇ ਈ-ਰਿਕਸ਼ਿਆਂ ਦੇ ਆਉਣ ਨਾਲ ਬਿਲਕੁਲ ਟ੍ਰੈਫਿਕ ਜਾਮ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਕਈ ਈ-ਰਿਕਸ਼ਿਆਂ ਵਾਲਿਆਂ ਕੋਲ ਡਰਾਈਵਿੰਗ ਲਾਇਸੈਂਸ ਤੱਕ ਨਹੀਂ ਹੁੰਦੇ ਤਾਂ ਕਈ ਬਾਰ ਤਾਂ ਉਹ ਆਪਣੇ ਚੱਲਦੇ ਈ-ਰਿਕਸ਼ਾ ਬਿਨਾਂ ਹੱਥ ਜਾਂ ਇੰਡੀਕੇਟਰ ਦਿੱਤੇ ਮੋੜ ਦਿੰਦੇ ਹਨ ਤਾਂ ਇਸ ਨਾਲ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ। ਜੇਕਰ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਕਿਹਾ ਜਾਂਦਾ ਹੈ ਤਾਂ ਉਲਟਾ ਲੋਕਾਂ ’ਤੇ ਧੌਂਸ ਜਮਾਉਂਦੇ ਹਨ। ਇਸ ਬਾਰੇ ਜਦੋਂ ਆਰ. ਟੀ. ਓ. ਬਲਜਿੰਦਰ ਢਿੱਲੋਂ ਕੋਲ ਈ-ਰਿਕਸ਼ਿਆਂ ਦੀ ਵਧ ਰਹੀ ਗਿਣਤੀ ਅਤੇ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਈ-ਰਿਕਸ਼ੇ ਚਲਾਉਣ ਬਾਰੇ ਕਾਰਵਾਈ ਬਾਰੇ ਸੰਪਰਕ ਕੀਤਾ ਸੀ ਤਾਂ ਉਨਾਂ ਦਾ ਕਹਿਣਾ ਸੀ ਕਿ ਹਰ ਮਹੀਨੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੇ ਚਲਾਨ ਕੀਤੇ ਜਾਂਦੇ ਹਨ ਤਾਂ ਇਸ ਬਾਰੇ ਟ੍ਰੈਫਿਕ ਪੁਲਿਸ ਨੂੰ ਵੀ ਕਾਰਵਾਈ ਲਈ ਕਿਹਾ ਜਾਂਦਾ ਹੈ। ਰੇਲਵੇ ਸਟੇਸ਼ਨ ਦੇ ਸਾਹਮਣੇ ਵੀ ਕਈ ਬਾਰ ਤੈਨਾਤ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਈ-ਰਿਕਸ਼ਿਆਂ ਵਾਲਿਆਂ ਨੂੰ ਕੋਈ ਸਮਝਾਉਣ ਦਾ ਵੀ ਯਤਨ ਕਰਦੇ ਹਨ ਤਾਂ ਇਹ ਬਿਲਕੁਲ ਪ੍ਰਵਾਹ ਨਹੀਂ ਕਰਦੇ ਤਾਂ ਅਕਸਰ ਹੀ ਈ-ਰਿਕਸ਼ੇ ਦੁਕਾਨਾਂ ਦੇ ਬਾਹਰ ਹੀ ਖੜੇ ਦੇਖੇ ਜਾ ਸਕਦੇ ਹਨ ਜਿਨਾਂ ਨਾਲ ਟ੍ਰੈਫਿਕ ਜਾਮ ਵਰਗੀ ਪੇ੍ਰਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।