02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਟ੍ਰੈਫਿਕ ਸਮੱਸਿਆਵਾਂ ਨਾਲ ਜੂਝ ਰਿਹਾ ਲਾਂਬੜਾ

ਲਾਂਬੜਾ, 1 ਅਗਸਤ (ਗੁਰਮੇਲ ਸਿੰਘ)-ਜਲੰਧਰ ਤੋਂ ਨਕੋਦਰ ਰੋਡ ਉੱਪਰ ਸਥਿਤ ਕਸਬਾ ਲਾਂਬੜਾ ਵਿਚ ਟ੍ਰੈਫਿਕ ਦੀ ਸਮੱਸਿਆ ਕਾਰਨ ਇਲਾਕਾ ਨਿਵਾਸੀ ਅਤੇ ਆਮ ਰਾਹਗੀਰ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਹਨ। ਪਿਛਲੇ ਕਾਫੀ ਸਮੇਂ ਤੋਂ ਇਹ ਸੜਕ ਇਕਹਰੀ ਸੀ,ਪਰ ਸਮੇਂ ਦੇ ਬਦਲਣ ਨਾਲ ਅਤੇ ਦਿਨੋ ਦਿਨ ਆਵਾਜਾਈ ਦੇ ਵਧਣ ਨਾਲ ਸਰਕਾਰਾਂ ਦੁਆਰਾ ਇਹ ਸੜਕ ਚਾਰ ਮਾਰਗੀ ਬਣਾ ਦਿੱਤੀ ਗਈ ।

Ad Position 21
No active advertisement
ਅਜੀਤ ਡੈਸਕ 02-08-2026
ਲਾਂਬੜਾ, 1 ਅਗਸਤ (ਗੁਰਮੇਲ ਸਿੰਘ)-ਜਲੰਧਰ ਤੋਂ ਨਕੋਦਰ ਰੋਡ ਉੱਪਰ ਸਥਿਤ ਕਸਬਾ ਲਾਂਬੜਾ ਵਿਚ ਟ੍ਰੈਫਿਕ ਦੀ ਸਮੱਸਿਆ ਕਾਰਨ ਇਲਾਕਾ ਨਿਵਾਸੀ ਅਤੇ ਆਮ ਰਾਹਗੀਰ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਹਨ। ਪਿਛਲੇ ਕਾਫੀ ਸਮੇਂ ਤੋਂ ਇਹ ਸੜਕ ਇਕਹਰੀ ਸੀ,ਪਰ ਸਮੇਂ ਦੇ ਬਦਲਣ ਨਾਲ ਅਤੇ ਦਿਨੋ ਦਿਨ ਆਵਾਜਾਈ ਦੇ ਵਧਣ ਨਾਲ ਸਰਕਾਰਾਂ ਦੁਆਰਾ ਇਹ ਸੜਕ ਚਾਰ ਮਾਰਗੀ ਬਣਾ ਦਿੱਤੀ ਗਈ । ਪੂਰੇ ਇਲਾਕੇ ਨੂੰ ਵੱਖ ਵੱਖ ਸਹੂਲਤਾਂ ਉਪਲਬਧ ਕਰਾਉਣ ਅਤੇ ਚਾਰ ਮਾਰਗੀ ਸੜਕ ਬਣਨ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦਾ ਇਹ ਅੱਡਾ ਕੇਂਦਰੀ ਬਿੰਦੂ ਬਣ ਗਿਆ ਹੈ । ਪਰ ਕਸਬਾ ਲਾਂਬੜਾ ਬਸ ਸਟੈਂਡ ਤੋਂ ਵਾਂਝਾ ਹੈ ਅਤੇ ਇੱਥੇ ਬੱਸ ਸਟੈਂਡ ਨਾ ਹੋਣ ਕਾਰਨ ਕੋਈ ਵੀ ਸੁਚਾਲਿਆ ਵੀ ਨਹੀਂ ਬਣਾਇਆ ਗਿਆ ਕਸਬਾ ਲਾਂਬੜਾ ਦੇ ਅੱਡੇ ‘ਤੇ ਬੱਸਾਂ ਵਾਲੇ ਬੱਸ ਸਟੈਂਡ ਦੀ ਬਜਾਏ ਸਵਾਰੀਆਂ ਦੀ ਉਡੀਕ ਵਿਚ ਬੱਸਾਂ ਚੌਕ ਵਿਚ ਖੜੀਆਂ ਕਰ ਲੈਂਦੇ ਹਨ। ਚੌਕ ’ਚੋਂ ਲੰਘਣ ਸਮੇਂ ਰਾਹਗੀਰਾਂ ਨੂੰ ਅੱਗੇ ਤੋਂ ਆ ਰਹੀ ਗੱਡੀ ਦਾ ਪਤਾ ਨਹੀਂ ਲੱਗਦਾ, ਜਿਸ ਕਰਕੇ ਹਾਦਸਾ ਵਾਪਰ ਜਾਂਦਾ ਕਸਬਾ ਲਾਂਬੜਾ ਦੇ ਬਸ ਅੱਡੇ ’ਤੇ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਵਾਲਿਆਂ ਦਾ ਪੂਰਾ ਕਬਜ਼ਾ ਹੈ। ਉਹ ਆਪਣੀਆਂ ਬੱਸਾਂ ਨੂੰ ਲਿਆ ਕੇ ਬੱਸ ਸਾਡੇ ਵਿਚ ਖੜੀਆਂ ਕਰ ਕੇ ਸਵਾਰੀਆਂ ਦੀ ਉਡੀਕ ਕਰਦੇ ਹਨ। ਕਸਬਾ ਲਾਂਬੜਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਲੜਕੀਆਂ ਦੇ ਸਕੂਲ ਲੱਗਣ ਸਮੇਂ ਅਤੇ ਛੁੱਟੀ ਦੇ ਸਮੇਂ ਅਕਸਰ ਅੱਡੇ ਦੀ ਸੜਕ ਤੇ ਜਾਮ ਲੱਗਾ ਰਹਿੰਦਾ ਹੈ। ਇਸ ਟਰੈਫਿਕ ਦੀ ਸਮੱਸਿਆ ਸਬੰਧੀ ਕਸਬਾ ਲਾਂਬੜਾ ਦੇ ਨੌਜਵਾਨਾਂ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਸਬੰਧੀ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਵੀ ਕੀਤੀ ਸੀ, ਪਰ ਇਸ ਦੇ ਬਾਵਜੂਦ ਥਾਣਾ ਲਾਂਬੜਾ ਵੱਲੋਂ ਇਸ ਸਬੰਧੀ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਇੱਥੇ ਜ਼ਿਕਰ ਯੋਗ ਹੈ ਕੀ ਬਸ ਅੱਡੇ ਤੋਂ ਮਹਿਜ 50 ਫੁੱਟ ਦੀ ਦੂਰੀ ’ਤੇ ਥਾਣਾ ਲਾਂਬੜਾ ਸਥਿਤ ਹੈ ਗੌਰਤਲਬ ਹੈ ਕੀ ਥਾਣਾ ਲਾਂਬੜਾ ਵਲੋਂ ਅੱਡੇ ਦੇ ਲਾਗੇ ਬੱਚਿਆਂ ਦੀ ਛੁੱਟੀ ਦੇ ਟਾਈਮ ਕੋਈ ਵੀ ਮੁਲਾਜ਼ਮ ਤੈਨਾਤ ਨਹੀਂ ਰਹਿੰਦਾ ਅਤੇ ਨਾ ਹੀ ਕੋਈ ਟਰੈਫਿਕ ਪੁਲਿਸ ਵਾਲਾ ਦਾ ਪ੍ਰਬੰਧ ਹੈ ਜਿਸ ਕਾਰਨ ਅੱਤ ਦੀ ਗਰਮੀ ਵਿੱਚ ਬੱਚਿਆਂ ਦਾ ਰੋਜ਼ਾਨਾ ਬੁਰਾ ਹਾਲ ਹੁੰਦਾ ਹੈ। ਰੋਜ਼ਾਨਾ ਸ਼ਾਮ ਵੇਲੇ ਕਸਬਾ ਲਾਂਬੜਾ ਵਿਚ ਆਵਾਜਾਈ ਹੋਰ ਵੀ ਪ੍ਰਭਾਵਿਤ ਹੋ ਜਾਂਦੀ ਹੈ, ਕਿਉਂਕਿ ਵੱਡੀਆਂ ਗੱਡੀਆਂ ਵਾਲੇ ਸੜਕ ਕਿਨਾਰੇ ਗੱਡੀਆਂ ਖੜੀਆਂ ਕਰਕੇ ਆਵਾਜਾਈ ਨੂੰ ਹੋਰ ਵੀ ਪ੍ਰਭਾਵਿਤ ਕਰਦੇ ਹਨ। ਟਰੈਫਿਕ ਪੁਲਿਸ ਦਾ ਪ੍ਰਬੰਧ ਨਾ ਹੋਣ ਕਾਰਨ ਇਨ੍ਹਾਂ ਦਿਨਾਂ ਵਿਚ ਆਵਾਜਾਈ ਦੀ ਹਾਲਤ ਹੋਰ ਵੀ ਬਦ ਤੋਂ ਬਦਤਰ ਹੈ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਜਾਂਦਾ ਹੈ। ਪ੍ਰਸ਼ਾਸਨ ਵਲੋਂ ਵਰਤੀ ਜਾ ਰਹੀ ਢਿੱਲ ਮੱਠ ਹੀ ਚਿੰਤਾਂ ਦਾ ਵਿਸ਼ਾ ਬਣੀ ਹੋਈ ਹੈ। ਬੱਸਾਂ ਵਾਲੇ ਬੱਸ ਸਟੈਂਡ ਦੀ ਬਜਾਏ ਚੌਕ ਵਿਚ ਹੀ ਆ ਕੇ ਸਵਾਰੀਆਂ ਨੂੰ ਇ ਉਤਾਰਦੇ ਤੇ ਚੜਾਉਂਦੇ ਹਨ ਅੱਡੇ ਦੇ ਆਲੇ ਦੁਆਲੇ ਖਾਲੀ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਬਰਸਾਤੀ ਮੌਸਮ ਹੋਣ ਕਰਕੇ ਬਦਬੂ ਆਉਂਦੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਸਬਾ ਲਾਂਬੜਾ ਬੱਸ ਅੱਡੇ ਤੇ ਪਖਾਨੇ ਨਾ ਹੋਣ ਕ ਕਾਰਨ ਔਰਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਹਮਣਾ ਕਰਨਾ ਪੈਦਾ ਹੈ। ਕਸਬਾ ਲਾਂਬੜਾ ਦੇ ਸਥਾਨਕ ਲੋਕਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਮੋਹਤਵਾਰਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕੀ ਕਸਬਾ ਲਾਂਬੜਾ ਦੇ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜਜ਼ਬਾ ਸੰਸਥਾ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ ਕੱਲ੍ਹ ਕੀਤਾ ਜਾਵੇਗਾ - ਨਾਗੀ ਅਗਲੀ ਖ਼ਬਰ ਮੇਅਰ ਵਨੀਤ ਧੀਰ ਅੱਜ ਕੱਢਣਗੇ ’ ਸ਼ੁਕਰਾਨਾ ਯਾਤਰਾ ’, ਨਵੀਂ ਜ਼ਿੰਮੇਵਾਰੀ ਦੀ ਕਰਨਗੇ ਸ਼ੁਰੂਆਤ ਸਿਆਸੀ ਸਰਗਰਮੀਆਂ ਹੋਣਗੀਆਂ ਤ...
Ad Position 24
No active advertisement