02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਸ਼ੋਕ ਸਰੀਨ ਹਿੱਕੀ ਵਲੋਂ 14 ਮੰਡਲ ਪ੍ਰਵਾਸ ਅਭਿਆਨ ਦੀ ਕੀਤੀ ਸ਼ੁਰੂਆਤ

ਜਲੰਧਰ, 1 ਅਗਸਤ (ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੇ 14 ਦਿਵਸੀ ਮੰਡਲ ਪ੍ਰਵਾਸ ਅਭਿਆਨ ਦੀ ਸ਼ੁਰੂਆਤ ਮੰਡਲ ਨੰਬਰ-4 ਦੇ ਪ੍ਰਧਾਨ ਆਸ਼ੀਸ਼ ਸਹਿਗਲ ਅਤੇ ਮੰਡਲ ਪ੍ਰਭਾਰੀ ਜ਼ਿਲ੍ਹਾ ਸਕੱਤਰ ਅਮਿਤ ਭਾਟੀਆ ਨੂੰ ਨਾਲ ਲੈ ਕੇ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਆਗੂਆਂ, ਮਾਰਕੀਟ ਐਸੋਸੀਏਸ਼ਨਾਂ, ਵਾਰਡ ਉਮੀਦਵਾਰਾਂ, ਸ਼ਕਤੀ ਕੇਂਦਰ ਮੁਖੀਆਂ, ਬੂਥ ਪ੍ਰਧਾਨਾਂ ਅਤੇ ਵਰਕਰਾਂ ਨਾਲ ਵਿਸਥਾਰਪੂਰਵਕ ਸੰਵਾਦ ਕਰਦੇ ਹੋਏ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।

Ad Position 21
No active advertisement
ਅਜੀਤ ਡੈਸਕ 02-08-2026
ਜਲੰਧਰ, 1 ਅਗਸਤ (ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੇ 14 ਦਿਵਸੀ ਮੰਡਲ ਪ੍ਰਵਾਸ ਅਭਿਆਨ ਦੀ ਸ਼ੁਰੂਆਤ ਮੰਡਲ ਨੰਬਰ-4 ਦੇ ਪ੍ਰਧਾਨ ਆਸ਼ੀਸ਼ ਸਹਿਗਲ ਅਤੇ ਮੰਡਲ ਪ੍ਰਭਾਰੀ ਜ਼ਿਲ੍ਹਾ ਸਕੱਤਰ ਅਮਿਤ ਭਾਟੀਆ ਨੂੰ ਨਾਲ ਲੈ ਕੇ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਆਗੂਆਂ, ਮਾਰਕੀਟ ਐਸੋਸੀਏਸ਼ਨਾਂ, ਵਾਰਡ ਉਮੀਦਵਾਰਾਂ, ਸ਼ਕਤੀ ਕੇਂਦਰ ਮੁਖੀਆਂ, ਬੂਥ ਪ੍ਰਧਾਨਾਂ ਅਤੇ ਵਰਕਰਾਂ ਨਾਲ ਵਿਸਥਾਰਪੂਰਵਕ ਸੰਵਾਦ ਕਰਦੇ ਹੋਏ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਆਪਣੇ ਮੰਡਲ ਪ੍ਰਵਾਸ ਦੀ ਸ਼ੁਰੂਆਤ ਅਸ਼ੋਕ ਸਰੀਨ ਹਿੱਕੀ ਨੇ ਵਿਕਰਮਪੁਰਾ ਸਥਿਤ ਮਾਤਾ ਚਿੰਤਪੁਰਨੀ ਮੰਦਰ ਵਿੱਚ ਮੱਥਾ ਟੇਕ ਕੇ ਅਤੇ ਆਸ਼ੀਰਵਾਦ ਪ੍ਰਾਪਤ ਕਰਕੇ ਕੀਤੀ। ਇਸ ਮੌਕੇ ਮੁੱਖ ਤੌਰ ’ਤੇ ਭੋਲਾ ਸ਼ਰਮਾ, ਮੀਨੂ ਸ਼ਰਮਾ, ਕੰਚਨ ਸ਼ਰਮਾ, ਕਮਲਜੀਤ ਕੌਰ ਗਿੱਲ, ਸ਼ਸ਼ੀ ਚੱਢਾ, ਵਿਨੋਦ ਬਾਲਾ, ਮਧੂ ਸ਼ਰਮਾ, ਕਮਲੇਸ਼ ਗੁਪਤਾ, ਦਲਵੀਰ ਦੁਰੇਜਾ, ਅਰਵਿੰਦ ਗੁਪਤਾ, ਸੋਨੂ ਪੁਰੀ, ਵਿਵੇਕ ਪੱਬੀ, ਸੰਨੀ ਸ਼ਰਮਾ, ਅਨੁਜ ਸ਼ਾਰਦਾ, ਗੌਰਵ ਰਾਏ, ਅਰਜੁਨ ਹੈਪੀ, ਬ੍ਰਿਜ ਗੁਪਤਾ, ਸ਼ੁਭਮ ਸ਼ਰਮਾ, ਹੇਮੰਤ ਖੰਨਾ, ਵਿਜੈ ਚੱਢਾ, ਰਾਕੇਸ਼ ਗੁਪਤਾ, ਵੇਦ ਆਰਿਆ ਤੇ ਹੋਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਇਲ ਸਪਾ ਸੈਂਟਰ ’ਤੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ, ਦੇਹ-ਵਪਾਰ ਦੇ ਧੰਦੇ ਦਾ ਕੀਤਾ ਪਰਦਾਫ਼ਾਸ਼ ਅਗਲੀ ਖ਼ਬਰ ਸੀ . ਜੀ . ਐੱਸ . ਟੀ . ਅਤੇ ਕਸਟਮ ਪੈਨਸ਼ਨਰਾਂ ਨੂੰ ਮਸਲੇ ਹੱਲ ਕਰਵਾਉਣ ਦਾ ਭਰੋਸਾ
Ad Position 24
No active advertisement